Samsung Galaxy S20 FE ਜੇਐੱਨਐੱਨ, ਨਵੀਂ ਦਿੱਲੀ : Samsung Galaxy S20 FE ਅੱਜ ਤੋਂ ਭਾਰਤੀ ਬਾਜ਼ਾਰ 'ਚ ਸੇਲ ਲਈ ਉਪਲਬਧ ਕਰ ਦਿੱਤਾ ਗਿਆ ਹੈ। ਇਸ ਫਲੈਗਸ਼ਿਪ ਸਮਾਰਟਫੋਨ 'ਚ ਯੂਜ਼ਰਜ਼ ਨੂੰ ਕੋਈ ਸ਼ਾਨਦਾਨ ਫੀਚਰਜ਼ ਦੀ ਸੁਵਿਧਾ ਮਿਲਣ ਵਾਲੀ ਹੈ। ਇਸ 'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ ਕਿ ਯੂਜ਼ਰਜ਼ ਨੂੰ ਵਧੀਆ ਫੋਟੋਗ੍ਰਾਫੀ ਦਾ ਐਕਸਪੀਰੀਅੰਸ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਇਸ 'ਚ Galaxy S20 ਤੇ Galaxy Note 20 ਸੀਰੀਜ਼ ਦੀ ਤਰ੍ਹਾਂ ਹੀ ਪੰਜ ਹੋਲ ਡਿਸਲਪੇਅ ਵੀ ਦੇਖਣ ਨੂੰ ਮਿਲੇਗੀ। ਜੇ ਤੁਸੀਂ ਵੀ ਇਸ ਸਮਾਰਟਫੋਨ ਨੂੰ ਖ਼ਰੀਦਣਾ ਚਾਹੁੰਦੇ ਹੈ ਤਾਂ ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਜ਼ ਦੇ ਬਾਰੇ 'ਚ...

ਕੀਮਤ

Samsung Galaxy S20 FE ਭਾਰਤ 'ਚ 49,999 ਰੁਪਏ 'ਚ ਉਪਲਬਧ ਹੈ। ਇਸ ਨੂੰ 8GB + 128GB ਸਿੰਗਲ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਕਲਾਊਡ ਰੈੱਡ, ਕਲਾਊਡ ਲੇਵੈਂਡਰ, ਕਲਾਊਡ ਮਿੰਟ, ਕਲਾਊਡ ਨੇਵੀ ਤੇ ਕਲਾਊਡ ਵ੍ਹਾਈਟ ਕਲਰ ਵੇਰੀਐਂਟ 'ਚ ਖ਼ਰੀਦਿਆ ਜਾ ਸਕਦਾ ਹੈ। ਯੂਜ਼ਰਜ਼ ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ਦੇ ਇਲਾਵਾ ਆਨਲਾਈਨ ਪਲੇਟਫਾਰਮ Amazon ਤੋਂ ਖ਼ਰੀਦ ਸਕਦੇ ਹੋ।

ਆਫ਼ਰਜ਼

ਆਫ਼ਰਜ਼ ਦੀ ਗੱਲ ਕਰੀਏ ਤਾਂ Samsung Galaxy S20 FE ਦੀ ਖ਼ਰੀਦਦਾਰੀ ਲਈ HDFC ਬੈਂਕ ਦੇ ਕਾਰਡ ਦਾ ਇਸਤੇਮਾਲ ਕਰਨ 'ਤੇ ਤੁਹਾਨੂੰ 4,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਪ੍ਰਾਪਤ ਹੋਵੇਗਾ। ਇਸ ਦੇ ਇਲਾਵਾ ਨੋ ਕੋਸਟ ਈਐੱਮਆਈ ਦੀ ਆਪਸ਼ਨ ਦੀ ਸੁਵਿਦਾ ਵੀ ਦਿੱਤੀ ਗਈ ਹੈ। Samsung ਵੱਲੋ ਪੁਰਾਣੇ 'ਤੇ 3,000 ਰੁਪਏ ਦਾ ਐਕਚੇਂਜ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।


ਸਪੈਸੀਫਿਕੇਸ਼ਨਜ਼

Samsung Galaxy S20 FE ਦਾ ਗਲੋਬਲ ਮਾਰਕੀਟ 'ਚ 4 ਜੀ ਤੇ 5 ਜੀ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਪਰ ਭਾਰਤੀ ਬਾਜ਼ਾਰ 'ਚ ਇਹ ਸਮਾਰਟਫੋਨ ਸਿਰਫ਼ 4 ਜੀ ਵੇਰੀਐਂਟ 'ਚ ਹੀ ਉਪਲਬਧ ਹੋਵੇਗਾ। ਐਂਡ੍ਰਾਈਡ 10 ਓਐੱਸ 'ਤੇ ਅਧਾਰਿਤ ਇਸ ਸਮਾਰਟਫੋਨ 'ਚ 6.5 ਇੰਚ ਦੀ ਫੁੱਲ ਐੱਚਡੀ+ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ।

Posted By: Sarabjeet Kaur