ਸੈਮਸੰਗ ਆਪਣੀ ਗੈਲੇਕਸੀ ਐੱਸ ਸੀਰੀਜ਼ ਦੀ ਅਗਲੀ ਪੀੜ੍ਹੀ ਦਾ ਫੋਨ ਛੇਤੀ ਲਾਂਚ ਕਰਨ ਜਾ ਰਿਹਾ ਹੈ। ਲੰਬੇ ਸਮੇਂ ਤੋਂ ਜਿਸ ਸਮਾਰਟਫੋਨ ਦਾ ਲੋਕ ਇੰਤਜ਼ਾਰ ਕਰ ਰਹੇ ਸਨ ਉਹ ਇਸੇ ਮਹੀਨੇ ਲਾਂਚ ਹੋ ਜਾਵੇਗਾ। ਕੰਪਨੀ ਨੇ ਈ-ਕਾਮਰਸ ਸਾਈਟ 'ਤੇ ਇਸਦੀ ਲਾਂਚ ਡੇਟ ਦੀ ਜਾਣਕਾਰੀ ਦਿੱਤੀ ਹੈ।

ਇਸਦੇ ਮੁਤਾਬਕ, ਸੈਨ ਫ੍ਰਾਂਸਿਸਕੋ 'ਚ 20 ਫਰਵਰੀ ਯਾਨੀ ਭਾਰਤੀ ਸਮੇਂ ਦੇ ਮੁਤਾਬਕ 21 ਫਰਵਰੀ ਨੂੰ ਸਵੇਰੇ 11 ਵਜੇ ਇਹ ਸਮਾਰਟਫੋਨ ਲਾਂਚ ਹੋਵੇਗਾ। ਇਸਦੀ ਜਾਣਕਾਰੀ ਦਿੰਦਾ ਹੋਇਆ ਇਕ ਟੀਜ਼ਰ ਪੋਸਟਰ ਫਲਿਪਕਾਰਟ 'ਤੇ ਨਜ਼ਰ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦੁਨੀਆ ਭਰ 'ਚ ਇਸ ਫੋਨ ਨੂੰ ਲਾਂਚ ਕਰਨ ਦੇ ਨਾਲ ਹੀ ਭਾਰਤ ਵਿਚ ਇਸ ਨੂੰ ਲਾਂਚ ਕਰ ਸਕਦੀ ਹੈ। ਭਾਰਤ 'ਚ ਇਸ ਸੀਰੀਜ਼ ਨੂੰ ਫਲਿਪਕਾਰਟ ਅਤੇ ਸੈਮਸੰਗ ਦੇ ਆਨਲਾਈਨ ਰਿਟੇਲ ਸਟੋਰ ਸਮੇਤ ਕੁਝ ਆਫਲਾਈਨ ਚੈਨਲਸ ਤੋਂ ਖਰੀਦਿਆ ਜਾ ਸਕਦਾ ਹੈ।

ਕੀਮਤ ਅਤੇ ਤਰੀਕ

ਫਲਿਪਕਾਰਟ 'ਤੇ ਜਿਹੜਾ Samsung Galaxy S10 ਦਾ ਪੇਜ ਲਾਈਵ ਕੀਤਾ ਗਿਆ ਹੈ, ਉਸ 'ਤੇ ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ 6 ਮਾਰਚ ਨੂੰ 50 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ Samsung Galaxy S10 ਸੀਰੀਜ਼ ਦੇ ਤਹਿਤ ਤਿੰਨ ਸਮਾਰਟਫੋਨ ਲਾਂਚ ਕੀਤੇ ਜਾਣਗੇ ਜਿਸ ਵਿਚ Galaxy S10e, Galaxy S10 ਤੇ Galaxy S10+ ਸ਼ਾਮਲ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਹਰ ਫੋਨ ਦੀ ਕੀਮਤ 'ਚ ਕਰੀਬ ਚਾਰ ਹਜ਼ਾਰ ਰੁਪਏ ਦਾ ਫਰਕ ਹੋਵੇਗਾ।

ਤਸਵੀਰ ਹੋਈ ਲੀਕ

SaudiAndroid ਨਾਂ ਦੇ ਇਕ ਟਵਿਟਰ ਅਕਾਊਂਟ ਤੋਂ Galaxy S10 ਸੀਰੀਜ਼ ਦੀਆਂ ਕੁਝ ਇਮੇਜਿਸ ਲੀਕ ਹੋਈਆਂ ਸਨ। ਇਸ ਵਿਚ ਚਾਰ ਇਮੇਜ ਦਿੱਤੀਆਂ ਗਈਆਂ ਸਨ। ਇਸ ਵਿਚ ਫੋਨ ਦੇ ਬੈਕ ਅਤੇ ਫਰੰਟ ਪੈਨਲ ਨੂੰ ਦਿਖਾਇਆ ਗਿਆ ਹੈ। ਦੋਨੋਂ ਹੀ ਫੋਨਸ ਵੱਡੀ ਕਵਰਡ ਸਕਰੀਨਸ ਦੇ ਨਾਲ ਆਉਣਗੇ। ਨਾਲ ਹੀ Galaxy S10 'ਚ ਸਿੰਗਲ ਸੈਲਫੀ ਕੈਮਰਾ ਪੰਚ ਹੋਲ ਦੇ ਤਹਿਤ ਦਿੱਤਾ ਜਾਵੇਗਾ। ਉੱਥੇ S10+ 'ਚ ਪਿੱਲ-ਸ਼ੇਪਡ ਹੋਲ ਵਿਚ ਡਿਊਲ ਸੈਲਫੀ ਕੈਮਰਾ ਮੌਜੂਦ ਹੋਵੇਗਾ। ਦੋਨੋ ਹੀ ਫੋਨਸ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਇਨ੍ਹਾਂ ਦੋਨੋਂ ਫੋਨਸ ਦੇ ਰਿਅਰ ਪੈਨਲ ਨੂੰ ਗਲਾਸ ਨਾਲ ਬਣਾਇਆ ਗਿਆ ਹੈ। ਨਾਲ ਹੀ ਐੱਲਈਡੀ ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਵੀ ਦਿੱਤਾ ਗਿਆ ਹੈ। ਇਸਦੇ ਇਲਾਵਾ ਹਾਰਟ ਰੇਟ ਸੈਂਸਰ ਵੀ ਮੌਜੂਦ ਹੋਵੇਗਾ।

ਇਹ ਹੋ ਸਕਦੇ ਹਨ ਸਪੈਸੀਫਿਕੇਸ਼ਨਸ

Samsung Galaxy S10 ਅਤੇ ਸੈਮਸੰਗ Galaxy S10+ ਪ੍ਰੈੱਸ ਰੈਂਡਰਸ ਦੇ ਮੁਤਾਬਕ, ਇਹ ਫੋਨਸ, ਬਲੈਕ, ਗਰੀਨ ਅਤੇ ਪਰਲ ਵ੍ਹਾਈਟ ਕਲਰ ਵੇਰੀਅੰਟ 'ਚ ਆਉਣਗੇ। ਇਨ੍ਹਾਂ ਦਾ ਟੈਕਚਰ ਗ੍ਰੇਡੀਅੰਟ ਹੋਵੇਗਾ, ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਦਾ ਬਲਿਊ ਕਲਰ ਵੇਰੀਅੰਟ ਵੀ ਪੇਸ਼ ਕਰ ਸਕਦੀ ਹੈ। ਇਨ੍ਹਾਂ ਰੈਂਡਰ ਲੀਕਸ ਦੇ ਮੁਤਾਬਕ, ਫੋਨ ਨੂੰ ਟ੍ਰਿਪਲ ਰਿਅਰ ਕੈਮਰੇ ਦੇ ਨਾਲ ਪੇਸ਼ ਕੀਤਾ ਜਾਵੇਗਾ।

Posted By: Seema Anand