RBI To Withdraw Rs 2000 Notes: ਭਾਰਤੀ ਰਿਜ਼ਰਵ ਬੈਂਕ (RBI) ਨੇ 19 ਮਈ ਦੀ ਸ਼ਾਮ ਨੂੰ 2000 ਰੁਪਏ ਦੇ ਨੋਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਲੋਕਾਂ ਵਿੱਚ ਫਿਰ ਤੋਂ ਪਰੇਸ਼ਾਨੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

2016 ਵਿੱਚ ਜਦੋਂ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਲੋਕਾਂ ਨੂੰ ਨੋਟ ਬਦਲਾਉਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹਨਾ ਪਿਆ। ਇਸ ਵਾਰ ਨੋਟ ਬਦਲਣ ਲਈ 30 ਸਤੰਬਰ ਦੀ ਸਮਾਂ ਸੀਮਾ ਦਿੱਤੀ ਗਈ ਹੈ। ਹੁਣ ਤਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 2000 ਰੁਪਏ ਦਾ ਨੋਟ 30 ਸਤੰਬਰ ਤਕ ਵੈਲਿਡ ਰਹੇਗਾ।

ਜੇਕਰ ਤੁਸੀਂ ਆਪਣੇ ਬੈਂਕ 'ਚ ਜਾ ਕੇ 2000 ਰੁਪਏ ਦਾ ਨੋਟ ਜਮ੍ਹਾ ਕਰਵਾਉਂਦੇ ਹੋ, ਤਾਂ ਇਸ 'ਤੇ ਕੋਈ ਪਾਬੰਦੀ ਨਹੀਂ ਹੈ, ਪਰ ਤੁਹਾਡੇ ਖਾਤੇ ਦਾ ਕੇਵਾਈਸੀ ਹੋਣਾ ਜ਼ਰੂਰੀ ਹੈ। ਤੁਸੀਂ ਬੈਂਕ ਦੇ ਗਾਹਕ ਨਾ ਹੋਣ 'ਤੇ ਵੀ ਨੋਟ ਬਦਲਵਾ ਸਕਦੇ ਹੋ। ਤੁਸੀਂ ਇਕ ਵਾਰ 'ਚ ਸਿਰਫ 20 ਹਜ਼ਾਰ ਦੇ 10 ਨੋਟ ਬਦਲ ਸਕਦੇ ਹੋ ਯਾਨੀ 20,000 ਰੁਪਏ। ਨੋਟ ਬਦਲਣ ਦੀ ਪ੍ਰਕਿਰਿਆ 23 ਮਈ 2023 ਯਾਨੀ ਕੱਲ੍ਹ ਤੋਂ ਸ਼ੁਰੂ ਹੋਵੇਗੀ।

ਕਿੱਥੇ ਬਦਲਵਾ ਸਕਦੇ ਹੋ ਨੋਟ ?

ਤੁਸੀਂ ਬੈਂਕ ਜਾ ਕੇ ਨੋਟ ਬਦਲਵਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ RBI ਦੇ 16 ਖੇਤਰੀ ਦਫਤਰਾਂ 'ਚ ਜਾ ਕੇ ਨੋਟ ਬਦਲਵਾ ਸਕਦੇ ਹੋ। ਆਰਬੀਆਈ ਨੇ ਕਿਹਾ ਕਿ ਦੂਰ-ਦੁਰਾਡੇ ਦੇ ਖੇਤਰਾਂ, ਯਾਨੀ ਉਹ ਖੇਤਰ ਜਿੱਥੇ ਬੈਂਕ ਨਹੀਂ ਹੈ ਜਾਂ ਲੰਬੀ ਦੂਰੀ 'ਤੇ ਬੈਂਕ ਹੈ, ਲੋਕ ਰਿਮੋਟ ਵੈਨ ਰਾਹੀਂ ਵੀ ਨੋਟ ਬਦਲ ਸਕਦੇ ਹਨ। ਅਜਿਹੇ 'ਚ ਲੋਕਾਂ ਨੂੰ ਬੈਂਕ ਜਾਣ ਲਈ ਦੂਰ ਪੈਦਲ ਜਾਣ ਦੀ ਜ਼ਰੂਰਤ ਨਹੀਂ ਹੈ।

ਘਰ 'ਚ ਰਹਿ ਕੇ ਬਦਲ ਜਾਵੇਗਾ ਨੋਟ ?

ਤੁਸੀਂ ਘਰ ਬੈਠੇ ਵੀ ਨੋਟ ਬਦਲ ਸਕਦੇ ਹੋ। ਜੇਕਰ ਤੁਸੀਂ ਨੋਟ ਬਦਲਣ ਲਈ ਬੈਂਕ ਨਹੀਂ ਜਾ ਸਕਦੇ ਤਾਂ ਘਰ ਬੈਠੇ ਹੀ ਨੋਟ ਬਦਲਵਾ ਸਕਦੇ ਹੋ। RBI ਨੇ ਕਿਹਾ ਹੈ ਕਿ ਬੈਂਕ ਮਿੱਤਰ ਤੁਹਾਡੇ ਘਰ ਆ ਕੇ ਨੋਟ ਬਦਲਾਉਣਗੇ। ਇਸ ਸਹੂਲਤ ਨਾਲ ਤੁਸੀਂ ਰੋਜ਼ਾਨਾ 4000 ਜਾਂ 000 ਰੁਪਏ ਦੇ ਸਿਰਫ ਦੋ ਨੋਟ ਬਦਲ ਸਕਦੇ ਹੋ।

2000 ਦੇ ਨਕਲੀ ਨੋਟ ਦਾ ਕੀ ਹੋਵੇਗਾ?

ਜੇਕਰ ਬੈਂਕ ਨੂੰ ਕਿਸੇ ਵੀ ਤਰ੍ਹਾਂ 2000 ਰੁਪਏ ਦਾ ਨਕਲੀ ਨੋਟ ਮਿਲਦਾ ਹੈ ਤਾਂ ਬੈਂਕ ਉਸ ਨੂੰ ਜ਼ਬਤ ਕਰ ਲਵੇਗਾ। ਗਾਹਕ ਨੂੰ ਉਸ ਨੋਟ ਦਾ ਕੋਈ ਮੁੱਲ ਨਹੀਂ ਦਿੱਤਾ ਜਾਵੇਗਾ। ਜੇਕਰ 4 ਤੋਂ ਵੱਧ ਨਕਲੀ ਨੋਟ ਮਿਲੇ ਤਾਂ ਬੈਂਕ ਅਧਿਕਾਰੀ ਉਨ੍ਹਾਂ ਨੋਟਾਂ ਨੂੰ ਪੁਲਿਸ ਹਵਾਲੇ ਕਰ ਦੇਵੇਗਾ। ਪੁਲਿਸ ਉਸ ਨੋਟ ਦੀ ਜਾਂਚ ਕਰੇਗੀ। ਬੈਂਕ ਨੋਟ ਸੌਰਟਿੰਗ ਮਸ਼ੀਨਾਂ (NSMs) ਰਾਹੀਂ ਨੋਟਾਂ ਦੀ ਜਾਂਚ ਕਰੇਗਾ।

Posted By: Seema Anand