ਨਵੀਂ ਦਿੱਲੀ, ਜੇਐੱਨਐੱਨ : Samsung Galaxy Note 10 Lite ਕੰਪਨੀ ਦੀ Note ਸੀਰੀਜ ਦਾ Orphodable smartphone ਹੈ। ਹੁਣ ਇਸ ਨੂੰ ਹੋਰ ਘੱਟ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਅਧਿਕਾਰਿਤ ਤੌਰ ’ਤੇ ਇਸ ਸਮਾਰਟਫੋਨ ਦੀ ਕੀਮਤ ’ਚ ਕਟੌਤੀ ਕੀਤੀ ਹੈ ਤੇ ਹੁਣ ਇਹ ਭਾਰੀ ਡਿਸਕਾਊਂਟ ਨਾਲ ਉਪਲਬਧ ਹੋ ਰਿਹਾ ਹੈ। ਇਸ ਸਮਾਰਟਫੋਨ ਦੇ ਖ਼ਾਸ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ’ਚ Triple rear camera setup ਤੇ 4,500ਐੱਮਏਐੱਚ ਦੀ ਬੈਟਰੀ ਸ਼ਾਮਿਲ ਹੈ। ਆਓ ਜਾਣਦੇ ਹਾਂ ਤੇ Galaxy Note 10 Lite ਦੀ ਨਵੀਂ ਕੀਮਤ ਬਾਰੇ ਡਿਟੇਲ ਨਾਲ...


Galaxy Note 10 Lite ਦੀ ਨਵੀਂ ਕੀਮਤ


Galaxy Note 10 Lite ਨੂੰ ਭਾਰਤੀ ਬਾਜ਼ਾਰ ’ਚ ਦੋ Storage variants ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਦੀ ਕੀਮਤ ’ਚ ਲਗਪਗ 4,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ ਯੂਜ਼ਰਜ਼ 6ਜੀਬੀ + 128ਜੀਬੀ ਸਟੋਰੇਜ ਮਾਡਲ ਨੂੰ 34,999 ਰੁਪਏ ’ਚ ਖ਼ਰੀਦ ਸਕਦੇ ਹਨ ਜਦਕਿ ਇਸ ਦੀ ਅਸਲ ਕੀਮਤ 38,999 ਰੁਪਏ ਹੈ। ਇਸ ਤੋਂ ਇਲਾਵਾ 8ਜੀਬੀ +128ਜੀਬੀ Storage variants ਨੂੰ 36,999 ਰੁਪਏ ਦੀ ਕੀਮਤ ’ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਨੋ ਕੋਸਟ ਈਐੱਮਆਈ ਆਪਸ਼ਨ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ।


Samsung Galaxy Note 10 Lite ਦੇ Specifications


Samsung Galaxy Note 10 Lite ’ਚ Triple rear camera setup ਦਿੱਤਾ ਗਿਆ ਹੈ। ਫੋਨ ’ਚ 12ਐੱਮਪੀ ਦਾ ਪ੍ਰਾਈਮਰੀ ਸੈਂਸਰ, 12ਐੱਮਪੀ ਦਾ ਅਲਟਰਾ ਵਾਈ ਐਂਗਲ ਲੈਂਸ ਤੇ 12ਐੱਮਪੀ ਦਾ ਟੈਲੀਫੋਟੋ ਲੈਂਸ ਮੌਜ਼ੂਦ ਹੈ। ਜਦਕਿ ਵੀਡੀਓ ਕਾਲਿੰਗ ਦੀ ਸਹੂਲਤ ਲਈ ਇਸ ਸਮਾਰਟ ਫੋਨ ’ਚ 32ਐੱਮਪੀ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਕਿ ਪੰਚ ਹੋਲ ਕਟਆਉਟ ਨਾਲ ਆਉਂਦਾ ਹੈ।

Samsung Galaxy Note 10 Lite ’ਚ Infinity o cutout design ਨਾਲ 6.7 ਇੰਚ ਦਾ ਫੁੱਲ ਐੱਚਡੀ ਪਲਸ ਸੁਪਰ AMOLED display ਦਿੱਤਾ ਗਿਆ ਹੈ। ਇਹ Smartphone octa core processor ਨਾਲ ਆਉਂਦਾ ਹੈ। ਫੋਨ ’ਚ ਦੋ ਸਟੋਰੇਜ ਪਾਵਰ ਬੈਕਅਪ ਲਈ ਫਾਸਟ ਚਾਰਜਿੰਗ ਸਪੋਰਟ ਨਾਲ 4,500ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

Posted By: Rajnish Kaur