ਨਵੀਂ ਦਿੱਲੀ : Samsung ਆਪਣੀ ਏ ਸੀਰੀਜ਼ ਦੇ ਤਹਿਤ Aalaxy A51 ਤੇ Galaxy A71 ਨੂੰ ਲਾਂਚ ਕਰ ਸਕਦੀ ਹੈ, ਜਿਨ੍ਹਾਂ ਨੂੰ ਲੈ ਕੇ ਹੁਣ ਤਕ ਕਈ ਸਾਰੇ ਖੁਲਾਸਾ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ Galaxy A71 ਦਾ 3ਡੀ ਰੈਂਡਰ ਲੀਕ ਹੋਇਆ ਹੈ, ਜਿਸ 'ਚ ਫੋਨ ਦੇ ਡਿਜ਼ਾਈਨ ਤੇ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੰਪਨੀ Galaxy A71 ਨੂੰ ਇਸ ਸਾਲ ਲਾਂਚ ਕਰ ਸਕਦੀ ਹੈ ਪਰ ਕੰਪਨੀ ਨੇ ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਹੈ।

ਲੀਕਸਟਰ OnLeaks ਤੇ CashKaro ਨੇ ਮਿਲ ਕੇ ਅਪਕਮਿੰਗ ਸਮਾਰਟ ਫੋਨ Galaxy ਏ 71 ਦਾ 3 ਰੈਂਟਰ ਲੀਕ ਕੀਤਾ ਹੈ, ਜਿਸ 'ਚ ਫੋਨ ਦੇ ਡਿਜ਼ਾਈਨ ਤੇ ਫੀਚਰਜ਼ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ। ਸਾਹਮਣੇ ਆਏ ਰੈਂਡਰ 'ਚ ਫੋਨ ਦਾ ਫਰੰਟ ਤੇ ਬੈਕ ਪੈਨਲ ਦਿਖਾਇਆ ਗਿਆ ਹੈ। ਬੈਕ ਪੈਨਲ 'ਚ ਐੱਲਈਡੀ ਫਲੈਸ਼ ਨਾਲ ਕਵਾਡ ਰਿਅਰ ਕੈਮਰਾ ਦਿੱਤਾ ਗਿਆ ਹੈ, ਇਸ 'ਚ 48 Megapixels ਦਾ ਪ੍ਰਾਇਮਰੀ ਸੈਂਸਰ 12 Megapixels ਦਾ ਵਾਈਡ ਐਂਗਲ ਸੈਂਸਰ, 12 Megapixels ਦਾ telephoto lens ਤੇ ਇਕ ਟੀਓਐੱਫ ਸੈਂਸਰ ਦਿੱਤਾ ਜਾ ਸਕਦਾ ਹੈ।

ਫੋਨ 'ਚ ਪੰਚ-ਹੋਲ ਡਿਜ਼ਾਈਨ ਨਾਲ 6.7 ਇੰਚ ਦਾ ਸੁਪਰ AMOLED display ਦਿੱਤਾ ਗਿਆ ਹੈ। ਲੀਕਸ 'ਚ ਵ੍ਹਾਈਟ ਕਲਰ Variants 'ਚ ਡਿਵਾਈਸ ਦੇਖਿਆ ਜਾ ਸਕਦਾ ਹੈ। ਉੱਥੇ ਹੀ ਇਸ 'ਚ ਯੂਐੱਸਬੀ ਟਾਈਪ-ਸੀ ਤੇ 3.5 ਐੱਮਐੱਮ ਆਡੀਓ ਜੈਕ ਦਿੱਤੇ ਗਏ ਹਨ। ਨਾਲ ਹੀ ਇਸ ਦੇ Ride panel 'ਚ Volume ਤੇ ਪਾਵਰ ਬਟਨ ਸਥਿਤ ਹਨ। ਬੈਕ ਪੈਨਲ 'ਚ ਸੈਂਟਰ 'ਚ ਕੰਪਨੀ ਦਾ ਲੋਗੋ ਮੌਜ਼ੂਦ ਹੈ। ਸਾਹਮਣੇ ਆਈ ਰਿਪੋਰਟ 'ਚ ਕਿਹਾ ਗਿਆ ਹੈ ਕਿ Galaxy A71 ਤੇ Galaxy A51 ਦਾ ਡਿਜ਼ਾਈਨ ਲਗਪਗ ਇਕ ਸਮਾਨ ਹੋਵੇਗਾ। ਕੰਪਨੀ ਇਨ੍ਹਾਂ ਦੋਵਾਂ ਸਮਾਰਟ ਫੋਨ ਨੂੰ ਮਿਡ-ਰੈਂਜ ਦੇ ਤਹਿਤ ਲਾਂਚ ਕਰ ਸਕਦੀ ਹੈ।

ਇਸ ਤੋਂ ਇਲਾਵਾ Galaxy A71 ਨੂੰ Qualcomm Snapdragon processor 'ਤੇ ਪੇਸ਼ ਕੀਤਾ ਜਾਵੇਗਾ। ਇਸ 'ਚ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਫੋਨ 'ਚ 4,500 ਐੱਮਏਐੱਚ ਦੀ ਬੈਟਰੀ ਦਿੱਤੀ ਜਾ ਸਕਦੀ ਹੈਸ਼ ਇਹ ਫੋਨ Android 10 ਓਐੱਸ 'ਤੇ ਆਧਾਰਿਤ ਹੋਵੇਗਾ ਤੇ ਇਸ 'ਚ Security ਲਈ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।

Posted By: Rajnish Kaur