v> ਜੇਐੱਨਐੱਨ, ਨਵੀਂ ਦਿੱਲੀ : Samsung ਨੇ ਭਾਰਤੀ ਬਾਜ਼ਾਰ 'ਚ A ਸੀਰੀਜ਼ ਤਹਿਤ ਨਵਾਂ ਸਮਾਰਟਫੋਨ Galaxy A20s ਲਾਂਚ ਕੀਤਾ ਹੈ ਜਿਹੜਾ ਇਸ ਸਾਲ ਅਪ੍ਰੈਲ 'ਚ ਲਾਂਚ ਕੀਤੇ ਗਏ Galaxy A20 ਦਾ ਅਪਗ੍ਰੇਡਡ ਸਮਾਰਟਫੋਨ ਹੈ। ਇਸ ਵਿਚ ਮੁੱਖ ਫੀਚਰਜ਼ ਦੇ ਤੌਰ 'ਤੇ ਟ੍ਰਿਪਲ ਰੀਅਰ ਕੈਮਰਾ ਤੇ HD + Infinity-V ਡਿਸਪਲੇਅ ਵਰਗੇ ਫੀਚਰ ਦਿੱਤੇ ਗਏ ਹਨ। ਭਾਰਤ 'ਚ ਇਸ ਨੂੰ ਦੋ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। 3GB ਰੈਮ = 32GB ਸਟੋਰੇਜ ਮਾਡਲ ਦੀ ਕੀਮਤ Rs 11,999 ਅਤੇ 4GB ਰੈਮ + 64GB ਸਟੋਰੇਜ ਮਾਡਲ ਦੀ ਕੀਮਤ Rs 13,999 ਹੈ।

ਯੂਜ਼ਰਜ਼ Samsung Galaxy A20s ਨੂੰ Samsung India eShop, Samsung Opera House ਤੇ ਸਾਰੀਆਂ ਈ-ਕਮਰਸ ਸਾਈਟ ਦੇ ਨਾਲ ਹੀ ਸਾਰੇ ਰਿਟੋਲ ਸਟੋਰਜ਼ 'ਤੇ ਸੇਲ ਲਈ ਉਪਲਬਧ ਹੋਵੇਗਾ। ਇਹ ਫੋਨ ਤਿੰਨ ਕਲਰਜ਼ ਵੇਰੀਐਂਟ 'ਚ ਉਪਲਬਧ ਹੋਵੇਗਾ ਜਿਸ ਵਿਚ ਬਲੈਕ, ਗ੍ਰੀਨ ਤੇ ਬਲਿਊ ਕਲਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਸਮਾਰਟਫੋਨ ਨੂੰ ਪਿਛਲੇ ਮਹੀਨੇ ਗਲੋਬਲੀ ਲਾਂਚ ਕੀਤਾ ਗਿਆ ਸੀ।

Posted By: Seema Anand