ਜੇਐੱਨਐੱਨ, ਨਵੀਂ ਦਿੱਲੀ : ਕੋਵਿਡ ਤੋਂ ਬਾਅਦ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਸਰਕਾਰ ਸੱਤ ਐਪ ਲਿਆ ਰਹੀ ਹੈ। ਇਨ੍ਹਾਂ ਨੂੰ ਵਿਕਸਤ ਕਰਨ ਦੌਰਾਨ ਕਿਸਾਨ, ਮਜ਼ਦੂਰ ਤੇ ਆਮ ਆਦਮੀ ਨੂੰ ਧਿਆਨ 'ਚ ਰੱਖਿਆ ਗਿਆ ਹੈ। ਇਹ ਸਾਰੇ ਬਣ ਕੇ ਤਿਆਰ ਹਨ ਤੇ ਪਿਛਲੇ ਤਿੰਨ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਸੱਤ ਘੰਟੇ ਤੋਂ ਜ਼ਿਆਦਾ ਸਮੇਂ ਤਕ ਇਨ੍ਹਾਂ ਦੀ ਸਮੀਖਿਆ ਕਰ ਚੁੱਕੇ ਹਨ। ਸਮੀਖਿਆ ਦੌਰਾਨ ਨੀਤੀ ਕਮਿਸ਼ਨ ਦੇ ਸੀਈਓ ਅਮਿਤਾਬ ਕਾਂਤ ਤੇ ਆਈਟੀ ਤੇ ਇਲੈਕਟ੍ਰਾਨਿਕਸ ਸਕੱਤਰ ਵੀ ਮੌਜੂਦ ਸਨ। ਇਨ੍ਹਾਂ 'ਚ ਕੇਵਾਈਸੀ ਸੇਤੂ, ਕਾਸ਼ੀ, ਉੱਨਤੀ, ਸਿਹਤਮੰਦ, ਯੂਲਿਪ, ਖੇਤੀਬਾੜੀ ਤੇ ਸਿੱਖਿਆ ਜਿਹੇ ਐਪ ਸ਼ਾਮਲ ਹਨ।

ਬਿਨਾਂ ਦਸਤਾਵੇਜ਼ ਦਿਖਾਇਆਂ ਕੇਵਾਈਸੀ ਦੀ ਪ੍ਰਕਿਰਿਆ ਡਿਜੀਟਲ ਤਰੀਕੇ ਨਾਲ ਪੂਰੀ ਕਰਨ ਲਈ KYC ਸੇਤੂ ਲਿਆਂਦਾ ਜਾ ਰਿਹਾ ਹੈ। ਮੰਗਲਵਾਰ ਨੂੰ ਨੀਤੀ ਕਮਿਸ਼ਨ ਨੇ ਟਵੀਟ 'ਚ ਕਿਹਾ ਕਿ ਦੇ ਤੁਸੀਂ ਇੰਸ਼ੋਰੈਂਸ ਪਾਲਿਸੀ ਖ਼ਰੀਦਣੀ ਹੈ ਤਾਂ ਉਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਫਿਰ ਤੋਂ ਪੇਸ਼ ਕਰਨਾ ਹੁੰਦਾ ਹੈ ਜੋ ਪਹਿਲਾਂ ਤੋਂ ਤੁਹਾਡੇ ਬੈਂਕ ਕੋਲ ਹੈ ਪਰ ਹੁਣ ਅਜਿਹਾ ਨਹੀਂ ਕਰਨਾ ਹੋਵੇਗਾ। ਤੁਹਾਡੇ ਕੇਵਾਈਸੀ ਨੂੰ ਡਿਜੀਟਲ ਤਰੀਕੇ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਸਾਂਝਾ ਕਰਨ ਲਈ ਕੇਵਾਈਸੀ ਸੇਤੂ ਸ਼ੁਰੂ ਕੀਤਾ ਜਾ ਰਿਹਾ ਹੈ।

Kashi - Cash over Internet brings seamless, paperless lending to farmers and labourers in just 5 mins. It eliminates intermediaries and enables low cost, zero-touch lending and ensures zero fraud risk.

Kashi was reviewed by PM @narendramodi. pic.twitter.com/PJh2rWiHko
— NITI Aayog (@NITIAayog) August 11, 2020

ਕਾਸ਼ੀ (ਕੈਸ਼ ਓਵਰ ਇੰਟਰਨੈੱਟ) ਨੂੰ ਸ਼ੁਰੂ ਕਰਨ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਨੀਤੀ ਕਮਿਸ਼ਨ ਅਨੁਸਾਰ ਕਾਸ਼ੀ ਦੀ ਮਦਦ ਨਾਲ ਬਿਨਾਂ ਕਿਸੇ ਦਸਤਾਵੇਜ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਪੰਜ ਮਿੰਟ 'ਚ ਕਰਜ਼ ਮਿਲ ਸਕੇਗਾ। ਇਸ 'ਚ ਕਿਸੇ ਏਜੰਟ ਜਾਂ ਦਲਾਲ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਤੇ ਕਰਜ਼ ਦੇ ਲੈਣ-ਦੇਣ 'ਚ ਕੋਈ ਜੋਖਮ ਨਹੀਂ ਹੋਵੇਗੀ।

ਨੀਤੀ ਕਮਿਸ਼ਨ ਦੇ ਟਵੀਟ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਕੇਵਾਈਸੀ ਸੇਤੂ ਤੇ ਕਾਸ਼ੀ ਨੂੰ ਲੈ ਕੇ ਕਿਹਾ ਕਿ ਇਨ੍ਹਾਂ ਦੋਵਾਂ ਉਤਪਾਦਾਂ ਨੂੰ ਦੇਸ਼ ਦੀਆਂ ਗਲੀਆਂ ਦੇ ਵਿਕਰੇਤਾਵਾਂ ਦੇ ਸਮਰੱਥ ਬਣਾਉਣ ਦੀ ਦਿਸ਼ਾ 'ਚ ਕੰਮ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਇਨ੍ਹਾਂ ਵਿਕਰੇਤਾਵਾਂ ਨੂੰ ਰਵਾਇਤੀ ਕਰਜ਼ ਤੋਂ ਮੁਕਤੀ ਦਿਵਾਉਣ 'ਚ ਕਾਮਯਾਬ ਹੋ ਗਏ ਤਾਂ ਕਲਪਨਾ ਕਰਿਓ ਕਿ ਕਿੰਨੇ ਲੋਕ ਗ਼ਰੀਬੀ ਰੇਖਾ ਤੋਂ 'ਤੇ ਆ ਜਾਣਗੇ। ਉੱਨਤੀ ਐਪ 'ਤੇ 20 ਕਰੋੜ ਮਜ਼ਦੂਰਾਂ ਦੀ ਰੋਜ਼ੀ ਰੋਟੀ ਲਈ ਕੰਮਕਾਰ ਦੀ ਜਾਣਕਾਰੀ ਹੋਵੇਗੀ, ਜਿਸ ਜ਼ਰੀਏ ਉਨ੍ਹਾਂ ਨੂੰ ਕੰਮ ਮਿਲ ਸਕੇਗਾ।

ਸਿਹਤਮੰਦ ਐਪ ਦੀ ਮਦਦ ਨਾਲ ਆਸਾਨੀ ਨਾਲ ਇਲਾਜ ਤੋਂ ਲੈ ਕੇ ਦਵਾਈ ਮੁਹੱਈਆ ਕਰਵਾਉਣ ਦੀ ਸਹੂਲਤ ਮਿਲੇਗੀ। ਯੂਲਿਪ ਸਾਲਿਊਸ਼ਨ ਦੇਸ਼ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕਰਨ 'ਚ ਸਹਾਇਕ ਹੋਵੇਗਾ ਤੇ ਖੇਤੀਬਾੜੀ ਐਪ ਇਸ ਖੇਤਰ 'ਚ ਕਿਸਾਨਾਂ ਨੂੰ ਡਿਜੀਟਲ ਮਦਦ ਦੇਵੇਗਾ। ਵਰਚੂਅਲ ਤਰੀਕੇ ਨਾਲ ਪੜ੍ਹਾਈ-ਲਿਖਾਈ ਦੇ ਰੁਝਾਨ ਨੂੰ ਵਧਾਉਣ ਦੇ ਉਦੇਸ਼ ਨਾਲ ਸਿੱਖਿਆ ਐਪ ਨੂੰ ਵਿਕਸਿਤ ਕੀਤਾ ਗਿਆ ਹੈ। ਨੀਤੀ ਆਯੋਗ ਅਨੁਸਾਰ ਇਨ੍ਹਾਂ ਐਪਸ 'ਤੇ ਡਾਟਾ ਪੂਰਨ ਰੂਪ 'ਚ ਸੁਰੱਖਿਅਤ ਰਹੇਗਾ। ਇਹ ਐਪ ਅੰਗਰੇਜ਼ੀ, ਹਿੰਦੀ ਤੇ ਹੋਰ ਭਾਸ਼ਾਵਾਂ 'ਚ ਹੋਣਗੇ।

Posted By: Harjinder Sodhi