ਆਟੋ ਡੈਸਕ, ਨਵੀਂ ਦਿੱਲੀ : ਫ੍ਰਾਂਸੀਸੀ ਵਾਹਨ ਨਿਰਮਾਤਾ ਕੰਪਨੀ ਰੇਨਾਲਟ ਭਾਰਤ ’ਚ ਆਪਣੀ ਪਾਪੂਲਰ ਐਸਯੂਵੀ ਡਸਟਰ ਦੇ ਮੌਜੂਦਾ ਮਾਡਲ ਨੂੰ ਬੰਦ ਕਰਨ ਜਾ ਰਹੀ ਹੈ। ਦਰਅਸਲ, ਨਵੀਂ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮੌਜੂਦਾ ਜਨਰੇਸ਼ਨ ਵਾਲੀ Renault Duster ਨੂੰ ਇਸ ਸਾਲ ਦੇ ਅੰਤ ਤੋਂ ਬਾਜ਼ਾਰ ’ਚ ਬੰਦ ਕੀਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰੇਨਾਲਟ ਡਸਟਰ ਨੂੰ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਬ੍ਰਾਂਡ ਦਾ ਉਦੇਸ਼ ਲਾਗਤ ਘੱਟ ਕਰਨਾ ਹੈ ਅਤੇ ਲਾਭ ਨੂੰ ਵਧਾਉਣਾ ਹੈ। ਖ਼ਬਰ ਹੈ ਕਿ ਅਕਤੂਬਰ 2021 ’ਚ ਡਸਟਰ ਦੀ ਆਖ਼ਰੀ ਖੇਪ ਅਸੈਂਬਲੀ ਲਾਈਨ ’ਚ ਉਤਰੇਗੀ।

ਜਾਣਕਾਰੀ ਲਈ ਦੱਸ ਦੇਈਏ, Renault ਡਸਟਰ ਦੇ ਮੌਜੂਦਾ ਮਾਡਲ ਨੂੰ ਨੈਕਸਟ ਜਨਰੇਸ਼ਨ Duster ਨਾਲ ਰਿਪਲੇਸ ਕਰੇਗੀ। ਹਾਲਾਂਕਿ, ਇਸਨੂੰ ਕਦੋਂ ਤਕ ਲਾਂਚ ਕੀਤਾ ਜਾਵੇਗਾ, ਇਸਨੂੰ ਲੈ ਕੇ ਕੋਈ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਧਿਆਨਦੇਣ ਯੋਗ ਹੈ ਕਿ ਫ੍ਰਾਂਸੀਸੀ ਵਾਹਨ ਨਿਰਮਾਤਾ ਪਹਿਲਾਂ ਤੋਂ ਹੀ ਦੂਸਰੀ ਪੀੜ੍ਹੀ ਦੀ ਡਸਟਰ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਵੇਚ ਰਹੀ ਹੈ। ਇੰਨਾ ਹੀ ਨਹੀਂ ਡਸਟਰ ਦੇ ਯੂਰਪੀਅਨ-ਸਪੇਕ ਮਾਡਲ ਨੂੰ ਹਾਲ ਹੀ ’ਚ ਮਿਡ-ਲਾਈਫ ਫੇਸਲਿਫਟ ਵੀ ਮਿਲਿਆ ਹੈ।

ਭਾਰਤ ’ਚ ਰੇਨੋ ਆਪਣੀ ਤੀਸਰੀ ਪੀੜ੍ਹੀ ਦੀ ਡਸਟਰ ਐੱਸਯੂਵੀ ਨੂੰ ਪੇਸ਼ ਕਰੇਗੀ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਗਲੇ ਡਸਟਰ ਦੇ ਡਿਜ਼ਾਈਨ ਨੂੰ ਸਾਡੇ ਦੇਸ਼ ’ਚ ਪੇਟੈਂਟ ਕਰਵਾਇਆ ਜਾ ਚੁੱਕਾ ਹੈ। ਨੈਕਸਟ-ਜੈਨ ਡਸਟਰ ਰੇਨਾਲਟ-ਨਿਸਾਨ ਅਲਾਈਂਸ ਦੇ ਸੀਐੱਮਐੱਫ-ਬੀ ਪਲੇਟਫਾਰਮ ’ਤੇ ਆਧਾਰਿਤ ਹੋਵਗੀ, ਜੋ ਕਿ ਨਵੀਂ ਬਿਗਸਟਰ ਅਵਧਾਰਨਾ ਨੂੰ ਵੀ ਰੇਖਾਂਕਿਤ ਕਰਦਾ ਹੈ। ਰੇਨੋ-ਨਿਸਾਨ ਜੁਆਇੰਟ ਵੈਂਚਰ ਨੇ ਪੁਸ਼ਟੀ ਕੀਤੀ ਸੀ ਕਿ ਸੀਐੱਮਐੱਫ-ਬੀ ਪਲੇਟਫਾਰਮ ਦਾ ਇਸਤੇਮਾਲ ਦੋ ਹੈਚਬੈਕ, ਦੋ ਸੇਡਾਨ ਅਤੇ 3 ਐੱਸਯੂਵੀ ਸਮੇਤ 7 ਕਾਰਾਂ ਦੇ ਉਤਪਾਦ ਲਈ ਕੀਤਾ ਜਾਵੇਗਾ। ਐੱਸਯੂਵੀ ਰੇਂਜ ’ਚ ਨੈਕਸਟ-ਜੇਨ ਕਿਕਸ, ਡਸਟਰ ਅਤੇ ਕੈਪਚਰ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

Posted By: Ramanjit Kaur