ਆਟੋ ਡੈਸਕ, ਨਵੀਂ ਦਿੱਲੀ : Renault Kwid ਭਾਰਤ 'ਚ ਇੱਕ ਹਰਮਨੀ ਪਿਆਰੀ ਕਾਰ ਹੈ, ਜਿਸ ਦੇ ਇਲੈਕਟ੍ਰਿਕ ਵਰਜ਼ਨ ਕੰਪਨੀ ਨੇ ਚੀਨ 'ਚ ਲਾਂਚ ਕਰ ਦਿੱਤਾ ਹੈ। Renault Kwid ਦੇ ਇਲੈਕਟ੍ਰਿਕ ਵਰਜ਼ਨ ਨੂੰ ਚੀਨ 'ਚ ਕੰਪਨੀ ਨੇ Renault City K-ZE ਦਾ ਨਾਂ ਦਿੱਤਾ ਹੈ। ਇਸ ਕਾਰ ਦੀ ਚੀਨ 'ਚ ਕੀਮਤ 61,800 ਯੁਆਨ ਹਨ। ਭਾਰਤ ਕਰੰਸੀ ਅਨੁਸਾਰ, ਇਸ ਦੀ ਕਦਮੀਕਰੀਬ 6.69 ਲੱਖ ਰੁਪਏ ਹੈ।

Renault ਨੇ ਪਿਛਲੇ ਸਾਲ ਹੋਏ ਪੈਰਿਸ ਮੋਟਰ ਸ਼ੋਅ 'ਚ City K-ZE ਦਾ ਕੰਸੈਪਟ ਮਾਡਲ ਪਹਿਲੀ ਵਾਰ ਪੇਸ਼ ਕੀਤਾ ਸੀ। City K-ZE, Renault-Nissan ਦੇ CMF-A ਪਲੇਟਫਾਰਮ 'ਤੇ ਕੰਮ ਕਰਦੀ ਹੈ। ਇਸ ਪਲੇਟਫਾਰਮ ਦੀ ਵਰਤੋਂ ਭਾਰਤੀ ਬਾਜ਼ਾਰ 'ਚ ਵੇਚੀ ਜਾਣ ਵਾਲੀ Renault Kwid ਅਤੇ Datsun Redigo 'ਚ ਵੀ ਕੀਤਾ ਗਿਆ ਹੈ। ਹਾਲਾਂਕਿ, ਭਾਰਤੀ ਸਪੈਸੀਫਿਕੇਸ਼ਨ ਵਾਲੀਆਂ ਇਨ੍ਹਾਂ ਕਾਰਾਂ 'ਚ ਮੋਡੀਫਾਈਡ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਹੈ। ਇਹ ਮੋਡੀਫਿਕੇਸ਼ਨ ਵੱਖ-ਵੱਖ ਦੇਸ਼ਾਂ 'ਚ ਬਾਜ਼ਾਰ ਦੀਆਂ ਲੋੜਾਂ ਅਤੇ ਪਾਵਰਟ੍ਰੇਨ ਨੂੰ ਵੇਖਦੇ ਹੋਏ ਕੀਤਾ ਗਿਆ ਹੈ।


Renault City K-ZE- ਫੀਚਰਜ਼

Renault City K-ZE 'ਚ 26.8kWh ਦੀ ਲਿਥਿਅਮ-ਆਇਨ ਬੈਟਰੀ ਦਿੱਤੀ ਗਈ ਹੈ। ਇਸ ਦਾ ਮੋਟਰ 44PS ਦੀ ਮੈਕਸੀਮਮ ਪਾਵਰ ਅਤੇ 125Nm ਦਾ ਪੀਕ ਟਾਂਰਕ ਜਨਰੇਟ ਕਰਦਾ ਹੈ।


Renault City K-ZE ਰੇਂਜ

Renault City K-ZE ਫੁੱਲ ਸਿੰਗਲ ਚਾਰਜ 240 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਭਾਵ ਇਸ ਨੂੰ ਇੱਕ ਵਾਰ ਫੁੱਲ ਚਾਰਜ਼ ਕਰਨ 'ਤੇ ਤੁਸੀਂ 240 ਕਿਲੋਮੀਟਰ ਤੱਕ ਬਿਨਾਂ ਰੁਕੇ ਸਫਰ ਕਰ ਸਕਦੇ ਹੋ।Renault City K-ZE-ਟਾਪ ਸਪੀਡ

ਇਸ ਦੀ ਟਾਪ ਸਪੀਡ 105 ਕਿਲੋਮੀਟਰ ਫੀ ਘੰਟੇ ਦੀ ਹੈ।


Renault City K-ZE-ਚਾਰਜਿੰਗ

Renault City K-ZE- 'ਚ ਦਿੱਤੀ ਗਈ ਬੈਟਰੀ ਏਸੀ ਅਤੇ ਡੀਸੀ ਦੋਵਾਂ ਨੂੰ ਸਪੋਰਟ ਕਰਦੀ ਹੈ। ਇਸ ਦੀ 6.6 ਕਿਲੋਵਾਟ ਏਸੀ ਬੈਟਰੀ ਸਿਰਫ 4 ਘੰਟੇ 'ਚ ਫੁੱਲ ਚਾਰਜ ਹੋ ਸ ਕਦੀ ਹੈ। ਉੱਥੇ ਡੀਸੀ ਚਾਰਜਰ ਦੀ ਮਦਦ ਨਾਲ ਸਿਰਫ਼ 30 ਮਿੰਟਾਂ 'ਚ ਇਸ ਦੀ ਬੈਟਰੀ 30 ਫ਼ੀਸਦੀ ਤੋਂ 80 ਫ਼ੀਸਦੀ ਤਕ ਚਾਰਜ ਹੋ ਸਕਦੀ ਹੈ।

ਸ਼ੁਰੂਆਤੀ ਦੌਰ 'ਚ Renault City K-ZE ਦੀ ਵਿਕਰੀ ਸਿਰਫ਼ ਚੀਨ 'ਚ ਹੋਵੇਗੀ। ਹਾਲਾਂਕਿ, ਇਹ ਕਾਰ ਭਾਰਤ 'ਚ ਕਦੋਂ ਲਾਂਚ ਹੋਵੇਗੀ, ਇਸ ਦੀ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਲਾਂਚ ਹੋਣ ਵਾਲੀ Renault Kwid ਦੇ ਫੈਸਲਿਫਟ ਮਾਡਲ 'ਚ ਵੀ ਅਜਿਹਾ ਲੁੱਕ ਦੇਖਣ ਨੂੰ ਮਿਲੇ।

Posted By: Jagjit Singh