Reliance Jio Phone 3 ਹੋ ਸਕਦੈ 12 ਅਗਸਤ ਨੂੰ ਲਾਂਚ, ਜਾਣੋ ਕੀਮਤ ਤੇ ਫੀਚਰਸ
Publish Date:Sat, 10 Aug 2019 05:06 PM (IST)
ਨਵੀਂ ਦਿੱਲੀ : Reliance Jio ਆਪਣੀ 12 ਅਗਸਤ ਨੂੰ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ 'ਚ ਕੁਝ ਵੱਡੇ ਐਲਾਨ ਕਰਨ ਵਾਲੀ ਹੈ। ਹਾਰਡਵੇਅਰ ਲਾਂਚ ਤੋਂ ਇਲਾਵਾ, ਕੰਪਨੀ ਇਸ ਮੀਟਿੰਗ 'ਚ Jio Phone 3 ਵੀ ਲਾਂਚ ਕਰ ਸਕਦੀ ਹੈ। Reliance Jio ਦੇ ਤੀਜੀ ਜਨਰੇਸ਼ਨ ਦੇ JioPhone 'ਤੇ ਕੰਮ ਚੱਲ ਰਿਹਾ ਹੈ, ਇਸ ਦੀ ਖ਼ਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਹਨ। JioPhone3, ਨਵੇਂ 4G ਸਮਾਰਟ ਫੀਚਰ ਫੋਨ 'ਚ ਮੀਡੀਆਟੇਕ ਚਿਪਸੈਟ ਨਾਲ 4G ਸਪੋਰਟ ਦਿੱਤਾ ਜਾਵੇਗਾ।
ਫਰਾਡ ਤੋਂ ਬਚਣ ਲਈ ਬਿਨਾਂ ATM ਕਾਰਡ ਦੇ ਵੀ ਕਢਵਾ ਸਕਦੇ ਹੋ ਪੈਸਾ, ਜਾਣੋ ਪੂਰਾ ਪ੍ਰੋਸੈੱਸ
ਕੰਪਨੀ ਆਪਣੇ JioPhones ਲਈ ਕਵਾਲਕਾਮ ਤੇ ਯੂਨੀਸੋਕ ਦੇ ਚਿਪਸਟਸ ਦਾ ਇਸਤੇਮਾਲ ਕਰ ਰਹੀ ਸੀ। ET ਦੀ ਇਕ ਰਿਪੋਰਟ ਮੁਤਾਬਿਕ, ਮੀਡੀਆਟੇਕ ਨੇ ਇਹ ਕਨਫਰਮ ਕੀਤਾ ਸੀ ਕਿ ਉਹ Reliance Jio ਤੇ ਅਗਲੀ ਜਨਰੇਸ਼ਨ ਦੇ 4G ਫੀਚਰ ਫੋਨ ਲਈ KaiOS 'ਤੇ ਕੰਮ ਕਰ ਰਹੀ ਹੈ। ਹਾਲਾਂਕਿ, ਇਸ ਰਿਪੋਰਟ ਦੀ ਕੋਈ ਸਬੂਤ ਸਾਡੇ ਵੱਲੋਂ ਨਹੀਂ ਆਇਆ ਹੈ।
JioPhone 3 : ਰਿਪੋਰਟ ਮੁਤਾਬਿਕ, ਮੀਡੀਆਟੇਕ ਨਾਲ ਆਉਣ ਵਾਲਾ JioPhone 3 ਭਾਰਤ ਚ ਕੁਝ ਮਹੀਨਿਆਂ 'ਚ ਉੱਪਲਬਧ ਕਰਾ ਦਿੱਤਾ ਜਾਵੇਗਾ। Jio ਇਸ ਡਿਵਾਈਸ ਦੀ ਐਲਾਨ ਆਪਣੀ 12 ਅਗਸਤ ਨੂੰ ਹੋਣ ਵਾਲੀ AGM ਮੀਟਿੰਗ 'ਚ ਕਰ ਸਕਦੀ ਹੈ। ਕੰਪਨੀ ਦੀ ਯੋਜਨਾ ਸ਼ੁਰੂਆਤ 'ਚ ਮੀਡੀਆਟੇਕ ਨਾਲ Reliance Lyf ਫੋਨ 'ਤੇ ਕੰਮ ਕਰਨ ਦੀ ਸੀ, ਜੋ ਗੂਗਲ ਦੇ ਐਡ੍ਰਾਈਂਡ Go ਪਲੇਟਫਾਰਮ 'ਤੇ ਕੰਮ ਕਰਦਾ ਹੈ। ਹਾਲਾਂਕਿ, ਇਹ ਪਲਾਨ ਕੰਮ ਕੀਤਾ ਹੈ।
VIDEO
JioPhone 3 'ਚ ਜਾਹਿਰ ਤੌਰ ਤੋਂ JioPhone 2 ਦੀ ਤੁਲਨਾ 'ਚ ਅਪਗ੍ਰੇਡ ਮਿਲੇਗਾ। JioPhone 2 ਦੀ ਕੀਮਤ 2999 ਰੁਪਏ ਹੈ। ਇਹ 2.4ਇੰਚ QVGA ਡਿਸਪਲੇ, 512 MB ਰੈਮ ਤੇ 4GB ਸਟੋਰੇਜ਼ ਨਾਲ ਆਉਂਦਾ ਹੈ। ਇਸ 'ਚ ਸਟੋਰੇਜ਼ ਨੂੰ ਵਧਾਉਣ ਲਈ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਸਮਾਰਟ ਫੋਨ ਚ 2MP ਰਿਅਰ ਕੈਮਰਾ ਤੇ VGA ਫਰੰਟ ਕੈਮਰਾ ਦਿੱਤਾ ਗਿਆ ਹੈ। ਕੂਨੈਕਿਵਟੀ ਵਿਕਲਪ ਚ ਡਿਊਲ ਸਿਮ ਸਪੋਰਟ, 4G Volte, ਐਫਐੱਮ ਰੇਡੀਓ, Bluetooth, Wifi ਦਿੱਤਾ ਗਿਆ ਹੈ। JioPhone ਤੇ JioPhone 2 ਦੋਵਾਂ ਫੇਸਬੁੱਕ, ਵ੍ਹਟਸਐੱਪ ਤੇ ਯੂਟਿਊਬ ਐਪਸ ਨਾਲਲ ਆਉਂਦੇ ਹਨ।
Posted By: Amita Verma