ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ 21 ਦਿਨਾ ਲਈ ਲਾਕਡਾਊਨ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਲੋਕ ਵਰਕ ਫਾਰਮ ਹੋਮ ਕਰ ਰਹੇ ਹਨ। ਲੋਕਾਂ ਨੂੰ ਬਿਹਤਰ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਟੈਲੀਕਾਮ ਕੰਪਨੀÎਆਂ ਨਵਾਂ ਪਲਾਨ ਲਾਂਚ ਕਰ ਰਹੀਆਂ ਹਨ। ਤਾਂ ਕਿ ਘਰ ਤੋਂ ਕੰਮ ਕਰਦੇ ਸਮੇਂ ਲੋਕਾਂ ਨੂੰ ਸਪੀਡ ਜਾਂ ਡਾਟਾ ਖ਼ਤਮ ਹੋਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤਰ੍ਹਾਂ jio ਦੇ ਨਾਂ ਲੋਕਾਂ ਕੋਲ ਇਕ ਮੈਸੇਜ ਆ ਰਿਹਾ ਹੈ। ਜਿਸ 'ਚ ਕੰਪਨੀ ਦੁਆਰਾ 498 ਰੁਪਏ ਦਾ ਮੁਫ਼ਤ ਰਿਚਾਰਜ ਦੇਣ ਦੀ ਗੱਲ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਇਸ ਮੈਸੇਜ 'ਚ ਕਿੰਨੀ ਸੱਚਾਈ ਹੈ?

reilance jio ਦੇ ਨਾਂ ਦਾ ਮੈਸੇਜ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਮੈਸੇਜ 'ਚ ਕੰਪਨੀ ਵੱਲੋਂ 498 ਰੁਪਏ ਦਾ ਰਿਚਾਰਜ ਬਿਲਕੁੱਲ ਮੁਫ਼ਤ ਦੇਣ ਦੀ ਗੱਲ ਕਹੀ ਜਾ ਰਹੀ ਹੈ। ਮੈਸੇਜ ਦੇ ਨਾਲ ਤੁਹਾਨੂੰ ਇਕ ਲਿੰਕ ਵੀ ਪ੍ਰਾਪਤ ਹੋਵੇਗਾ। ਇਸ ਲਿੰਕ 'ਤੇ ਕਲਿੱਕ ਕਰਨ ਮਗਰੋਂ ਤੁਹਾਨੂੰ ਰਿਚਾਰਜ ਦੀ ਮਿਲੇਗੀ ਤੇ ਇਹ ਵੀ ਲਿਖਿਆ ਹੈ ਕਿ ਇਹ ਆਫਰ ਸਿਰਫ਼ 31 ਮਾਰਚ ਤਕ ਹੀ ਮੌਜੂਦ ਹੈ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਇਕ ਫੈਕ ਮੈਸੇਜ ਹੈ। ਜੋ ਕਿ jio ਦੀ

ਵੈਬਸਾਈਟ ਜਾਂ ਟਵਿੱਟਰ ਹੈਂਡਲ 'ਤੇ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ। ਨਾਲ ਹੀ ਜੇਕਰ ਤੁਸੀਂ ਇਸ ਮੈਸੇਜ 'ਚ ਦਿੱਤੇ ਗਏ ਲਿੰਕ ਨੂੰ ਓਪਨ ਕਰੋਗੇ ਤਾਂ ਇਹ ਦਿਸਣ 'ਚ reilance jio ਦੀ ਵੈਬਸਾਈਟ ਵਰਗੀ ਨਜ਼ਰ ਆਵੇਗੀ ਪਰ ਇਸ ਦਾ ਯੂਆਰਐੱਲ ਬਿਲਕੁੱਲ ਵੱਖਰਾ ਹੋਵੇਗਾ। ਇਸ ਵੈਬਸਾਈਟ

'ਤੇ ਮੁਕੇਸ਼ ਅੰਬਾਨੀ ਦੀ ਫੋਟੋ ਤੇ reilance jio ਦਾ ਲੋਗੋ ਬਣਿਆ ਹੋਇਆ ਹੈ ਤੇ ਹੇਠਾਂ ਸਕਰੋਲ ਕਰਨ 'ਤੇ ਤੁਹਾਨੂੰ ਮੈਸੇਜ ਰੀਚਾਰਜ ਕਰਨ ਦੀ ਜਾਣਕਾਰੀ ਮਿਲੇਗੀ। ਜਿਥੇ ਤੁਸੀਂ ਆਪਣੀ ਪਰਸਨਲ ਡਿਟੇਲ ਭਰਨੀ ਹੈ। ਇਥੇ ਇਹ ਵੀ ਲਿਖਿਆ ਹੋਇਆ ਹੈ ਕਿ ਅਸੀਂ jio ਨਾਲ ਜੁੜੇ ਹੋਏ ਨਹੀਂ ਹਾਂ ਤੇ ਅਸੀਂ ਆਪਣਾ ਡਾਟਾ ਸਟੋਰ ਨਹੀਂ ਕਰ ਪਾ ਰਹੇ। ਇਸ ਮੈਸੇਜ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਇਕ ਫੈਕ ਵੈਬਸਾਈਟ ਹੈ ਤੇ ਇਸ 'ਤੇ ਗਲਤੀ ਨਾਲ ਵੀ ਆਪਣੀ ਪਰਸਨਲ ਡਿਟੇਲ ਨਾ ਭਰੋ। ਨਹੀਂ ਤਾਂ ਤੁਹਾਡੀ ਪਰਸਨਲ ਡਿਟੇਲ ਹੈਕ ਹੋ ਸਕਦੀ ਹੈ। ਇਸ ਤਰ੍ਹਾਂ ਦੀ ਫੈਕ ਮੈਸੇਜ 'ਤੇ ਕਲਿੱਕ ਕਰਨ ਤੋਂ ਬਚੋ।

Posted By: Tejinder Thind