ਨਈ ਦੁਨੀਆ : WhatsApp ਦੀ ਨਵੀਂ ਪਾਲਸੀ ਦਾ ਦੇਸ਼ਭਰ 'ਚ ਵਿਰੋਧ ਜਾਰੀ ਹੈ। ਨਵੀਂ ਪਾਲਸੀ ਤੋਂ ਨਾਰਾਜ਼ ਹੋ ਕੇ ਹਾਲੇ ਤਕ ਕਈ ਲੋਕ ਆਪਣੇ ਫੋਨ 'ਚੋਂ WhatsApp ਨੂੰ ਅਨਇੰਸਟਾਲ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵ੍ਹਟਸਅੱਪ ਦੀ ਨਵੀਂ ਪਾਲਸੀ ਤਹਿਤ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਵੀ ਲਈ ਜਾ ਸਕਦੀ ਹੈ ਜਿਸ ਦਾ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਈ ਲੋਕਾਂ ਨੇ ਆਪਣੇ ਮੋਬਾਈਲ ਫੋਨ ਤੋਂ ਵ੍ਹਟਸਅੱਪ ਨੂੰ ਹਟਾ ਕੇ Signal ਤੇ Telegram ਵਰਗੇ ਮੈਜੇਸਿੰਗ ਐਪ ਡਾਊਨਲੋਡ ਕਰ ਲਿਆ ਹੈ। ਬੀਤੇ ਕੁਝ ਦਿਨੋਂ 'ਚੋਂ ਲਗਪਗ 40 ਲੱਖ ਨਵੇਂ ਯੂਜ਼ਰਜ਼ ਨੇ ਇਹ ਦੋਵੇਂ ਐਪ ਡਾਊਨਲੋਡ ਕੀਤੇ ਹਨ।


Signal app 4 ਦਿਨ 'ਚ 23 ਲੱਖ ਵਾਰ ਡਾਊਨਲੋਡ


ਸਿਰਫ ਚਾਰ ਦਿਨ ਭਾਵ 6 ਤੋਂ 10 ਜਨਵਰੀ 'ਚ Signal app ਨੂੰ 23 ਲੱਖ ਵਾਰ ਡਾਊਨਲੋਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮੇਂ 'ਚ ਟੈਲੀਗ੍ਰਾਮ ਐਪ ਵੀ 16 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਤੇਜ਼ੀ ਨਾਲ ਯੂਜ਼ਰਜ਼ ਦੀ ਘੱਟਦੀ ਗਿਣਤੀ ਨੇ Whatsapp ਦੀ ਚਿੰਤਾ ਵਧਾ ਦਿੱਤੀ ਹੈ। Whatsapp ਦੀ ਵੀ ਚਿੰਤਾ ਵਧਾ ਦਿੱਤੀ ਹੈ। Whatsapp ਦੀ ਚਿੰਤਾ ਇਸ ਲਈ ਵੀ ਵਧੀ ਹੈ ਕਿਉਂਕਿ 6 ਤੋਂ 10 ਜਨਵਰੀ 'ਚ ਇਸ ਐਪ ਦੇ ਡਾਊਨਲੋਡ 'ਚ 35 ਫੀਸਦੀ ਦੀ ਕਮੀ ਆਈ ਹੈ ਜਦਕਿ ਚੌਤਰਫ਼ਾ ਵਿਰੋਧ ਤੋਂ ਬਾਅਦ Whatsapp ਵੀ ਬੈਕਫੁੱਟ 'ਤੇ ਆ ਗਿਆ ਹੈ ਤੇ ਸਾਫ ਕਰ ਦਿੱਤਾ ਕਿ ਪਾਲਸੀ 'ਚ ਬਦਲਾਅ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ 'ਤੇ ਕੋਈ ਅਸਰ ਨਹੀਂ ਪਵੇਗਾ।


ਕਈ ਕੰਪਨੀਆਂ ਨੇ CEO ਤੇ ਉਦਯੋਗਪਤੀਆਂ ਨੇ ਵੀ ਛੱਡਿਆ ਵ੍ਹਟਸਅੱਪ


Whatsapp ਨੂੰ ਅਨਇੰਸਟਾਲ ਕਰਨ ਵਾਲਿਆਂ 'ਚ ਆਮ ਲੋਕ ਵੀ ਨਹੀਂ ਸ਼ਾਮਲ ਬਲਕਿ ਕਈ ਨਾਮੀ ਕੰਪਨੀਆਂ ਦੇ CEO ਤੇ ਵੱਡੇ ਉਦਯੋਗਪਤੀ ਵੀ Whatsapp ਨੂੰ ਅਲਵਿਦਾ ਕਰ ਰਹੇ ਹਨ। Phonepe ਦੇ CEO ਸਮੀਰ ਨਿਗਮ ਨੇ ਟਵਿੱਟਰ 'ਤੇ ਦੱਸਿਆ ਕਿ ਮੈਂ ਤੇ ਮੇਰੇ ਮੁਲਾਜ਼ਮਾਂ ਨੇ Whatsapp ਯੂਜ਼ ਕਰਨਾ ਬੰਦ ਕਰ ਦਿੱਤਾ ਹੈ ਹੁਣ ਉਹ ਸਾਰੇ Signal ਦੀ ਵਰਤੋਂ ਕਰ ਰਹੇ ਹਨ।

ਉਧਰ Mahindra ਗਰੁੱਪ ਦੇ ਉਦਯੋਗਪਤੀ Anand Mahidra ਨੇ ਵੀ Whatsapp ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਵੀ ਟਵੀਟ ਕਰ ਕਿਹਾ ਕਿ Whatsapp ਨੂੰ ਹਟਾ ਕੇ Signal ਦੀ ਵਰਤੋਂ ਕਰ ਰਹੇ ਹਨ। ਇਧਰ Tata Sons ਦੇ ਕਾਰੋਬਾਰੀ N.Chandrasekaran ਨੇ ਵੀ Whatsapp ਨੂੰ ਬਾਏ ਕਹਿ ਦਿੱਤੀ ਹੈ।

Paytm ਦੇ CEO ਵਿਜੈ ਸ਼ੇਖਰ ਸ਼ਰਮਾ ਨੇ ਵੀ ਆਪਣੀ ਟੀਮ ਦੇ ਲੋਕਾਂ ਨੂੰ ਕਿਹਾ ਹੈ ਕਿ Communication ਦੇ ਲਈ ਹੁਣ ਵ੍ਹਟਸਅੱਪ ਦੀ ਵਰਤੋਂ ਬਿਲਕੁੱਲ ਵੀ ਨਾ ਕਰੋ। ਜ਼ਿਕਰਯੋਗ ਹੈ ਕਿ ਇਹ ਗੱਲ ਉਦੋਂ ਹੋ ਰਹੀ ਹੈ ਜਦੋਂ Tesla ਮੋਟਰਜ਼ ਦੇ ਸੀਈਓ ਏਲਨ ਮਸਕ ਨੇ Signal ਮੈਸੇਜਿੰਗ App ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੀ ਇਸ ਅਪੀਲ ਤੋਂ ਬਾਅਦ ਦੁਨੀਆਭਰ ਦੇ ਲੋਕਾਂ ਨੇ Whatsapp ਨੂੰ Unistall ਕਰਨਾ ਸ਼ੁਰੂ ਕਰ ਦਿੱਤਾ ਸੀ।

Posted By: Ravneet Kaur