ਨਵੀਂ ਦਿੱਲੀ : ਕਾਫ਼ੀ ਸਮੇਂ ਤੋਂ ਚਰਚਾ 'ਚ ਹੈ ਕਿ Samsung ਆਪਣੀ Galaxy A 2020 ਸੀਰੀਜ਼ ਦੇ ਤਹਿਤ 12 ਦਸੰਬਰ ਨੂੰ ਨਵਾਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ। ਸਹਮਣੇ ਆਈ ਲੀਕਸ ਅਨੁਸਾਰ ਕੰਪਨੀ Galaxy A51 ਤੇ Galaxy A71 ਨੂੰ ਲਾਂਚ ਕਰਨ ਦੀ ਯੋਜਨਾ ਬਣ ਰਹੀ ਹੈ ਤੇ ਇਸ ਨਾਲ ਕਈ ਲੀਕਸ ਸਾਹਮਣੇ ਆਈਆਂ ਹਨ। Galaxy A51 ਦੇ ਕੁਝ ਹੋਰ ਫ਼ੀਚਰਾਂ ਦਾ ਖੁਲਾਸਾ ਹੋਇਆ ਹੈ। ਇਸ ਦੇ ਅਨੁਸਾਰ ਫੋਨ 'ਚ ਪੰਜ ਹੋਲ ਦੇ ਨਾਲ 6.5 ਇੰਚ ਦੀ ਸੁਪਰ ਓਮੋਲੇਟ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Galaxy Note 10 ਤੇ Note 10+ 'ਚ ਵੀ ਪੰਜ ਹੋਲ ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ।

Evan Blass ਨੇ Galaxy A51 ਨਾਲ ਜੁੜੇ ਇਕ ਟਵਿਟ 'ਤੇ ਪੋਸਟ ਕੀਤੀ ਹੈ ਉਸ 'ਚ ਫੋਨ ਦੀ ਇਮੇਜ਼ ਦਿੱਤੀ ਗਈ ਹੈ। ਫੋਨ 'ਚ ਦਿੱਤੀ ਗਈ ਪੰਜ ਹੋਲ ਡਿਸਪਲੇਅ Galaxy Note 10 ਤੇ Note 10+ ਨਾਲ ਕਾਫ਼ੀ ਮਿਲਦੀ-ਜੁਲਦੀ ਹੈ।

ਪਿਛਲੇ ਦਿਨੀਂ ਸਾਹਮਣੇ ਆਈ ਲੀਕ ਅਨੁਸਾਰ ਫੋਨ 'ਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ Exynos 9611 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ 'ਚ 4 ਜੀਬੀ ਰੈਮ ਦਿੱਤੀ ਜਾ ਸਕਦੀ ਹੈ। Android 10 ਓਐੱਸ 'ਤੇ ਅਧਾਰਿਤ ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 4,000 ਐੱਮਏਐੱਚ ਦੀ ਬੈਟਰੀ ਉਪਲਬਧ ਹੋਵੇਗੀ।

Posted By: Sarabjeet Kaur