ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੈਲੀਕਾਮ ਕੰਪਨੀ Reliance Jio ਅੱਜ ਟੈੱਕ ਇੰਡਸਟਰੀ 'ਤੇ ਰਾਜ ਕਰ ਰਹੀ ਹੈ ਤੇ ਕੰਪਨੀ ਨੇ ਯੂਜ਼ਰਜ਼ ਵਿਚਕਾਰ ਆਪਣੀ ਇਕ ਮਜ਼ਬੂਤ ਜਗ੍ਹਾ ਬਣਾ ਲਈ ਹੈ। ਇਹੀ ਵਜ੍ਹਾ ਹੈ ਕਿ ਯੂਜ਼ਰਜ਼ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਪਨੀ ਆਏ ਦਿਨ ਨਵੇਂ-ਨਵੇਂ ਆਫਰ ਪੇਸ਼ ਕਰ ਰਹੀ ਹੈ। ਇਸ ਵਾਰ ਮੁੜ ਕੰਪਨੀ ਇਕ ਧਮਾਕੇਦਾਰ ਆਫਰ ਲਿਆਈ ਹੈ। ਇਸ ਆਫਰ ਨੂੰ 2ਜੀ ਮੁਕਤ ਭਾਰਤ ਮੁਹਿੰਮ ਤਹਿਤ ਲਾਂਚ ਕੀਤਾ ਗਿਆ ਹੈ ਤੇ ਇਹ ਕੰਪਨੀ ਦਾ ਇਕ ਬੰਡਲ ਪਲਾਨ ਹੈ ਤੇ ਇਸ ਪਲਾਨ ਤਹਿਤ ਯੂਜ਼ਰਜ਼ ਨੂੰ ਨਵਾਂ Jio ਝਪਦਲਾ ਖਰੀਦਣ ਲਈ ਸਿਰਫ 1,999 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਤੇ ਡਾਟਾ ਦਾ ਵੀ ਲਾਭ ਮਿਲੇਗਾ। ਆਓ ਜਾਣਦੇ ਹਾਂ Reliance Jio ਦੇ ਨਵੇਂ ਆਫਰ ਬਾਰੇ ਡਿਟੇਲ 'ਚ...

1,999 ਰੁਪਏ 'ਚ ਮਿਲੇਗਾ ਨਵਾਂ Jio Phone

Reliance Jio ਨੇ ਯੂਜ਼ਰਜ਼ ਲਈ ਖਾਸ ਆਫਰ ਪੇਸ਼ ਕਰਦੇ ਹੋਏ ਐਲਾਨ ਕੀਤਾ ਹੈ ਕਿ ਹੁਣ ਨਵਾਂ Jio Phone ਖਰੀਦਣ ਲਈ ਸਿਰਫ਼ 1,999 ਰੁਪਏ ਦਾ ਹੀ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ 2 ਸਾਲ ਤਕ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਏਨਾ ਹੀ ਨਹੀਂ ਇਸ ਬੰਡਲ ਪਲਾਨ ਤਹਿਤ ਯੂਜ਼ਰਜ਼ ਹਰ ਮਹੀਨੇ 2GB ਡਾਟਾ ਦਾ ਵੀ ਲਾਭ ਉਠਾ ਸਕਦੇ ਹਨ। ਉੱਥੇ ਹੀ ਇਸ ਬੰਡਲ ਦੇ ਦੂਸਰੇ ਪਲਾਨ ਦੀ ਕੀਮਤ 1,499 ਰੁਪਏ ਹੈ ਤੇ ਇਸ ਵਿਚ ਯੂਜ਼ਰਜ਼ ਨੂੰ ਇਕ ਸਾਲ ਲਈ ਅਨਲਿਮਟਿਡ ਕਾਲਿੰਗ ਤੇ ਹਰ ਮਹੀਨੇ 2GB ਡਾਟਾ ਦਾ ਲਾਭ ਮਿਲੇਗਾ।

Reliance Jio ਨੇ ਆਪਣੇ ਨਵੇਂ ਆਫਰ ਤਹਿਤ ਮੌਜੂਦਾ Jio Phone ਯੂਜ਼ਰਜ਼ ਦਾ ਵੀ ਪੂਰਾ ਖ਼ਿਆਲ ਰੱਖਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ Jio Phone ਯੂਜ਼ਰਜ਼ ਇਕੱਠੇ 750 ਰੁਪਏ ਦਾ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਸਾਲ ਤਕ ਰਿਚਾਰਜ ਦੇ ਝੰਜਟ ਤੋਂ ਮੁਕਤੀ ਮਿਲ ਜਾਵੇਗੀ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਤੇ ਡਾਟਾ ਦਾ ਵੀ ਲਾਭ ਮਿਲੇਗਾ। ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਨਵਾਂ ਆਫਰ ਅਗਲੇ ਮਹੀਨੇ ਯਾਨੀ 1 ਮਾਰਚ 2021 ਤੋਂ ਲਾਗੂ ਹੋ ਜਾਵੇਗਾ। ਜੇਕਰ ਤੁਸੀਂ ਇਸ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਰਿਲਾਇੰਸ ਰਿਟੇਲ ਜਾਂ ਜਿਓ ਰਿਟੇਲਰਸ ਕੋਲ ਜਾ ਸਕਦੇ ਹੋ।

Posted By: Seema Anand