ਨਵੀਂ ਦਿੱਲੀ : Samsung Galaxy M30s ਨੂੰ ਹਾਲ ਹੀ ਵਿਚ Wi-Fi Alliance 'ਤੇ ਸਪਾਟ ਕੀਤਾ ਗਿਆ ਹੈ। ਇਸ ਸਮਾਰਟਫੋਨ ਸਬੰਧੀ ਪਹਿਲਾਂ ਵੀ ਕੁਝ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। Galaxy M ਸੀਰੀਜ਼ ਦੇ ਇਸ ਬਜਟ ਦੇ ਸਮਾਰਟਫੋਨ ਨੂੰ 6000mAh ਦੀ ਦਮਦਾਰ ਬੈਟਰੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। Samsung Galaxy M30s 'ਚ Samsung Galaxy M30 ਦੇ ਮੁਕਾਬਲੇ ਬੈਟਰੀ ਤੋਂ ਇਲਾਵਾ ਕਈ ਹੋਰ ਅਪਗ੍ਰੇਡਸ ਦੇਖਣ ਨੂੰ ਮਿਲ ਸਕਦੇ ਹਨ। ਹਾਲ ਹੀ 'ਚ ਸਾਹਮਣੇ ਆਈ ਜਾਣਕਾਰੀ ਮੁਤਾਬਿਕ, ਇਸ ਸਮਾਰਟਫੋਨ ਨੂੰ Samsung ਦੇ Exynos 9610 ਚਿਪਸੈੱਟ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ Samsung ਨੇ ਆਪਣੇ Galaxy M ਸੀਰੀਜ਼ ਇੰਟਰਡਿਊਸ ਕੀਤਾ ਸੀ। ਇਸ ਸੀਰੀਜ਼ 'ਚ ਹੁਣ ਤਕ Galaxy M10, M20, M30, M40 ਤੇ M60 ਲਾਂਚ ਕੀਤੇ ਜਾ ਚੁੱਕੇ ਹਨ।


ਇਸ ਬਜਟ ਰੇਂਜ ਸਮਾਰਟਫੋਨ ਤੋਂ ਪਹਿਲਾਂ Galaxy M10s ਤੇ Galaxy A50s ਨੂੰ ਵੀ Wi-Fi Alliance 'ਤੇ ਸਪਾਟ ਕੀਤਾ ਗਿਆ ਸੀ। ਹਾਲਾਂਕਿ, ਸਪਾਟ ਕੀਤੇ ਜਾਣ ਤੋਂ ਬਾਅਦ ਵੀ ਇਹ ਦੋਵੇਂ ਸਮਾਰਟਫੋਨ ਹੁਣ ਤਕ ਲਾਂਚ ਨਹੀਂ ਕੀਤੇ ਗਏ ਹਨ। Samsung Galaxy M30s ਨੂੰ ਮਾਡਲ ਨੰਬਰ SM-M307F ਦੇ ਨਾਮ ਨਾਲ ਸਪਾਟ ਕੀਤਾ ਗਿਆ ਹੈ। ਸਰਟੀਫਿਕੇਸ਼ਨ ਸਾਈਟ 'ਤੇ ਇਸ ਨੂੰ 2.4 GHz ਤੇ 5 GHz ਬੈਂਡ ਦਾ ਸਰਟੀਫਿਕੇਟ ਦਿੱਤਾ ਗਿਆ ਹੈ। ਇਸ 'ਚ OneUI ਓਪਰੇਟਿੰਗ ਸਿਸਟਮ ਦੇ ਨਾਲ ਸਪਾਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਪਿਛਲੇ ਮਾਡਲ Galaxy M30 ਨੂੰ ਐਂਡਰਾਇਡ ਓਰੀਓ ਦੇ ਨਾਲ ਲਾਂਚ ਕੀਤਾ ਗਿਆ ਸੀ। ਬਾਅਦ 'ਚ ਇਸ 'ਚ ਐਂਡਰਾਇਡ 9 ਪਾਈ 'ਤੇ ਆਧਾਰਿਤ OneUI ਦਾ ਅਪਡੇਟ ਰੋਲ ਆਊਟ ਕੀਤਾ ਗਿਆ ਹੈ।

Posted By: Jaskamal