ਨਵੀਂ ਦਿੱਲੀ, ਆਟੋ ਡੈਸਕ : Renault Kwid Electric: ਭਾਰਤ 'ਚ ਰੇਨੋ ਕਵਿੱਡ ਇਕ ਹਰਮਨ-ਪਿਆਰੀ ਐਂਟਰੀ ਲੈਵਲ ਕਾਰ ਹੈ। ਜਿਸਦੇ ਇਲੈਕਟ੍ਰਿਕ ਵਰਜ਼ਨ ਨੂੰ ਲੈ ਕੇ ਲੰਮੇ ਸਮੇਂ ਤੋਂ ਬਾਜ਼ਾਰ 'ਚ ਚਰਚਾ ਹੈ। ਫਿਲਹਾਲ ਕਵਿੱਡ ਦੇ ਇਲੈਕਟ੍ਰਿਕ ਅਵਤਾਰ ਨੂੰ ਕੰਪਨੀ ਨੇ ਪੇਸ਼ ਕਰ ਦਿੱਤਾ ਹੈ। ਜਿਸਦੀ ਅਧਿਕਾਰਿਕ ਤੌਰ 'ਤੇ ਪ੍ਰੀ-ਬੁਕਿੰਗ 2021 'ਚ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ, ਸ਼ੁਰੂਆਤ 'ਚ ਇਸ ਇਲੈਕਟ੍ਰਿਕ ਕਾਰ ਨੂੰ ਸ਼ੇਅਰਿੰਗ ਸਰਵਿਸ ਲਈ ਉਪਲੱਬਧ ਕਰਵਾਇਆ ਜਾਵੇਗਾ। ਜਿਸਤੋਂ ਬਾਅਦ ਇਹ ਕਾਰ ਨਿੱਜੀ ਗਾਹਕਾਂ ਲਈ ਵਿਕਰੀ 'ਤੇ ਜਾਵੇਗੀ।

ਸਿੰਗਲ ਚਾਰਜ 'ਚ ਚੱਲੇਗੀ 295km: ਵਰਤਮਾਨ 'ਚ ਕਵਿੱਡ ਨੂੰ ਯੂਰਪੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਚ ਇਕ ਇਲੈਕਟ੍ਰਿਕ ਮੋਟਰ ਅਤੇ 28.6kWh ਦਾ ਬੈਟਰੀ ਪੈਕ ਸ਼ਾਮਿਲ ਹੋਵੇਗਾ। ਜੋ 44bhp ਦੀ ਪਾਵਰ ਅਤੇ 125Nm ਦਾ ਟਾਰਕ ਪੈਦਾ ਕਰਦਾ ਹੈ। ਡ੍ਰਾਈਵਿੰਗ ਰੇਂਜ ਦੀ ਗੱਲ ਕਰੀਏ ਤਾਂ ਇਹ ਇਲੈਕਟ੍ਰਿਕ ਹੈਚਬੈਕ WLTP ਦੇ ਅਨੁਸਾਰ 295km ਦੀ ਰੇਂਜ ਦੇਣ 'ਚ ਸਮਰੱਥ ਹੈ। ਉਥੇ ਹੀ ਇਸ ਕਾਰ ਦੀ ਟਾਪ ਸਪੀਡ 125kmph ਦੀ ਹੈ।

ਸਿਰਫ਼ ਪੰਜ ਘੰਟਿਆਂ 'ਚ ਹੋਵੇਗੀ ਚਾਰਜ : ਕਵਿੱਡ ਦੇ ਇਲੈਕਟ੍ਰਿਕ ਅਵਤਾਰ ਨੂੰ 2.3kW ਦੇ ਘਰੇਲੂ ਸਾਕੇਟ ਦੇ ਮਾਧਿਅਮ ਨਾਲ 14 ਘੰਟਿਆਂ ਤੋਂ ਘੱਟ ਸਮੇਂ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ ਇਸਨੂੰ 3.7kW ਵਾਲਬਾਕਸ ਚਾਰਜਰ ਦੇ ਮਾਧਿਅਮ 8 ਘੰਟੇ 30 ਮਿੰਟ 'ਚ ਅਤੇ 7.4kW ਵਾਲਬਾਕਸ ਚਾਰਜਰ ਦੇ ਮਾਧਿਅਮ ਨਾਲ ਸਿਰਫ਼ 5 ਘੰਟਿਆਂ 'ਚ ਪੂਰੀ ਤਰ੍ਹਾਂ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਫੀਚਰਜ਼ ਅਤੇ ਡਾਇਮੈਂਸ਼ਨ : ਬਤੌਰ ਫੀਚਰਜ਼ ਇਸ ਇਲੈਕਟ੍ਰਿਕ ਕਾਰ 'ਚ 3.5 ਇੰਚ ਦੀ ਡਿਜੀਟਲ ਡਿਸਪਲੇਅ, ਮੀਡੀਆ ਨੇਵੀ ਮਲਟੀਮੀਡੀਆ, 7 ਇੰਚ ਟਚਸਕਰੀਨ ਦੇ ਨਾਲ ਸੱਤ ਇੰਚ, ਐਂਡਰਾਈਡ ਆਟੋ, ਐਪਲ ਕਾਰਪਲੇਅ, ਡੀਏਬੀ ਰੇਡੀਓ, ਵੁਆਇਸ ਕੰਟਰੋਲ ਅਤੇ ਬਲੂਟੂਥ ਕਨੈਕਟੀਵਿਟੀ ਸ਼ਾਮਿਲ ਹੈ।

Posted By: Ramanjit Kaur