ਨਵੀਂ ਦਿੱਲੀ : Samsung ਨੂੰ Xiaomi ਤੋਂ ਕਾਫ਼ੀ ਲੰਮੇ ਸਮੇਂ ਤਕ ਬਜਟ ਸਮਾਰਟਫੋਨਸ ਦੇ ਮਾਮਲੇ 'ਚ ਟੱਕਰ ਮਿਲੀ। Samsung ਆਪਣੇ ਪ੍ਰੀਮੀਅਮ ਸਮਾਰਟਫੋਨਸ ਲਈ ਹੀ ਜਾਣਿਆ ਜਾਂਦਾ ਸੀ ਪਰ Xiaomi ਨੇ ਬਜਟ ਰੇਂਜ 'ਚ ਫੋਨ ਉਪਲੱਬਧ ਕਰਵਾ ਕੇ Samsung ਨੂੰ ਵੀ ਟੱਕਰ ਦੇ ਦਿੱਤੀ ਸੀ। ਇਸੇ ਕਾਰਨ Samsung ਨੂੰ ਬਜਟ ਫੋਨਸ ਲਈ ਨਵੀਂ ਰਣਨੀਤੀ ਨੂੰ ਅਪਣਾਉਣਾ ਪਿਆ। Galaxy M ਦੇ ਨਾਲ Samsung ਪ੍ਰਾਈਸ ਅਤੇ ਸਪੈਸਿਫਿਕੇਸ਼ਨਸ ਨੂੰ ਇਕ ਬੈਲੇਂਸ 'ਚ ਲੈਕੇ ਆਇਆ ਹੈ। ਜੇਕਰ ਤੁਸੀਂ ਇਹ ਫੋਨ ਲੈਣ ਦੀ ਸੋਚ ਰਹੇ ਹੋ ਤਾਂ ਇਹ ਰੀਵਿਊ ਪੜ੍ਹ ਲਓ:

Galaxy M20 ਦੀਆਂ ਖ਼ਾਸੀਅਤਾਂ :Samsung Galaxy M20 'ਚ 5000 mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। Samsung ਦੇ ਬਜਟ ਸਮਾਰਟਫੋਨ 'ਚ ਮਿਲੀ ਇਹ ਹਾਈਐਸਟ ਬੈਟਰੀ ਹੈ। ਫੋਨ ਇੰਫਿਨਿਟੀ V ਡਿਸਪਲੇਅ ਅਤੇ ਸੈਮਸੰਗ ਦੇ ਖ਼ੁਦ ਦੇ Notch ਡਿਸਪਲੇਅ ਵਰਜਨ 'ਚ ਆਉਂਦਾ ਹੈ। ਨਾਲ ਹੀ ਫੋਨ 'ਚ 4GB ਤਕ ਰੈਮ ਅਤੇ ਪਾਵਰਫੁੱਲ Exynos 7904 ਓਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦਾ ਮੁਕਾਬਲਾ Xiaomi Redmi Note 6 Pro ਅਤੇ Motorola Moto One Power ਨਾਲ ਹੈ।

ਡਿਜ਼ਾਈਨ : ਡਿਜ਼ਾਈਨ ਦੇ ਮਾਮਲੇ 'ਚ ਫੋਨ ਗਲਾਸੀ ਬੈਕ ਦੇ ਨਾਲ ਆਉਂਦਾ ਹੈ। ਇਸ ਦੀ ਸਕਰੀਨ ਵਾਟਰਡਰਾਪ Notch ਨਾਲ ਚੰਗੀ ਲੱਗਦੀ ਹੈ। ਸੈਮਸੰਗ ਦੇ ਪੁਰਾਣੇ ਬਜਟ ਫੋਨਸ ਦੇ ਮੁਕਾਬਲੇ ਤਾਂ ਫੋਨ ਦਾ ਡਿਜ਼ਾਈਨ ਕਾਫ਼ੀ ਵੱਖਰਾ ਅਤੇ ਬਿਹਤਰ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਡਿਜ਼ਾਈਨ ਔਸਤ ਦੀ ਸ਼੍ਰੇਣੀ 'ਚ ਹੀ ਆਉਂਦਾ ਹੈ। ਫੋਨ ਭਾਰਾ ਹੋਣ ਦੇ ਨਾਲ-ਨਾਲ ਥੋੜ੍ਹਾ ਸਲਿਪਰੀ ਵੀ ਹੈ। ਇਸ ਦੇ ਰੀਅਰ 'ਤੇ ਫਿੰਗਰਪ੍ਰਿੰਟ ਦੇ ਨਿਸ਼ਾਨ ਆਸਾਨੀ ਨਾਲ ਆ ਜਾਂਦੇ ਹਨ।

ਕੈਮਰਾ : Samsung M20 ਉਨ੍ਹਾਂ ਚੋਣਵੇਂ ਫੋਨਾਂ 'ਚੋਂ ਹੈ ਜੋ 13000 ਰੁਪਏ ਦੀ ਰੇਂਜ 'ਚ ਡਿਊਲ-ਕੈਮਰਾ ਆਫ਼ਰ ਦੇ ਰਿਹਾ ਹੈ। ਫੋਨ 'ਚ f/1.9 ਅਪਰਚਰ ਨਾਲ 13MP ਅਤੇ 5MP ਅਲਟਰਾ-ਵਾਈਡ ਸੈਂਸਰ ਦਾ ਡਿਊਲ-ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ f/2.0 ਅਪਰਚਰ ਦੇ ਨਾਲ 8 ਐੱਮਪੀ ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਕੈਮਰਾ ਡੇਅ-ਲਾਈਟ 'ਚ ਚੰਗਾ ਕੰਮ ਕਰਦਾ ਹੈ। ਇਸ ਦੇ ਕੈਮਰੇ ਤੋਂ ਲਈ ਫੋਟੋ ਕੁਆਲਟੀ Xiaomi ਦੇ ਫੋਨਾਂ ਨੂੰ ਟੱਕਰ ਦਿੱਤੀ ਹੈ। ਕਿਹਾ ਜਾ ਸਕਦਾ ਹੈ ਕਿ ਦੋਵਾਂ ਦੀ ਕੈਮਰਾ ਕੁਆਲਟੀ ਲਗਭਗ ਇਕੋ-ਜਿਹੀ ਹੈ। ਫੋਨ 'ਚ ਤੁਸੀਂ ਅਲਟਰਾ-ਵਾਈਡ ਮੋਡ 'ਚ ਵੀ ਪਿਕਚਰਜ਼ ਲੈ ਸਕਦੇ ਹੋ।

ਇਸ ਦਾ ਲਾਈਵ-ਫੋਕਸ ਵੀ ਰੇਂਜ ਦੇ ਹਿਸਾਬ ਨਾਲ ਵਧੀਆ ਨਤੀਜੇ ਦਿੰਦਾ ਹੈ। ਇਸ 'ਚ Live Focus ਸਬਜੈਕਟ ਦੇ ਕਿਨਾਰਿਆਂ ਨੂੰ ਮਿਲਦਾ ਨਹੀਂ ਹੈ ਭਾਵ ਕਿ ਬੈਕਗਰਾਊਂਡ ਅਤੇ ਸਬਜੈਕਟ ਵੱਖ-ਵੱਖ ਲਗਦਾ ਹੈ। ਸੈਲਫ਼ੀ ਦੇ ਸ਼ੌਕੀਨਾਂ ਨੂੰ ਵੀ Live Focus ਮੋਡ ਪਸੰਦ ਆਉਣ ਵਾਲਾ ਹੈ।

ਪਰਫਾਰਮੈਂਸ ਅਤੇ ਬੈਟਰੀ :Galaxy M20 ਦਾ ਡਿਸਪਲੇਅ ਕਾਫ਼ੀ ਚੰਗਾ ਹੈ। ਇਸ ਦਾ ਸਕਰੀਨ ਟੂ ਬਾਡੀ ਰੇਸੋ 90 ਫ਼ੀਸਦੀ ਹੈ। 6.3 ਇੰਗ ਦੀ ਇਸ ਫੋਨ ਦੀ ਫੁੱਲ ਡਿਊ ਡਿਸਪਲੇ ਤੁਹਾਨੂੰ ਚੰਗਾ ਵਿਊਇੰਗ ਐਕਸੀਰੀਅੰਸ ਦੇਵੇਗਾ। ਪਰਫਾਰਮੈਂਸ ਦੇ ਮਾਮਲੇ 'ਚ ਜ਼ਿਆਦਾਤਰ ਸੈਮਸੰਗ ਦੇ ਸਮਾਰਟਫੋਨਸ ਚੰਗਾ ਅਨੁਭਵ ਹੀ ਦਿੰਦੇ ਹਨ। ਅਜਿਹਾ ਹੀ ਕੁਝ Galaxy M20 ਨਾਲ ਵੀ ਹੈ। 4ਜੀਬੀ ਤਕ ਰੈਮ ਅਤੇ Exynos 7904 ਓਕਟਾ-ਸਪ੍ਰੇ ਪ੍ਰੋਸੈਸਰ ਨਾਲ ਫੋਨ ਗੈਂਗ ਤੋਂ ਲੈਕੇ ਮਲਟੀ-ਟਾਸਟਿੰਗ 'ਚ ਪਰਫਾਰਮੈਂਸ ਦੇ ਮਾਮਲੇ 'ਚ ਨਿਰਾਸ਼ ਨਹੀਂ ਕਰਦਾ।

ਇਸ ਦੀ 5000 ਐੱਮਏਐੱਚ ਦੀ ਵੱਡੀ ਬੈਟਰੀ ਹੈਵੀ ਇਸਤੇਮਾਲ 'ਚ ਆਸਾਨੀ ਨਾਲ ਪੂਰਾ ਇਕ ਦਿਨ ਚੱਲ ਜਾਂਦੀ ਹੈ। ਇਸ 'ਚ ਗੇਮਿੰਗ, ਸਰਫਿੰਗ, ਚੈਟਿੰਗ, ਮਲਟੀਮੀਡੀਆ ਸਟ੍ਰੀਮਿੰਗ ਸ਼ਾਮਲ ਹੈ। ਇਸ ਦੀ ਕਮੀ ਇਹ ਆਖੀ ਜਾ ਸਕਦੀ ਹੈ ਕਿ ਐਂਡਰਾਇਡ ਕਿਊ ਦੇ ਜ਼ਮਾਨੇ 'ਚ ਫੋਨ ਹੁਣ ਵੀ ਐਂਡਰਾਇਡ 8.1 Oreo 'ਤੇ ਕੰਮ ਕਰਦਾ ਹੈ। ਜਿਵੇਂ ਕਿ ਮੋਟੋ ਵੰਨ ਪੋਰਟ 'ਚ ਐਂਡਰਾਇਡ ਪਾਈ ਬੈਟਰੀ ਬੂਸਟ ਕਰਨ 'ਚ ਮਦਦ ਕਰਦਾ ਹੈ।

ਸਾਡਾ ਫ਼ੈਸਲਾ : ਗਲੈਕਸੀ ਐੱਮ20 13000 ਰੁਪਏਦੀ ਰੇਂਜ 'ਚ ਬਾਜ਼ਾਰ 'ਚ ਕੁਝ ਚੰਗੇ ਫੋਨਾਂ 'ਚੋਂ ਇਕ ਹੈ। ਲੁਕਸ ਨੂੰ ਛੱਡ ਦਿੱਤਾ ਜਾਵੇ ਤਾਂ ਫੋਨ 'ਚ ਕੋਈ ਖਰਾਬੀ ਨਹੀਂ ਹੈ। ਕੈਮਰੇ ਦੇ ਮਾਮਲੇ 'ਚ ਫੋਨ ਔਸਤ ਹੈ। ਪਰਫਾਰਮੈਂਸ ਅਤੇ ਬੈਟਰੀ ਦੇ ਮਾਮਲੇ 'ਚ ਫੋਨ ਚੰਗਾ ਹੈ। ਜੇਕਰ ਤੁਸੀਂ Xiaomi Redmi Note 6 Pro ਲੈਣ ਦੀ ਸੋਚ ਰਹੇ ਹੋ ਤਾਂ Galaxy M20 ਦੇ ਟਾਪ-ਐਂਡ ਵੈਰੀਅੰਟ ਨੂੰ ਇਸ ਦੇ ਬਦਲ ਦੇ ਰੂਪ 'ਚ ਵੇਖਿਆ ਜਾ ਸਕਦਾ ਹੈ।

Posted By: Arundeep