ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਕੰਪਨੀ Samsung ਨੇ ਮਾਸਟਰਕਾਰਡ ਤੇ ਨੈੱਟਸਪੈਂਡ ਦੇ ਨਾਲ ਹਿੱਸੇਦਾਰੀ ਦੇ ਤਹਿਤ Samsung Pay Cash Virtual card ਲਾਂਚ ਕਰ ਦਿੱਤਾ ਹੈ। ਇਸ ਫੀਚਰ ਨੂੰ Smasung Pay App 'ਚ ਉਪਲਬਧ ਕਰਵਾਇਆ ਗਿਆ ਹੈ। ਇਸ ਫੀਚਰ ਦਾ ਫੋਕਸ ਬਜਟ ਮੈਨੇਜਮੈਂਟ ਤੇ ਪੇਮੈਂਟਸ 'ਤੇ ਰਹੇਗਾ। Samsung Pay ਦੀ ਤਰ੍ਹਾਂ ਹੀ Samsung Pay Cash ਨੂੰ ਵੀ ਕਿਤੇ ਵੀ ਇਸਤੇਮਾਲ ਜਾ ਸਕਦਾ ਹੈ। ਇਸ ਵਰਚੁਅਲ ਅਕਾਊਂਟ 'ਚ ਯੂਜਰਸ ਪੈਸੇ ਐਡ ਕਰ ਸਕਦੇ ਹਨ। ਇਸ ਨਾਲ ਤੁਸੀਂ ਆਫਲਾਈਨ ਤੇ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ।

Samsung Pay Cash Virtual Card ਦੀ ਡਿਟੇਲਸ : ਇਸ 'ਚ ਯੂਜਰਸ ਪੈਸੇ ਜਮ੍ਹਾ ਕਰ ਸਕਦੇ ਹਨ। ਇਸ ਨਾਲ ਤੁਸੀਂ ਆਨਲਾਈਨ ਤੇ ਆਫਲਾਈਨ ਸ਼ਾਪਿੰਗ ਕਰ ਕੇ ਪੇਮੈਂਟ ਕਰ ਸਕਦੇ ਹੋ। ਇਸ ਸਰਵਿਸ ਨੂੰ Samsung Knox ਤੇ Mastercard ਟੋਕਨ ਸਰਵਿਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਯੂਜਰਸ ਨੂੰ ਬਿਨਾਂ ਉਨ੍ਹਾਂ ਦੇ 16 ਡਿਜ਼ੀਟ ਦਾ ਕਾਰਡ ਨੰਬਰ ਐਕਸਪੋਸ ਕੀਤੇ ਬਿਨਾ ਪੇਮੈਂਟ ਕਰਨ ਦੀ ਸੁਵਿਧਾ ਦੇਵੇਗਾ। ਇਹ ਪੇ ਕੈਸ਼ ਫੀਚਰ ਯੂਜਰ ਨੂੰ ਉਨ੍ਹਾਂ ਦੇ ਖਰਚੇ ਨੂੰ ਪਲਾਨ ਕਰਨ 'ਚ ਵੀ ਮਦਦ ਕਰਦਾ ਹੈ। ਯੂਜਰ ਨੂੰ ਆਪਣੇ ਡੈਬਿਟ ਕਰੈਡਿਟ ਤੇ ਬੈਂਕ ਟਰਾਂਸਫਰ ਰਾਹੀਂ ਪੇ ਕੈਸ਼ ਕਾਰਡ ਨੂੰ ਟਾਪ ਅਪ ਕਰਨ ਦੀ ਆਗਿਆ ਹੁੰਦੀ ਹੈ। ਦੱਸਣਯੋਗ ਹੈ ਕਿ ਪੇ ਕੈਸ਼ ਬੈਲੇਂਸ ਐਕਸਪਾਅਰ ਨਹੀਂ ਹੁੰਦਾ ਹੈ।

ਜੇਕਰ ਤੁਸੀਂ ਪੇ ਕੈਸ਼ ਤੋਂ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਇਨਾਮ ਵੀ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਤੁਸੀਂ ਸੈਮਸੰਗ ਉਤਪਾਦ ਤੇ ਹੋਰ ਤੋਹਫਿਆ ਲਈ ਰਿਡੀਮ ਕਰ ਸਕਦੇ ਹੋ। ਦੱਸਣਯੋਗ ਹੈ ਕਿ Samsung Pay ਫੀਚਰ ਦੇ ਤਹਿਤ ਕਰੈਡਿਟ, ਡੈਬਿਟ, ਡਿਜ਼ੀਟਲ ਵਾਲੇਟ ਤੇ ਯੂਨੀਫਾਈਡ ਪੇਮੈਂਟ ਇੰਟਰਫੇਸ ਆਦਿ ਨੂੰ ਡਿਜੀਟਲੀ ਸਟੋਰ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਯੂਜਰਸ Contactless card payment ਕਰ ਸਕਦੇ ਹਨ। ਇਸ ਲਈ Magnetic secure transmission ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਜਾਣੋ ਕੀ ਹੈ Samsung Pay: ਦੱਸਣਯੋਗ ਹੈ ਕਿ Samsung Pay ਇਕ ਮੋਬਾਈਲ ਪੇਮੈਂਟ ਤੇ Digital wallet ਹੈ। ਇਸ ਨੂੰ Samsung Electronics ਦੁਆਰਾ ਪੇਸ਼ ਕੀਤਾ ਗਿਆ ਹੈ। ਇਹ ਯੂਜਰਸ ਨੂੰ ਬਿਨਾ ਆਪਣੇ ਕਾਰਡ ਦੇ ਪੇਮੈਂਟ ਕਰਨ ਦੀ ਆਗਿਆ ਦਿੱਤੀ ਹੈ।

Posted By: Sukhdev Singh