ਨਵੀਂ ਦਿੱਲੀ, ਬਿਜਨੈੱਸ ਡੈਸਕ : ਲੱਦਾਖ 'ਚ ਐੱਲਏਸੀ 'ਤੇ ਚੀਨੀ ਫ਼ੌਜ ਨਾਲ ਵੱਧਦੇ ਤਣਾਅ 'ਚ ਦੇਸ਼ 'ਚ ਚੀਨ ਖ਼ਿਲਾਫ਼ ਜ਼ਬਰਦਸਤ ਗੁੱਸਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚੀਨੀ ਐਪ ਨੂੰ ਹਟਾਉਣ ਲਈ ਵਿਕਸਿਤ ਕੀਤੇ ਗਏ 'ਰੀਮੂਵ ਚਾਇਨਾ ਐਪ' ਨੂੰ ਵਪਾਰਕ ਸਮਰਥਨ ਮਿਲਿਆ ਤੇ ਰਿਕਾਰਡ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ.... ਪਰ ਹੁਣ ਅਸੀਂ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਬੇਹੱਦ ਦਿਲਚਸਪ ਹੈ। ਗੂਗਲ ਪਲੇਅ ਸਟੋਰ ਨੇ ਹੁਣ ਇਸ ਐਪ ਨੂੰ ਹਟਾ ਦਿੱਤਾ ਹੈ ਭਾਵ ਹੁਣ ਇਹ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਨਹੀਂ ਹੈ। ਅਸੀਂ ਜਦੋਂ ਇਸ ਐਪ ਨੂੰ ਡਾਊਨਲੋਡ ਕਰਨ ਲਈ ਪਲੇਅ ਸਟੋਰ 'ਤੇ ਗਏ ਤਾਂ ਇਹ ਉਥੋ ਹਟਾ ਦਿੱਤਾ ਗਿਆ ਸੀ।

ਹਾਲਾਂਕਿ ਗੂਗਲ ਪਲੇਅ ਸਟੋਰ ਵੱਲੋਂ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਐਪ ਨੂੰ ਕਿਉਂ ਹਟਾਇਆ ਗਿਆ ਹੈ ਜਾਂ ਇਹ ਭਵਿੱਖ 'ਚ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੋਵੇਗਾ ਜਾਂ ਨਹੀਂ...। ਦੂਜੇ ਪਾਸੇ ਐਪ ਨੂੰ ਵਿਕਸਿਤ ਕਰਨ ਵਾਲੀ ਜੈਪੁਰ ਦੀ ਕੰਪਨੀ 'ਵਨ ਟਚ ਅਪਲੈਬ' ਨੇ ਟਵੀਟ ਕਰ ਕੇ ਕਿਹਾ ਹੈ ਕਿ ਐਪ ਨੂੰ ਪਲੇਅਸਟੋਰ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈ ਕੰਪਨੀ ਨੇ ਵੀ ਕੁਝ ਨਹੀਂ ਦੱਸਿਆ। ਜ਼ਿਆਦਾਤਰ ਗੂਗਲ ਉਨ੍ਹਾਂ ਐਪਸ ਹਟਾਉਂਦਾ ਹੈ ਜੋ ਪਲੇਅ ਸਟੋਰ ਦੀ ਨੀਤੀਆਂ ਦੀ ਉਲੰਘਣਾ ਕਰਦਾ ਹੈ ਜਾਂ ਯੂਜ਼ਰਜ਼ ਲਈ ਹਾਨੀਕਾਰਕ ਹੁੰਦਾ ਹੈ। ਫਿਲਹਾਲ ਕੰਪਨੀ OneTouchAppLabs ਨੇ ਕਿਹਾ ਹੈ ਕਿ ਗੂਗਲ ਨੇ #RemoveChinaApps ਨੂੰ ਗੂਗਲ ਪਲੇਅ ਸਟੋਰ (google play store) ਤੋਂ ਹਟਾ ਦਿੱਤਾ ਹੈ। ਪਿਛਲੇ ਦੋ ਹਫਤਿਆਂ 'ਚ ਤੁਹਾਨੂੰ ਜੋ ਸਮਰਥਨ ਮਿਲਿਆ ਹੈ ਉਸ ਲਈ ਸਾਰਿਆਂ ਦੀ ਧੰਨਵਾਦ... ਤੁਸੀਂ ਕਮਾਲ ਦੇ ਹੋ!

ਇਸ ਐਪ ਨੂੰ ਵਿਕਸਿਤ ਕਰਨ ਵਾਲੀ ਕੰਪਨੀ 'ਵਨ ਟਚ ਅਪਲੈਬ' ਦਾ ਕਹਿਣਾ ਸੀ ਕਿ ਉਸ ਨੇ ਇਸ ਨੂੰ ਵਿੱਦਿਅਕ ਮਕਸਦ ਲਈ ਤਿਆਰ ਕੀਤਾ ਹੈ ਤਾਂ ਜੋ ਕਿਹੜਾ ਐਪ ਕਿਸ ਦੇਸ਼ ਦਾ ਹੈ ਇਸ ਦੀ ਜਾਣਕਾਰੀ ਮਿਲ ਸਕੇ। ਕੰਪਨੀ ਦਾ ਇਰਾਦਾ ਐਪ ਨੂੰ ਵਪਾਰਕ ਤੌਰ 'ਤੇ ਇਸਤੇਮਾਲ ਕਰਨ ਦਾ ਨਹੀਂ ਹੈ। ਇਹ ਗੂਗਲ ਪਲੇਅ ਸਟੋਰ 'ਤੇ ਮੁਫ਼ਤ 'ਚ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਇਹ ਐਪ 17 ਮਈ ਨੂੰ ਗੂਗਲ ਪਲੇਅ 'ਤੇ ਲਾਈਵ ਹੋਇਆ ਸੀ ਜਿਸ ਮਗਰੋਂ ਐਪ ਨੂੰ ਹੁਣ ਤਕ 50 ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਕਈ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸ ਐਪ ਨੂੰ ਲੈ ਕੇ ਚੀਨ 'ਚ ਕਾਫ਼ੀ ਚਰਚਾ ਸੀ। ਗਲੋਬਲ ਟਾਈਮਜ਼ ਦਾ ਕਹਿਣਾ ਹੈ ਕਿ ਇੰਜੀਨੀਅਰ ਭਾਰਤ 'ਚ ਬਣੇ ਚੀਨ-ਵਿਰੋਧੀ ਮਾਹੋਲ ਦਾ ਫਾਇਦਾ ਚੁੱਕ ਰਹੇ ਹਨ। ਇਹ ਸਾਫਟਵੇਅਰ ਭਾਰਤ ਤੇ ਚੀਨ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗੂਗਲ ਪਲੇਅ 'ਤੇ ਇਸ ਐਪ ਨੂੰ 4.9 ਰੇਟਿੰਗ ਨਾਲ 1.89 ਲੱਖ ਰੀਵਿਊਜ਼ ਮਿਲੇ ਸੀ। ਹੁਣ ਤੁਹਾਨੂੰ ਸਭ ਨੂੰ RemoveChina1pps ਨੂੰ ਆਪਣੇ ਸਮਾਰਟਫੋਨ ਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਸਮੇਂ 'ਚ ਇਹ ਗੂਗਲ ਵੱਲੋਂ ਵੈਰੀਫਾਈ ਐਪ ਨਹੀਂ ਮਿਲ ਰਿਹਾ। ਮੌਜੂਦਾ ਸਮੇਂ 'ਚ ਐੱਲਏਸੀ 'ਤੇ ਚੀਨ ਨਾਲ ਗੀਤਰੋਧ ਬਣਾਇਆ ਹੋਇਆ ਹੈ। ਚੀਨ ਨਾਲ ਲਗਪਗ ਵੱਧਦੇ ਫ਼ੌਜੀ ਤਣਾਅ 'ਚ ਭਾਰਤੀ ਹਵਾਈ ਫ਼ੌਜ ਨੇ ਵੀ ਲੱਦਾਖ 'ਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੇਣ ਵਾਲੇ ਸੁਖੋਈ ਤੇ ਮਿਰਾਜ ਵਰਗੇ ਆਪਣੇ ਲਾੜਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਹੀਂ ਨਹੀਂ ਭਾਰਤੀਆਂ 'ਚ ਚੀਨ ਦੇ ਇਸ ਵਿਵਹਾਰ ਨੂੰ ਲੈ ਕੇ ਕਾਫ਼ੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।

Posted By: Sunil Thapa