Samsungs Reward Yourself ਜੇਐੱਨਐੱਨ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ ਤਿਉਹਾਰ ਦੇ ਸੀਜ਼ਨ ਨੂੰ ਧਿਆਨ 'ਚ ਕੱਖ ਕੇ Reward Yourself ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ ਸਮਾਰਟਫੋਨ ਤੋਂ ਲੈ ਕੇ ਟੈਬਲੇਟ ਤਕ ਦੀ ਖ਼ਰੀਦਦਾਰੀ ਕਰਨ 'ਤੇ ਸ਼ਾਨਦਾਰ ਆਫ਼ਰ ਦਿੱਤਾ ਜਾਣਗੇ। ਇਸ ਦੇ ਇਲਾਵਾ ਗਾਹਕਾਂ ਨੂੰ ਲਗਪਗ ਸਾਰੇ ਇਲੈਕਟ੍ਰਾਨਿਕ ਪ੍ਰੋਡਕਟ 'ਤੇ ਆਕਰਸ਼ਿਤ ਡੀਲ ਮਿਲੇਗੀ।

Samsung Reward Yourself ਆਫਰ

ਸੈਮਸੰਗ ਦਾ ਨਵਾਂ Samsung Reward Yourself ਆਫਰ 15 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ ਤੇ ਇਹ 27 ਅਕਤੂਬਰ ਤਕ ਚੱਲੇਗਾ। ਇਸ ਦੌਰਾਨ ਗਾਹਕਾਂ ਨੂੰ HDFC ਬੈਂਕ ਵੱਲੋ 4,999 ਤੋਂ ਲੈ ਕੇ 1,04,999 ਰੁਪਏ ਤਕ ਦੇ ਸਮਾਰਟਫੋਨ, ਟੈਬਲੇਟ ਤੇ ਸਮਾਰਟ ਵੀਅਰੇਬਲ ਦੀ ਖ਼ਰੀਦਦਾਰੀ ਕਰਨ 'ਤੇ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸ ਦੇ ਨਾਲ ਹੀ SBI ਬੈਂਕ ਵੱਲੋ ਕ੍ਰੈਡਿਟ ਕਾਰਡ ਹੋਲਡਰਸ ਨੂੰ 4,999 ਤੋਂ 47,999 ਰੁਪਏ ਤਕ ਦੇ ਗਲੈਕਸੀ ਸਮਾਰਟਫੋਨ ਤੇ ਟੈਬਲੇਟ 'ਤੇ 10 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਕੈਸ਼ਬੈਕ ਦਾ ਲਾਭ 28 ਅਕਤੂਬਰ ਤੋਂ 17 ਅਕਤੂਬਰ ਦੇ ਵਿਚਕਾਰ ਚੁੱਕਿਆ ਜਾ ਸਕਦਾ ਹੈ।

Samsung Galaxy Note 20 ਤੇ ਮਿਲੇਗਾ ਏਨਾ ਕੈਸ਼ਬੈਕ

Samsung Reward Yourself ਆਫਰ ਦੇ ਤਹਿਤ ਗਾਹਕਾਂ ਨੂੰ ਸੈਮਸੰਗ ਗਲੈਕਸੀ ਨੋਟ 20 ਦੀ ਖ਼ਰੀਦਦਾਰੀ ਕਰਨ 'ਤੇ 10,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਕੈਸ਼ਬੈਕ ਦਾ ਫਾਇਦਾ 16 ਤੋਂ 25 ਅਕਤੂਬਰ ਤਕ ਚੁੱਕਿਆ ਜਾ ਸਕਦਾ ਹੈ। ਦੂਸਰੇ ਪਾਸੇ ਗਲੈਕਸੀ A ਸੀਰੀਜ਼ ਦੀ ਡਿਵਾਈਸ ਨੂੰ ਨੋ-ਕਾਸਟ EMI ਦੇ ਨਾਲ ਖ਼ਰੀਦਿਆ ਜਾ ਸਕਦਾ ਹੈ।

Galaxy Note 20 Ultra 'ਤੇ ਮਿਲੇਗਾ ਅਪਗ੍ਰੇਡ ਬੌਨਸ

ਸੈਮਸੰਗ ਦੇ ਨਵੇਂ ਆਫ਼ਰ ਤਹਿਤ ਗਾਹਕਾਂ ਨੂੰ ਗਲੈਕਸੀ ਨੋਟ 20 ਅਲਟਰਾ ਦੀ ਖ਼ਰੀਦਦਾਰੀ ਕਰਨ 'ਤੇ 13,000 ਰੁਪਏ ਦਾ ਅਪਗ੍ਰੇਡ ਬੌਨਸ ਤੇ 7000 ਰੁਪਏ ਦੇ ਸੈਮਸੰਗ ਵਾਊਚਰ ਮਿਲੇਗਾ। ਇਸ ਦੇ ਇਲਾਵਾ UV Sterilizer, ਗਲੈਕਸੀ ए71, ए51 ਤੇ ए31 ਸਮਾਰਟਫੋਨ ਨੂੰ 50 ਫੀਸਦੀ ਘੱਟ ਕੀਮਤ 'ਚ ਖ਼ਰੀਦਿਆ ਜਾ ਸਕੇਗਾ।

Samsung Galaxy F41 ਨੂੰ ਹਾਲ ਹੀ 'ਚ ਕੀਤਾ ਲਾਂਚ

ਤੁਹਾਨੂੰ ਦੱਸ ਦਈਏ ਕਿ ਸੈਮਸੰਗ ਨੇ ਹਾਲ ਹੀ 'ਚ Samsung Galaxy F41 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 15,499 ਰੁਪਏ ਹੈ। Samsung Galaxy F41 ਐਂਡ੍ਰਾਈਡ 10 ਓਐੱਸ 'ਤੇ ਕੰਮ ਕਰਦਾ ਹੈ ਤੇ ਇਸ ਨੂੰ Exynos 9611 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 6.4 ਇੰਚ ਦੀ ਫੁੱਲ ਐੱਚਡੀ+ਸੁਪਰ ਐਮੋਲੇਟ Infinity-U ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਦਿੱਤੀ ਗਈ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ ਐਕਸਪੈਂਡ ਕੀਤਾ ਜਾ ਸਕਦਾ ਹੈ। ਫੋਨ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਗਈ ਹੈ।

Posted By: Sarabjeet Kaur