ਮੀਡੀਆ ਡੈਸਕ : ਆਨਲਾਈਨ ਠੱਗੀ ਬੇਹੱਦ ਆਮ ਹੋ ਚੁੱਕੀ ਹੈ ਤੇ ਅਕਸਰ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ, ਇਨ੍ਹਾਂ ਠੱਗੀਆਂ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਇਸ 'ਚ ਸਫਲਤਾ ਵੀ ਮਿਲੀ ਹੈ ਪਰ ਠੱਗ ਨਵਾਂ ਰਸਤਾ ਵੀ ਲੱਭ ਲੈਂਦੇ ਹਨ ਤੇ ਇਸ ਤਰ੍ਹਾਂ ਹੀ ਠੱਗੀ ਸਬੰਧੀ ਇਨ੍ਹੀਂ ਦਿਨੀਂ ਸਟੇਟ ਬੈਂਕ ਆਫ ਇੰਡੀਆ ਆਪਣੇ ਗਾਹਕਾਂ ਨੂੰ ਸਾਵਧਾਨ ਕਰ ਰਿਹਾ ਹੈ।

ਇਸ ਠੱਗੀ 'ਚ ਹੈਕਰਜ਼ ਯੂਜ਼ਰਸ ਦੇ ਹਮਦਰਦ ਬਣ ਕੇ ਉਸ ਕੋਲੋਂ ਹੀ ਪੂਰੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਤੇ ਫਿਰ ਉਸ ਨੂੰ ਚੂਨਾ ਲਗਾ ਦਿੰਦੇ ਹਨ। ਜਦੋਂ ਤਕ ਯੂਜ਼ਰਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਬੈਂਕ ਖਾਤਾ ਖਾਲੀ ਹੋ ਚੁੱਕਾ ਹੁੰਦਾ ਹੈ।

ਇੰਝ ਹੋ ਰਹੀ ਹੈ ਠੱਗੀ

ਸਟੇਟ ਬੈਂਕ ਵੱਲੋਂ ਜਾਰੀ ਕੀਤੇ ਜਾ ਰਿਹਾ ਹੈ ਕਿ ਹੈਕਰਸ ਫੋਨ ਕਰਕੇ ਯੂਜ਼ਰਸ ਦੇ ਖਾਤੇ ਤੇ ਡੈਬਿਟ ਕਾਰਡ ਨਾਲ ਜੁੜੀ ਜਾਣਕਾਰੀ ਹਾਸਲ ਕਰ ਲੈਂਦਾ ਹੈ।

-ਹੈਕਰਸ ਇਸ ਯੂਜ਼ਰਸ ਨੂੰ ਫੋਨ ਕਰਕੇ ਉਸ ਕੋਲੋਂ ਵਨ ਟਾਈਮ ਪਾਸਵਰਡ (ਓਟੀਪੀ) ਨੂੰ ਲੈ ਕੇ ਜਾਣਕਾਰੀ ਦਿੰਦੇ ਹਨ ਤੇ ਉਸ ਦਾ ਭਰੋਸਾ ਜਿੱਤ ਲੈਂਦੇ ਹਨ।

-ਇਸ ਤੋਂ ਬਾਅਦ ਫਿਰ ਉਹ ਵ੍ਹਟਸਐਰ ਮੈਸੇਡ ਭੇਜਦੇ ਹਨ, ਜਿਸ ਦੇ ਨਾਲ ਇਕ ਲਿੰਕ ਹੁੰਦਾ ਹੈ।

-ਇਸ ਲਿੰਕ ਨੂੰ ਕਲਿਕ ਕਰਦਿਆਂ ਹੀ ਫੋਨ 'ਚ ਇਕ ਸਾਫਟਵੇਅਰ ਡਾਊਨਲੋਡ ਹੋ ਜਾਂਦਾ ਹੈ।

- ਇਸ ਤੋਂ ਪਹਿਲਾਂ ਧੋਖੇਬਾਜ਼ ਲੋਕ ਫੋਨ ਕਰਦੇ ਹੋਏ ਤੁਹਾਡਾ ਡੇਬਿਟ ਜਾਂ ਕ੍ਰੈਡਿਟ ਕਾਰਡ ਅਪਗ੍ਰੇਡ ਕਰਨ ਦਾ ਦਾਅਵਾ ਕਰਦਿਆਂ ਜਾਣਕਾਰੀ ਮੰਗਦੇ ਹਨ।

- ਇਸ ਤਰ੍ਹਾਂ ਉਹ ਗੱਲਾਂ-ਗੱਲਾਂ 'ਚ ਯੂਜ਼ਰਸ ਦੀ ਸਾਰੀ ਬੈਂਕ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਲਿੰਰ ਭੇਜ ਦਿੰਦੇ ਹਨ।

ਜੇਕਰ ਹੋ ਜਾਵੇ ਧੋਖਾ ਤਾਂ ਇਹ ਕਰੋ

ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਵੀ ਆਨਲਾਈਨ ਫ੍ਰਾਡ ਦੇ ਸ਼ਿਕਾਰ ਹੋਏ ਹੋ ਤਾਂ ਤੁਸੀਂ ਕਲੇਮ ਬੈਂਕ 'ਚ ਪੇਸ਼ ਕਰ ਸਕਦੇ ਹੋ ਪਰ ਤੁਹਾਨੂੰ ਤਿੰਨ ਦਿਨ ਦੀ ਅੰਦਰ ਹੀ ਕਰਨਾ ਪਵੇਗਾ। ਇਸ ਲਈ ਤੁਸੀਂ 1800111109 'ਤੇ ਕਾਲ ਕਰ ਸਕਦੇ ਹੋ ਜਾਂ ਫਿਰ 9212500888 'ਤੇ Problem ਲਿਖ ਕੇ ਐੱਸਐੱਮਐੱਸ ਕਰ ਸਕਦੇ ਹੋ।

Posted By: Jaskamal