ਨਵੀਂ ਦਿੱਲੀ, ਟੈਕ ਡੈਸਕ : Samsung ਨੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਸਮਾਰਟਫੋਨ ਬਾਜ਼ਾਰ ’ਚ ਉਤਾਰੇ ਹਨ। ਇਨ੍ਹਾਂ ’ਚ ਪ੍ਰੀਮੀਅਮ ਰੇਂਜ ਤੋਂ ਲੈ ਕੇ ਬਜਟ ਤਕ ਦੇ ਕਈ ਫੋਨ ਸ਼ਾਮਲ ਹਨ। ਦੂਜੇ ਪਾਸੇ ਚਰਚਾ ਹੈ ਕਿ ਕੰਪਨੀ ਇਕ ਹੋਰ ਲੋਅ ਬਜਟ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਤੇ ਇਸ ਨੂੰ Samsung Galaxy A01 Core ਨਾਮ ਤੋਂ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਸ ਸਮਾਰਟਫੋਨ ਨੂੰ ਲੈ ਕੇ ਹੁਣ ਤਕ ਕੋਈ ਲੀਕਜ਼ ਤੇ ਖੁਲਾਸੇ ਸਾਹਮਣੇ ਆ ਚੁੱਕੇ ਹਨ। ਉਧਰ ਇਕ ਹੋਰ ਨਵੀਂ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ Samsung Galaxy A01 Core ’ਚ ਟੈਕਸਚਰਡ ਬੈਕ ਪੈਨਲ ਦੀ ਵਰਤੋਂ ਕੀਤੀ ਜਾਵੇਗੀ। ਇਹ ਫੋਨ ਰੈੱਡ ਤੇ ਬਲੂ ਦੋ textural ਫਿਨਿਸ਼ ਨਾਲ ਬਾਜ਼ਾਰ ’ਚ ਦਸਤਕ ਦੇਵੇਗਾ।

GSMArena ਤੇ ਟਿਪਸਟਰ Evan Blass ਨੇ ਅਪਕਮਇੰਗ ਸਮਾਰਟਫੋਨ Samsung Galaxy A01 Core ਦਾ ਰੈਂਡਰ ਸ਼ੇਅਰ ਕੀਤਾ ਹੈ। ਇਸ ’ਚ ਫੋਨ ਦੇ ਡਿਜ਼ਾਇੰਨ ਦਾ ਖੁਲਾਸਾ ਕੀਤਾ ਹੈ। ਸਾਹਮਣੇ ਆਈ ਇਮੇਜ ’ਚ ਫੋਨ ਦਾ ਬੈਕ ਤੇ ਫਰੰਟ ਪੈਨਲ ਦਿਖਾਇਆ ਗਿਆ ਹੈ। ਜਿਸ ’ਚ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਇਸ ਸਮਾਰਟਫੋਨ ਦੇ ਬੈਕ ਪੈਨਲ ’ਚ ਟੈਕਸਚਰ ਦੀ ਵਰਤੋਂ ਕੀਤੀ ਗਈ ਹੈ। ਜੋਕਿ ਫੋਨ ਦੀ ਗਿ੍ਰਪ ਨੂੰ ਮਜ਼ਬੂਤ ਬਣਾਉਂਦਾ ਹੈ। ਜਦਕਿ ਫੋਨ ਦੇ ਸਾਰੇ ਸਾਈਟਸ ਟੇਡੀਸ਼ਨਲ ਬੇਜ਼ੇਲ ਵਰਗੇ ਸ਼ੋਅ ਰਹੇ ਹਨ। ਇਹ ਫੋਨ ਬਲੂ ਤੇ ਰੈੱਡ ਦੋ ਕਲਰ ’ਚ ਦਸਤਕ ਦੇਵੇਗਾ। ਇਸ ਤੋਂ ਇਲਾਵਾ ਫੋਨ ਦੇ ਰਾਈਟ ਸਾਈਡ ’ਚ ਵੋਲੀਅਮ ਤੇ ਪਾਵਰ ਬਟਨ ਦਿੱਤਾ ਗਿਆ ਹੈ।

ਇਸ ਫੀਚਰ ਫੋਨ ’ਚ ਮਿਲੇਗਾ Whatsapp ਸਪੋਰਟ, ਕੀਮਤ ਬਹੁਤ ਹੀ ਘੱਟ

ਹੁਣ ਤਕ ਸਾਹਮਣੇ ਆਈ ਲੀਕਸ ਮੁਤਾਬਕ Samsung Galaxy A01 Core ਦੇ ਬੈਕ ’ਚ

ਸਿਕਓਰਿਟੀ ਲਈ ਫਿੰਗਰਪਿ੍ਰੰਟ ਸੈਂਸਰ ਮੌਜੂਦ ਹੋਵੇਗਾ। ਇਹ ਫੋਨ Android 10 (Go Edition) ’ਤੇ ਆਧਾਰਿਤ ਹੋ ਸਕਦਾ ਹੈ। ਇਸ ’ਚ ਐੱਚਡੀ+ਡਿਸਪਲੇਅ ਦਿੱਤੇ ਜਾ ਸਕਦੇ ਹਨ। ਇਸ ਦਾ ਸਕ੍ਰੀਨ ਰੇਜਿੳੂਲੇਸ਼ਨ 720 x 1480 ਪਿਕਸਲ ਹੋਵੇਗਾ। ਹਾਲਾਂਕਿ ਅਜੇ ਡਿਸਪਲੇਅ ਸਾਈਜ਼ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਮਾਰਟਫੋਨ ਨੂੰ Media Tek HT6739WW ਚਿਪਸੈਟ ’ਤੇ ਪੇਸ਼ ਕੀਤਾ ਜਾ ਸਕਦਾ ਹੈ ਤੇ ਇਸ ’ਚ 1GB ਰੈਮ ਉਪਲੱਬਧ ਹੋ ਸਕਦੀ ਹੈ।

Posted By: Ravneet Kaur