ਨਵੀਂ ਦਿੱਲੀ : ਜੇ ਤੁਸੀਂ ਕਿਤੇ ਫਸ ਗਏ ਤਾਂ ਤੁਹਾਨੂੰ ਮਦਦ ਦੀ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਆਪਣੀ ਲੋਕੇਸ਼ਨ ਭੇਜ ਦਿੰਦੇ ਹੋ ਜਿਸ ਨਾਲ ਉਹ ਤੁਹਾਡੇ ਤਕ ਪਹੁੰਚ ਜਾਂਧੇ ਹਨ। ਹਾਲਾਂਕਿ ਇਸ ਲਈ ਤੁਹਾਨੂੰ ਆਪਣੇ ਫੋਨ 'ਚ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਪਵੇਗੀ।, ਪਰ ਕਈ ਵਾਰ ਅਸੀਂ ਇਸ ਤਰ੍ਹਾਂ ਦੀ ਜਗ੍ਹਾ 'ਤੇ ਫਸ ਜਾਂਦੇ ਹਾਂ ਜਿਥੇ ਇੰਟਰਨੈੱਟ ਕੁਨੈਕਟੀਵਿਟੀ ਨਹੀਂ ਮਿਲ ਪਾਉਂਦੀ। ਇਸ ਤਰ੍ਹਾਂ ਦੇ ਹਾਲਾਤਾਂ 'ਚ ਅਸੀਂ ਦੋਸਤਾਂ ਜਾਂ ਪਰਿਵਾਰ ਵਾਲਿਆਂ ਦੇ ਨਾਲ ਆਪਣੀ ਲੋਕੇਸ਼ਨ ਸ਼ੇਅਰ ਨਹੀਂ ਕਰ ਪਾਉਂਦੇ। ਹਾਲਾਂਕਿ ਕਈ ਇਸ ਤਰ੍ਹਾਂ ਦੇ ਤਰੀਕੇ ਵੀ ਹਨ ਜਿਸ 'ਚ ਲੋਕੇਸ਼ਨ ਸ਼ੇਅਰ ਕਰਨ ਲਈ ਇੰਟਰਨੈੱਟ ਕੁਨੈਕਟਿਵਿਟੀ ਦੀ ਜ਼ਰੂਰਤ ਨਹੀਂ ਹੈ।


SMS ਤੇ ਲੋਕੇਸ਼ਨ ਭੇਜਣ ਲਈ RCS ਸਰਵਿਸ ਉਪਲਬਧ

ਇਸ ਦੇ ਲਈ RCS (ਭਾਵ) ਰਿੱਚ ਕਮਿਊਨੀਕੇਸ਼ਨ ਸਰਵਿਸ ਪੇਸ਼ ਕੀਤੀ ਗਈ ਹੈ। ਇਸ ਦੇ ਤਹਿਤ ਤੁਸੀਂ SMS ਦੇ ਜ਼ਰੀਏ ਦੂਸਰੇ ਯੂਜ਼ਰਜ਼ ਨੂੰ ਮਲਟੀਮੀਡੀਆ ਕੰਟੈਂਟ ਸ਼ੇਅਰਿੰਗ ਤੇ ਪਰਿਵਾਰ ਵਾਲਿਆਂ ਨੂੰ ਭੇਜ ਸਕਦੇ ਹੋ। ਇਸ ਪੋਸਟ 'ਚ ਅਸੀਂ ਤੁਹਾਨੂੰ ਐਂਡਰਾਇਡ ਸਮਾਰਟਫੋਨ 'ਚ ਇਸ ਸਰਵਿਸ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਇਸ ਦੀ ਜਾਣਕਾਰੀ ਦੇ ਰਹੇ ਹਾਂ।

ਐਂਡਰਾਇਡ ਸਮਾਰਟਫੋਨ 'ਚ ਇਸ ਤਰ੍ਹਾਂ ਬਿਨਾਂ ਇਨਟਰਨੈੱਟ ਭੇਜੋ ਆਪਣੀ ਲੋਕੇਸ਼ਨ

- ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਐਂਡਰਾਇਡ ਮੈਸੇਜ ਐਪ ਡਾਊਨਲੋਡ ਕਰਨੀ ਪਵੇਗੀ। ਇਹ ਤੁਹਾਨੂੰ ਗੂਗਲ ਪਲੇਅ ਸਟੋਰ 'ਤੇ ਮਿਲ ਜਾਵੇਗੀ।

- ਸਮਾਰਟਫੋਨ ਦੀ ਡਿਫਾਲਟ SMS ਐਪ ਵੀ ਬਣਾ ਲਓ।

- ਇਸ ਦੇ ਬਾਅਦ Start Chat ਬਟਨ 'ਤੇ ਟੈਪ ਕਰੋ।

- ਇਸ ਦੇ ਬਾਅਦ ਚੈਟ ਵਿੰਡੋ 'ਚ ਉਪਲਬਧ+ਆਈਕਨ 'ਤੇ ਟੈਪ ਕਰੋ।


- ਇਸ ਨਾਲ ਤੁਹਾਡੀ ਲੋਕੇਸ਼ਨ ਤੁਹਾਡੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਦੇ ਕੋਲ ਚੱਲ ਜਾਵੇਗੀ।

Posted By: Sarabjeet Kaur