ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਸੈਕਟਰ 'ਚ ਟੈਰਿਫ ਕੀਮਤਾਂ ਸਬੰਧੀ ਵੱਡੇ ਬਦਲਾਅ ਕੀਤੇ ਗਏ ਹਨ। Airtel ਤੇ Vodafone-Idea ਤੋਂ ਬਾਅਦ ਹੁਣ Reliance Jio ਨੇ ਵੀ ਆਪਣੇ ਨਵੇਂ ਪਲਾਨ ਲਾਗੂ ਕਰ ਦਿੱਤੇ ਹਨ। ਇਨ੍ਹਾਂ ਪਲਾਨਜ਼ ਨੂੰ 6 ਦਸੰਬਰ ਤੋਂ ਲਾਗੂ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਟੈਰਿਫ ਪਲਾਨਜ਼ ਦੀਆਂ ਕੀਮਤਾਂ ਜ਼ਰੂਰ ਵਧਾਈਆਂ ਗਈਆਂ ਹਨ ਪਰ ਯੂਜ਼ਰਜ਼ ਨੂੰ 30 ਫ਼ੀਸਦੀ ਤਕ ਵਾਧੂ ਬੈਨੀਫਿਟਸ ਦਿੱਤੇ ਜਾ ਰਹੇ ਹਨ। ਕੰਪਨੀ ਨੇ 199 ਰੁਪਏ ਤੋਂ ਲੈ ਕੇ 300 ਫ਼ੀਸਦੀ ਤਕ ਦੇ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਵਿਚ ਹਾਈ-ਸਪੀਡ ਡੇਲੀ ਡੇਟਾ, ਅਨਲਿਮਟਿਡ ਡੇਟਾ, ਅਨਲਿਮਟਿਡ ਜੀਓ-ਟੂ-ਜੀਓ ਵਾਇਸ ਕਾਲਿੰਗ, ਨਾਨ-ਜੀਓ ਵਾਇਸ ਕਾਲਿੰਗ ਸਮੇਤ ਕਈ ਬੈਨੀਫਿਟਸ ਦਿੱਤੇ ਜਾ ਰਹੇ ਹਨ।

Jio ਦੇ ਨਵੇਂ ਪੈਕਸ ਦੀ ਡਿਟੇਲ : ਇਸ ਦਾ ਬੇਸ ਪਲਾਨ 199 ਰੁਪਏ ਦਾ ਹੈ। ਇਸ ਵਿਚ ਯੂਜ਼ਰਜ ਨੂੰ 1.5 ਜੀਬੀ ਹਾਈ-ਸਪੀਡ ਡੇਟਾ ਰੋਜ਼ਾਨਾ ਦਿੱਤਾ ਜਾਵੇਗਾ। ਨਾਲ ਹੀ ਜੀਓ-ਟੂ-ਜੀਓ ਅਨਲਿਮਟਿਡ ਕਾਲਿੰਗ ਸਮੇਤ 1000 ਮਿੰਟ ਨੌਨ-ਜੀਓ ਕਾਲਿੰਗ ਲਈ ਦਿੱਤੇ ਜਾਣਗੇ। ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੋਵੇਗੀ। ਉੱਥੇ ਹੀ 249 ਰੁਪਏ ਦੇ ਪਲਾਨ 'ਚ ਯੂਜ਼ਰਜ਼ ਨੂੰ 2 ਜੀਬੀ ਹਾਈ-ਸਪੀਡ ਡੇਟਾ ਰੋਜ਼ਾਨਾ ਦਿੱਤਾ ਜਾਵੇਗਾ। ਨਾਲ ਹੀ ਜੀਓ ਟੂ ਜੀਓ ਅਨਲਿਮਟਿਡ ਕਾਲਿੰਗ ਸਮੇਤ 1000 ਮਿੰਟ ਨਾਨ-ਜੀਓ ਕਾਲਿੰਗ ਲਈ ਦਿੱਤੇ ਜਾਣਗੇ। ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੋਵੇਗੀ।

Airtel ਨੇ ਵੀ ਜਾਰੀ ਕੀਤੇ ਸਨ ਨਵੇਂ ਟੈਰਿਫ ਪਲਾਨਜ਼ : ਕੰਪਨੀ ਨੇ ਵੀ ਨਵੇਂ ਪਲਾਨਜ਼ ਦੀ ਲਿਸਟ ਜਾਰੀ ਕੀਤੀ ਸੀ। ਕਪੰਨੀ ਨੇ ਆਪਣੇ ਪਲਾਨਜ਼ ਦੀ ਕੀਮਤ 50 ਪੈਸੇ ਰੋਜ਼ਾਨਾ ਤੋਂ ਲੈ ਕੇ 2.85 ਰੁਪਏ ਰੋਜ਼ਾਨਾ ਦੀ ਦਰ ਨਾਲ ਵਧਾ ਦਿੱਤੀ ਹੈ। ਇਨ੍ਹਾਂ ਵਿਚ ਵਾਧੂ ਡੇਟਾ, ਕਾਲਿੰਗ ਸਮੇਤ ਕਈ ਬੈਨੀਫਿਟਸ ਉਪਲਬਧ ਕਰਵਾਏ ਜਾ ਰਹੇ ਹਨ। ਇਨ੍ਹਾਂ ਪਲਾਨਜ਼ ਦੀ ਕੀਮਤ 19 ਰੁਪਏ ਤੋਂ ਸ਼ੁਰੂ ਹੋ ਕੇ 2,398 ਰੁਪਏ ਤਕ ਦੀ ਹੈ।

Posted By: Seema Anand