ਟੈਕ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ Motorola ਦਾ 108MP ਕੈਮਰੇ ਵਾਲਾ ਸਮਾਰਟਫੋਨ Motorola Edge+ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ, ਕਿਉਂਕਿ ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਘੱਟ ਹੋ ਗਈ ਹੈ। ਜਿਸਤੋਂ ਬਾਅਦ ਤੁਸੀਂ ਇਸਨੂੰ ਬੇਹੱਦ ਹੀ ਘੱਟ ਕੀਮਤ ’ਚ ਖ਼ਰੀਦ ਸਕੋਗੇ। Motorola 5dge+ ਨੂੰ ਭਾਰਤ ’ਚ ਪਿਛਲੇ ਸਾਲ ਮਈ ’ਚ ਲਾਂਚ ਕੀਤਾ ਗਿਆ ਸੀ ਅਤੇ ਇਸ ਸਮਾਰਟਫੋਨ ਦੀ ਮੁਖ ਖ਼ਾਸੀਅਤ ਇਸਦਾ ਕੈਮਰਾ ਹੈ ਜੋ ਕਿ ਸ਼ਾਨਦਾਰ ਫੋਟੋਗ੍ਰਾਫੀ ਦਾ ਐਕਸਪੀਰੀਅੰਸ ਦਿੰਦਾ ਹੈ। ਹਾਲਾਂਕਿ, ਕੰਪਨੀ ਨੇ ਇਸ ਦੀ ਕੀਮਤ ’ਚ ਹੋਈ ਕਟੌਤੀ ਦਾ ਖ਼ੁਲਾਸਾ ਨਹੀਂ ਕੀਤਾ ਹੈ, ਬਲਕਿ ਇਹ ਨਵੀਂ ਕੀਮਤ ਦੇ ਨਾਲ ਈ-ਕਾਮਰਸ ਸਾਈਟ Flipkart ’ਤੇ ਲਿਸਟ ਹੋ ਗਿਆ ਹੈ। ਆਓ ਜਾਣਦੇ ਹਾਂ Motorola Edge+ ਦੀ ਨਵੀਂ ਕੀਮਤ ਅਤੇ ਫੀਚਰਜ਼ ਬਾਰੇ ’ਚ ਸਭ ਕੁਝ।

Motorola Edge+ ਦੀ ਨਵੀਂ ਕੀਮਤ ਅਤੇ ਆਫਰਜ਼

Motorola Edge+ ਨੂੰ ਪਿਛਲੇ ਸਾਲ ਭਾਰਤ ’ਚ 74,000 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। ਪਰ ਹੁਣ ਇਹ ਸਮਾਰਟਫੋਨ 10,000 ਰੁਪਏ ਸਸਤਾ ਹੋ ਗਿਆ ਹੈ ਅਤੇ ਯੂਜ਼ਰਜ਼ ਇਸਨੂੰ ਸਿਰਫ਼ 64,999 ਰੁਪਏ ’ਚ ਖ਼ਰੀਦ ਸਕਦੇ ਹਨ। ਦੱਸ ਦੇਈਏ ਕਿ ਇਹ ਕੀਮਤ ਈ-ਕਾਮਰਸ ਵੈਬਸਾਈਟ ਫਲਿੱਪਕਾਰਟ ’ਤੇ ਮੌਜੂਦ ਹੈ।

108MP ਕੈਮਰਾ ਹੈ ਮੁੱਖ ਖ਼ਾਸੀਅਤ

Motorola Edge+ ਕੰਪਨੀ ਦਾ ਪਹਿਲਾਂ ਸਮਾਰਟਫੋਨ ਹੈ, ਜਿਸ ’ਚ 108MP ਦਾ ਪ੍ਰਾਇਮਰੀ ਸੈਂਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਫੋਨ ’ਚ 16MP ਦਾ ਅਲਟਰਾ ਵਾਈਡ ਐਂਗਲ ਕੈਮਰਾ ਤੇ ਦੋ ਕੈਮਰੇ 8MP ਅਤੇ 2MP ਦੇ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ’ਚ 25MP ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ’ਚ ਪਾਵਰ ਬੈਕਅਪ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18W TurboPower ਵਾਇਰਡ ਚਾਰਜਿੰਗ ਸਪੋਰਟ, 18W ਵਾਇਰਲੈੱਸ ਚਾਰਜਿੰਗ ਸਪੋਰਟ ਤੇ 5W ਵਾਇਰਲੈੱਸ ਰਿਵਰਸ ਸ਼ੇਅਰਿੰਗ ਸਪੋਰਟ ਨਾਲ ਆਉਂਦੀ ਹੈ।

Posted By: Ramanjit Kaur