ਨਵੀਂ ਦਿੱਲੀ : Samsung Galaxy Tab S6 ਨੂੰ S Pen stylus ਦੇ ਨਾਲ ਇਸ ਸਾਲ ਅਗਸਤ 'ਚ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ। ਇਸ Tab ਦੀ ਸ਼ੁਰੂਆਤੀ ਕੀਮਤ 649 ਡਾਲਰ ਭਾਵ 44,780 ਰੁਪਏ ਹੈ। ਸਨੈਪਡ੍ਰੈਗਨ 855 ਪ੍ਰੋਸੈਸਰ ਤੇ ਡਿਊਲ ਕੈਮਰਾ ਸੈੱਟਅਪ ਦੇ ਨਾਲ ਲਾਂਚ ਕੀਤਾ ਗਿਆ ਇਹ ਡਿਵਾਈਸ ਹੁਣ ਜਲਦ ਹੀ ਭਾਰਤ 'ਚ ਦਸਤਕ ਦੇਣ ਵਾਲੀ ਹੈ। ਹਾਲਾਂਕਿ ਭਾਰਤ 'ਚ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ।

Samsung India ਪੋਸਟਰ ਬਾਰੇ ਗੱਲ ਕਰੀਏ ਤਾਂ ਉਸ 'ਚ Galaxy Tab S6 ਦੀ ਇਮੇਜ਼ ਦੇ ਨਾਲ Coming soon ਲਿਖਿਆ ਹੋਇਆ ਹੈ। ਇਸ 'ਚ ਸਪਸ਼ਟ ਹੁੰਦਾ ਹੈ ਕਿ ਇਹ ਡਿਵਾਈਸ ਜਲਦ ਹੀ ਭਾਰਤ 'ਚ ਲਾਂਚ ਹੋ ਸਕਦੀ ਹੈ।

ਫ਼ੀਚਰਜ਼

Samsung Galaxy Tab S6 'ਚ 10.5 ਇੰਚ WQXGA Super AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਸਕ੍ਰੀਨ 2560×1600 ਪਿਕਸਲ ਤੇ ਆਸਪੈਕਟ ਰੇਸ਼ਓ 16:10 ਹੈ। ਇਸ ਨੂੰ Qualcomm Snapdragon 855 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ ਤੇ ਇਸ 'ਚ ਵਧੀਆ ਗ੍ਰਾਫਿਕਸ ਲਈ Adreno 640 ਦਾ ਇਸਤੇਮਾਲ ਕੀਤਾ ਗਿਆ ਹੈ।

ਫੋਟੋਗ੍ਰਾਫੀ ਲਈ Galaxy Tab S6 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। f/2.0 aperture ਦੇ ਨਾਲ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ f/2.2 aperture ਦੇ ਨਾਲ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ ਵੀਡੀਓ ਕਾਲਿੰਗ ਤੇ ਸੈਲਫੀ ਦੀ ਸੁਵਿਧਾ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। Android 9 Pie ਓਐੱਸ 'ਤੇ ਇਸ ਡਿਵਾਈਸ 'ਚ S-Pen stylus ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਸਿਰਫ਼ 10 ਮਿੰਟ 'ਚ ਚਾਰਜ ਕੀਤਾ ਜਾ ਸਕਦਾ ਹੈ।

Posted By: Sarabjeet Kaur