ਟੈਕ ਡੈਸਕ, ਨਵੀਂ ਦਿੱਲੀ : ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ Reliance JIO ਨੇ ਪਿਛਲੇ ਕੁਝ ਦਿਨਾਂ ਵਿਚ ਆਪਣੇ ਯੂਜ਼ਰਜ਼ ਲਈ ਕਈ ਸ਼ਾਨਦਾਰ ਪਲਾਨ ਅਤੇ ਆਫਰਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਵਿਚ ਵਰਕ ਫਰਾਮ ਹੋਮ ਵਾਲੇ ਅਫੋਰਡੇਬਲ ਪਲਾਨ ਵੀ ਸ਼ਾਮਲ ਹਨ। ਉਥੇ ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਨਿਰਾਸ਼ ਕਰਦੇ ਹੋਏ ਸਭ ਤੋਂ ਸਸਤਾ 98 ਰੁਪਏ ਵਾਲਾ ਪ੍ਰੀਪੇਡ ਪਲਾਨ Discountinue ਕਰ ਦਿੱਤਾ ਹੈ। ਇਸ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਐਪ ਦੋਵੇਂ ਥਾਵਾਂ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ ਵਿਚ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 129 ਰੁਪਏ ਵਾਲਾ ਹੈ।

Reliance JIO ਦੀ ਵੈੱਬਸਾਈਟ 'ਤੇ ਅਫੋਰਡੇਬਲ ਪਲਾਨਜ਼ ਦੀ ਲਿਸਟ ਪਹਿਲਾਂ 98 ਰੁਪਏ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਇਹ ਲਿਸਟ 129 ਰੁਪਏ ਵਾਲੇ ਪਲਾਨ ਤੋਂ ਸ਼ੁਰੂ ਹੁੰਦੀ ਹੈ। ਭਾਵੇਂ ਕਿ ਕੰਪਨੀ ਨੇ ਅਜੇ ਇਸ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ ਪਰ ਇਸ ਨੂੰ ਆਪਣੀ ਲਿਸਟ ਵਿਚੋਂ ਹਟਾ ਕੇ ਗਾਹਕਾਂ ਨੂੰ ਨਿਰਾਸ਼ ਜ਼ਰੂਰ ਕੀਤਾ ਹੈ।

Posted By: Tejinder Thind