ਨਵੀਂ ਦਿੱਲੀ : 2020 ਸ਼ੁਰੂ ਹੋ ਚੁੱਕਾ ਹੈ ਤੇ ਨਵੇਂ-ਨਵੇਂ ਸਮਾਰਟ ਫੋਨ ਬਾਜ਼ਾਰ 'ਚ ਦਸਤਕ ਦੇ ਰਹੇ ਹਨ। ਅਜਿਹੇ 'ਚ ਸਮਾਰਟ ਫੋਨ ਨਿਰਮਾਤਾ ਕੰਪਨੀ HONOR ਨੇ ਵੀ ਆਪਣੇ ਹਰਮਨਪਿਆਰੇ X ਸੀਰੀਜ਼ ਦੇ ਤਹਿਤ ਇਕ ਸ਼ਾਨਦਾਰ ਸਮਾਰਟ ਫੋਨ HONOR 9X ਭਾਰਤੀ ਬਾਜ਼ਾਰ ਲਾਂਚ ਕੀਤਾ ਹੈ। ਇਸ ਫੋਨ ਦੀ ਖਾਸੀਅਤ ਇਸ ਦਾ ਕੈਮਰਾ, ਡਿਸਪਲੇ , ਡਿਜਾਇਨ ਤੇ ਪ੍ਰੋਸੈਸਰ ਹੈ। ਇਹ ਇਕ ਮਿਡ ਰੇਂਜ ਸਮਾਰਟ ਫੋਨ ਹੈ। ਇਹ ਫੋਨ ਦੋ ਸਟੋਰੇਜ Variants ਨਾਲ ਆਉਂਦਾ ਹੈ। ਇਸ ਦੇ ਇਕ Variants 'ਚ 6ਜੀਬੀ ਰੈਮ ਤੇ 128ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਜੇ Variants 'ਚ 4ਜੀਬੀ ਰੈਮ ਤੇ 128ਜੀਬੀ ਸਟੋਰੇਜ ਮੌਜੂਦ ਹੈ। ਕਰੀਬ 18 ਹਜ਼ਾਰ ਦੀ ਪ੍ਰਾਈਸ ਰੇਂਜ 'ਚ ਬਹੁਤ ਹੀ ਅਜਿਹੇ ਘੱਟ ਸਮਾਰਟ ਫੋਨਜ਼ ਹਨ ਜੋ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹਨ। ਅਜਿਹੇ 'ਚ 14,000 ਰੁਪਏ ਦੇ ਬਜਟ 'ਚ ਉਪਲਬਧ ਹੋਣ ਵਾਲਾ HONOR 9X ਯੂਜ਼ਰਜ਼ ਲਈ ਬੈਸਟ ਸਮਾਰਟ ਫੋਨ ਹੋ ਸਕਦਾ ਹੈ। ਖਾਸ ਗੱਲ ਹੈ ਕਿ ਇਹ ਸਭ ਤੋਂ ਸਸਤਾ ਪੌਪ-ਅਪ ਸੈਲਫੀ ਕੈਮਰਾ ਵਾਲਾ ਸਮਾਰਟ ਫੋਨ ਹੈ ਜਿਸ 'ਚ 48 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਤੇ 4,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਫੋਨ ਬਾਰੇ :


ਆਫਰਜ਼


HONOR 9X ਪੌਪ-ਅਪ ਕੈਟੇਗਰੀ 'ਚ ਉਪਲਬਧ ਹੋਣ ਵਾਲਾ ਬੈਸਟ ਬਜਟ ਸਮਾਰਟ ਫੋਨ ਹੈ ਤੇ ਇਸ ਦੇ ਨਾਲ ਯੂਜ਼ਰਜ਼ ਨੂੰ ਕਈ ਆਕਰਸ਼ਕ ਆਫਰਜ਼ ਦਾ ਲਾਭ ਲੈ ਸਕਦੇ ਹਨ। ਫੋਨ ਦੇ 4ਜੀਬੀ+128ਜੀਬੀ Variants ਦੀ ਕੀਮਤ 13,999 ਰੁਪਏ ਹਨ ਪਰ ਪਹਿਲੀ ਸੇਲ 'ਚ ਇਹ ਫੋਨ 1,000 ਰੁਪਏ ਦੇ ਡਿਸਕਾਊਂਟ ਨਾਲ 12,999 ਰੁਪਏ 'ਚ ਉਪਲਬਧ ਹੋਵੇਗਾ।

ਇਸ ਤੋਂ ਇਲਾਵਾ ਫੋਨ ਦੀ ਖਰੀਦਦਾਰੀ 'ਤੇ Kotak ਤੇ ICIC Bank Credit card ਨਾਲ ਪੇਮੈਂਟ ਕਰਨ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ 11,699 ਰੁਪਏ 'ਚ ਪ੍ਰਾਪਤ ਕਰ ਸਕਦੇ ਹੋ।

ਉੱਥੇ ਹੀ 6ਜੀਬੀ+128ਜੀਬੀ ਸਟੋਰੇਜ Variants ਦੀ ਕੀਮਤ 16,999 ਰੁਪਏ ਹੈ ਪਰ ਬੈਂਕ ਆਫਰ ਦਾ ਲਾਭ ਚੁੱਕ ਕੇ ਤੁਸੀਂ ਇਸ ਨੂੰ ਸਿਰਫ 15,299 ਰੁਪਏ 'ਚ ਖਰੀਦ ਸਕਦੇ ਹੋ ਪਰ HONOR 9X ਦੇ ਨਾਲ ਮਿਲਣ ਵਾਲਾ ਇਹ ਆਫਰ ਸਿਰਫ਼ 19 ਜਨਵਰੀ ਤੋਂ 22 ਜਨਵਰੀ ਤਕ ਹੈ ਮੌਜ਼ੂਦ ਹੈ।

Posted By: Rajnish Kaur