ਨਵੀਂ ਦਿੱਲੀ : Samsung ਨੇ ਪਿਛਲੇ ਦਿਨਾਂ 'ਚ ਆਪਣੀ A ਸੀਰੀਜ਼ ਤਹਿਤ Galaxy A50s ਤੇ Galaxy A30s ਸਮਾਰਟਫੋਨਾਂ ਨੂੰ ਪੇਸ਼ ਕੀਤਾ ਸੀ ਜੋ ਕਿ ਅੱਜ ਤੋਂ ਭਾਰਤੀ ਬਾਜ਼ਾਰ 'ਚ ਸੇਲ ਲਈ ਉਪਲਬਧ ਹੈ। ਇਸ ਨੂੰ ਆਨਲਾਈਨ ਤੇ ਆਫਲਾਈਨ ਦੋਵੇਂ ਪਲੇਟਫਾਰਮ ਤੋਂ ਖ਼ਰੀਦਿਆ ਜਾ ਸਕਦਾ ਹੈ। ਫੋਨ 'ਚ ਖ਼ਾਸ ਫੀਚਰ ਦੇ ਤੌਰ 'ਤੇ 4,000 ਐੱਮਏਐੱਚ ਦੀ ਬੈਟਰੀ ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਹ ਫੋਨ Galaxy A50 ਤੇ Galaxy A30 ਦਾ ਹੀ ਅੱਪਗ੍ਰੇਡ ਵਰਜ਼ਨ ਹੈ।

Samsung Galaxy A50s ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 4ਜੀਬੀ ਰੈਮ ਵੇਰੀਐਂਟ ਦੀ ਕੀਮਤ 22,999 ਰੁਪਏ ਹੈ ਜਦਕਿ 4ਜੀਬੀ ਰੈਮ ਵੇਰੀਐਂਟ 24,999 'ਚ ਉਪਲਬਧ ਹੈ। Galaxy A30s ਨੂੰ ਸਿਰਫ਼ 4GB + 64GB ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ ਜਿਸ ਦੀ ਕੀਮਤ 16,999 ਰੁਪਏ ਹੈ। ਇਸ ਦੀ ਖ਼ਰੀਦਦਾਰੀ 'ਤੇ ਯੂਜ਼ਰਜ਼ ਨੂੰ Reliance Jio ਤੇ Airtel ਵੱਲੋ ਡਬਲ ਡਾਟਾ ਆਫ਼ਰ ਕੀਤਾ ਜਾਵੇਗਾ। ਇਸ ਦੇ ਇਲਾਵਾ Vodafone Idea ਸਬਸਕ੍ਰਾਈਬਰਜ਼ ਨੂੰ 225 ਰੁਪਏ ਦੇ ਰਿਚਾਰਜ 'ਤੇ 75 ਰੁਪਏ ਦਾ ਕੈਸ਼ਬੈਕ ਪ੍ਰਾਪਤ ਹੋਵੇਗਾ।

Posted By: Sarabjeet Kaur