ਨਵੀਂ ਦਿੱਲੀ, ਪੀਟੀਆਈ : ਸਰਕਾਰ ਨੇ ਮੰਗਲਵਾਰ ਨੂੰ ਆਰੋਗਿਆ ਸੇਤੂ ਐਪ 'ਚ ਗੋਪਨੀਅਤਾ ਸਬੰਧੀ ਚਿੰਤਾ ਨੂੰ ਦੂਰ ਕਰਨ ਲਈ ਸ੍ਰੋਤ ਕੋਡ ਲੱਭਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੁਰੱਖਿਆ ਖਾਮੀਆਂ ਨੂੰ ਲੱਭਣ ਲਈ ਇਨਾਮ ਦਾ ਐਲਾਨ ਕੀਤਾ। ਕੌਮੀ ਸੂਚਨਾ ਵਿਗਿਆਨ ਕੇਂਦਰ ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਨੇ ਕਿਹਾ ਕਿ ਐਪ 'ਚ ਬੱਗ ਲੱਭਣ ਵਾਲੇ ਤੇ ਇਸ ਦੀ ਪ੍ਰੋਗਰਾਮਿੰਗ ਨੂੰ ਬਿਹਤਰ ਬਣਾਉਣ ਦਾ ਸੁਝਾਅ ਦੇਣ ਵਾਲੇ ਲੋਕਾਂ ਲਈ ਪੁਰਸਕਾਰ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ। ਇਸ ਪ੍ਰੋਗਰਾਮ ਤਹਿਤ ਆਰੋਗਿਆ ਸੇਤੂ ਐਪ 'ਚ ਬੱਗ ਲੱਭਣ ਵਾਲੇ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਇਸ ਪੱਧਰ 'ਤੇ ਖੁੱਲ੍ਹਾ ਸ੍ਰੋਤ ਨਹੀਂ ਹੈ।

ਸਰਕਾਰ ਨੇ ਸੰਪਰਕ ਟ੍ਰੇਸਿੰਗ ਐਪ ਵੱਲੋਂ ਇਕੱਤਰ ਕੀਤੀ ਜਾ ਰਹੀ ਡੇਟਾ ਦੀ ਗੋਪਨੀਅਤਾ ਬਾਰੇ ਚਿੰਤਾ ਦੂਰ ਕਰਨ ਲਈ ਸ੍ਰੋਤ ਕੋਡ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਗੋਪਨੀਅਤਾ ਤੇ ਸੁਰੱਖਿਆ ਆਰੋਗਯਾ ਸੇਤੂ ਦਾ ਮੁੱਖ ਸਿਧਾਂਤ ਰਿਹਾ ਹੈ। ਡਿਵੈਲਪਰ ਭਾਈਚਾਰੇ ਲਈ ਸ੍ਰੋਤ ਕੋਡ ਖੋਲ੍ਹਣਾ ਭਾਰਤ ਸਰਕਾਰ ਦੀਆਂ ਇਨ੍ਹਾਂ ਵਚਨਬੱਧਤਾ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕੇਤ ਦਿੰਦਾ ਹੈ।

Posted By: Seema Anand