ਨਵੀਂ ਦਿੱਲੀ, ਟੈਕ ਡੈਸਕ : ਕਾਫੀ ਸਮੇਂ ਤੋਂ ਚਰਚਾ ਸੀ ਕਿ Samsung ਜਲਦ ਹੀ ਮਾਰਕਿਟ 'ਚ ਆਪਣਾ ਨਵਾਂ ਸਮਾਰਟਫੋਨ Galaxy A21s ਲਾਂਚ ਕਰਨ ਵਾਲੀ ਹੈ ਅਤੇ ਲਾਂਚ ਤੋਂ ਪਹਿਲਾਂ ਹੀ ਇਸਦੀ ਕੀਮਤ ਅਤੇ ਫੀਚਰਸ ਨਾਲ ਜੁੜੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਉਥੇ ਹੀ ਹੁਣ ਕੰਪਨੀ ਨੇ Galaxy A21s ਦਾ ਇੰਤਜ਼ਾਰ ਕਰ ਰਹੇ ਯੂਜ਼ਰਜ਼ ਦੇ ਇੰਤਜ਼ਾਰ 'ਤੇ ਵਿਰਾਮ ਲਗਾਉਂਦੇ ਹੋਏ ਆਖ਼ਰਕਾਰ ਇਸ ਸਮਾਰਟਫੋਨ ਦੀ ਅਧਿਕਾਰਿਕ ਘੋਸ਼ਣਾ ਕਰ ਦਿੱਤੀ ਹੈ। Samsung Galaxy A21s 'ਚ 48MP ਦਾ ਕਵਾਡ ਰਿਯਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

Samsung 7alaxy A21s ਨੂੰ ਕੰਪਨੀ ਨੇ ਫਿਲਹਾਲ ਲਾਂਚ ਨਹੀਂ ਕੀਤਾ ਪਰ ਇਸਨੂੰ ਆਪਣੇ ਪ੍ਰੋਡਕਟਸ ਪੇਜ 'ਤੇ ਲਿਸਟ ਕਰ ਦਿੱਤਾ ਹੈ। ਇਥੇ ਇਸਦੇ ਸਾਰੇ ਸਪੇਸੀਫਿਕੇਸ਼ਨਸ ਅਤੇ ਫੀਚਰਜ਼ ਦਾ ਖ਼ੁਲਾਸਾ ਕੀਤਾ ਗਿਆ ਹੈ। ਪ੍ਰੋਡਕਟ ਪੇਜ਼ 'ਤੇ ਹੋਈ ਲਿਸਟਿੰਗ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਜਲਦੀ ਹੀ ਉਪਲੱਬਧ ਕਰਵਾਇਆ ਜਾ ਸਕੇਗਾ। ਇਹ ਸਮਾਰਟਫੋਨ ਬਲੈਕ, ਵ੍ਹਾਈਟ, ਬਲੂ ਅਤੇ ਰੈੱਡ ਕਲਰ ਵੇਰੀਅੰਟ 'ਚ ਉਪਲੱਬਧ ਹੋਵੇਗਾ।

Posted By: Susheel Khanna