ਜੇਐੱਨਐੱਨ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ ਕੋਵਿਡ-19 ਮਹਾਮਾਰੀ ਦੇ ਦੌਰ 'ਚ ਪਿਕ-ਅਪ ਤੇ ਡਰਾਪ ਸਰਵਿਸ ਸ਼ੁਰੂ ਕੀਤੀ ਹੈ। ਇਹ ਇਕ ਕਾਨਟੈਕਟਲੇਸ ਸਰਵਿਸ ਹੈ। ਇਸ ਦੀ ਮਦਦ ਨਾਲ ਗਾਹਕ ਘਰ ਬੈਠੇ ਆਪਣੇ ਸਮਾਰਟਫੋਨ ਤੇ ਟੈਬਲੇਟ ਨੂੰ ਠੀਕ ਕਰਵਾ ਸਕਣਗੇ। ਅਜਿਹੇ 'ਚ Samsung ਗਾਹਕਾਂ ਨੂੰ ਸਰਵਿਸ ਸੈਂਟਰਜ਼ 'ਤੇ ਜਾਣ ਦੀ ਲੋੜ ਨਹੀਂ ਹੋਵੇਗੀ। ਸਰਵਿਸ ਸੈਂਟਰ ਭੇਜਣ ਲਈ ਗਾਹਕ ਪਿਕ-ਅਪ ਤੇ ਸਰਵਿਸ ਸੈਂਟਰ ਤੋਂ ਘਰ ਡਿਵਾਈਸ ਡਰਾਪ ਓਨਲੀ ਆਪਸ਼ਨ ਚੁਣ ਸਕਦੇ ਹਨ। ਇਹ ਸੁਵਿਧਾ ਦਾ ਫਾਇਦਾ ਗਾਹਕਾਂ Samsung ਸਮਾਰਟਫੋਨ ਤੇ ਟੈਬਲੇਟ 'ਤੇ ਉਠਾ ਸਕਣਗੇ। ਇਹ ਸਰਵਿਸ ਦੇਸ਼ ਭਰ ਦੇ 46 ਸ਼ਹਿਰਾਂ 'ਚ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਦੇਸ਼ ਦੇ 46 ਸ਼ਹਿਰਾਂ ਦੇ ਨਗਰਪਾਲਿਕਾ ਖੇਤਰ ਦੀ ਸਰਹੱਦ ਅੰਦਰ ਆਉਣ ਵਾਲੇ ਕੰਟਨਮੈਂਟ ਜ਼ੋਨ ਦੇ ਬਾਹਰ ਸਥਿਤ ਖੇਤਰਾਂ 'ਚ ਪ੍ਰਦਾਨ ਕੀਤੀ ਜਾਵੇਗੀ। ਗਾਹਕ ਆਪਣੇ ਗੈਲੇਕਸੀ A, ਗੈਲੇਕਸੀ M, ਗੈਲੇਕਸੀ S, ਗੈਲੇਕਸੀ F, ਗੈਲੇਕਸੀ F, ਗੈਲੇਕਸੀ ਨੋਟ ਤੇ ਗੈਲੇਕਸੀ ਫੋਲਡ ਸੀਰੀਜ਼ ਦੇ ਸਮਾਰਟਫੋਨ ਨਾਲ-ਨਾਲ ਟੈਬਲਟ ਦੀ ਸਰਵਿਸ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਗਾਹਕਾਂ ਦੇ ਘਰਾਂ ਤੋਂ ਡਿਵਾਈਸ ਦੇ ਪਿਕ-ਅਪ ਤੇ ਡਰਾਪ 'ਚ ਸ਼ਾਮਲ ਮੁਲਾਜ਼ਮ ਸਾਰੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨਗੇ।

ਕਿੰਨੇ ਰੁਪਏ ਦੇਣਾ ਹੋਵੇਗਾ ਚਾਰਜ

ਮੋਬਾਈਲ ਡਿਵਾਈਸ ਦੇ ਰਿਪੇਅਰ ਲਈ ਪਿਕ ਐਂਡ ਡਰਾਪ ਸਰਵਿਸ ਲਈ 199 ਰੁਪਏ ਤੇ ਡਰਾਪ ਓਨਲੀ ਸਰਵਿਸ ਲਈ 99 ਰੁਪਏ ਚਾਰਜ਼ ਲਿਆ ਜਾਵੇਗਾ। ਇਸ ਦਾ ਭੁਗਤਾਨ ਗਾਹਕ ਡਿਜੀਟਲ ਮੋਡ ਤੋਂ ਵੀ ਕਰ ਸਕਣਗੇ। ਗਾਹਕ, ਵ੍ਹਟਸਐਪ, ਰਿਮੋਟ, ਸਪੋਰਟ, ਲਾਈਵ ਚੈਟ, ਕਾਲ ਸੈਂਟਰ ਰਾਹੀਂ ਤਕਨੀਕੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜਾਂ ਫਿਰ ਸੈਮਸੰਗ ਵੈੱਬਸਾਈਟ ਤੇ ਯੂਟਿਊੂਬ 'ਤੇ ਡੂ-ਇਟ-ਯੋਰ ਸੈਲਫ ਵੀਡੀਓ ਨੂੰ ਚੁਣ ਸਕਦੇ ਹਨ।

Whatsapp ਸਪੋਰਟ

Whatsapp ਸਪੋਰਟ ਨੰਬਰ 1800-5- ਸੈਮਸੰਗ (1800-5-7267864) 'ਤੇ ਇਕ ਮੈਸੇਜ ਭੇਜ ਕੇ ਸਰਵਿਸ ਲਈ ਰਜਿਸਟਰ ਕਰ ਸਕਦੇ ਹਨ। ਨਾਲ ਹੀ ਸਰਵਿਸ ਸੈਂਟਰਜ਼ ਦੀ ਲੋਕੇਸ਼ਨ, ਰਿਪੇਅਰ ਦੀ ਸਥਿਤੀ, ਨਵੇਂ ਆਫਰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਸੇਵਾ 24x7 ਉਪਲਬੱਧ ਹੈ।

Posted By: Amita Verma