ਜੇਐੱਨਐੱਨ, ਨਵੀਂ ਦਿੱਲੀ : ਕੋਰੀਅਨ ਕੰਪਨੀ Samsung ਆਪਣੀ ਨਵੀਂ Galaxy F ਸੀਰੀਜ਼ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸੀਰੀਜ਼ ਨਾਲ ਜੁੜੀਆਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ। ਹੁਣ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ, ਜਿਸ ਤੋਂ ਜਾਣਕਾਰੀ ਮਿਲੀ ਹੈ ਕਿ ਸੀਰੀਜ਼ ਦੇ Galaxy F41 ਸਮਾਰਟਫੋਨ ਨੂੰ ਸਰਟੀਫਿਕੇਸ਼ਨ ਸਾਈਟ 'ਤੇ ਸਪਾਟ ਕੀਤਾ ਗਿਆ ਹੈ, ਜਿੱਥੋ ਇਸ ਦੇ ਕੁਝ ਫੀਚਰਜ਼ ਸਾਹਮਣੇ ਆਏ ਹਨ। ਹਾਲਾਂਕਿ ਕੰਪਨੀ ਨੇ ਅਜੇ ਤਕ F ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।

ਮੋਬਾਈਲ ਇੰਡੀਅਨ ਦੀ ਰਿਪੋਰਟ ਅਨੁਸਾਰ ਅਗਾਮੀ Samsung Galaxy F41 ਸਮਾਰਟਫੋਨ ਨੂੰ ਗੁਗਲ ਪਲੇਅ ਕੰਸੋਲ ਸਾਈਟ 'ਤੇ ਸਪਾਟ ਕੀਤਾ ਗਿਆ ਹੈ। ਲਿਸਟਿੰਗ ਅਨੁਸਾਰ ਗਲੈਕਸੀ ਐੱਫ 41 'ਚ Exynos 9611 ਪ੍ਰੋਸੈਸਰ ਦੇ ਨਾਲ 6 ਜੀਬੀ ਰੈਮ ਦਿੱਤੀ ਗਈ ਹੈ। ਇਸ ਦੇ ਇਲਾਵਾ ਇਸ ਫੋਨ 'ਚ ਐੱਫਐੱਚਡੀ ਪਲੱਸ ਡਿਸਪਲੇਅ ਦਿੱਤੀ ਜਾ ਸਕਦੀ ਹੈ।

Samsung Galaxy F41 ਦੇ ਹੋਰ ਫੀਚਰ

ਟਿਪਸਟਰ ਈਸ਼ਾਨ ਅਗ੍ਰਵਾਲ ਅਨੁਸਾਰ ਯੂਜ਼ਰਜ਼ ਨੂੰ ਅਪਕਮਿੰਗ Galaxy F41 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਦੇ ਨਾਲ ਹੀ ਫੋਨ ਦੇ ਬੈਕ-ਪੈਨਲ 'ਚ ਐੱਲਈਡੀ ਫਲੈਸ਼ ਦੇ ਨਾਲ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ ਫੋਨ 'ਚ ਕਨੈਕਟਿਵੀਟੀ ਲਈ ਬਲੂਟੁੱਥ, ਜੀਪੀਐੱਸ, ਵਾਈ-ਫਾਈ ਤੇ ਯੂਐੱਸਬੀ ਟਾਈਪ-ਸੀ ਪੋਰਟ ਵਰਗੇ ਕਨੈਕਟਿਵੀਟੀ ਫੀਚਰਜ਼ ਦਿੱਤੇ ਗਏ ਹਨ।

Samsung Galaxy F41 ਦੀ ਸੰਭਾਵਿਤ ਕੀਮਤ

ਸਾਹਮਣੇ ਆਈ ਰਿਪੋਰਟ ਅਨੁਸਾਰ ਕੰਪਨੀ ਸੈਮਸੰਗ ਗਲੈਕਸੀ ਐੱਫ 41 ਦੀ ਕੀਮਤ 20,000 ਰੁਪਏ ਦੇ ਕੋਲ ਰੱਖ ਸਕਦੀ ਹੈ। ਇਸ ਦੇ ਇਲਾਵਾ ਇਸ ਸਮਾਰਟਫੋਨ ਨੂੰ ਕਈ ਕਲਰ ਆਫਸਨ ਦੇ ਨਾਲ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਹਾਲਾਂਕਿ ਇਸ ਫੋਨ ਦੀ ਅਸਲ ਕੀਮਤ ਲਾਂਚਿੰਗ ਈਵੈਂਟ ਦੇ ਬਾਅਦ ਹੀ ਮਿਲੇਗੀ।

Posted By: Sarabjeet Kaur