ਨਵੀਂ ਦਿੱਲੀ, ਟੈੱਕ ਡੈਸਕ : ਟੈਲੀਕਾਮ ਕੰਪਨੀ ਰਿਲਾਇੰਸ ਜੀਓ (Reliance Jio) ਦੀ ਬਾਦਸ਼ਾਹਤ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਅਸਲ ਵਿਚ Jio ਦੇ ਵਾਇਰਲੈੱਸ ਯੂਜ਼ਰਜ਼ ਦੀ ਗਿਣਤੀ 'ਚ ਪਿਛਲੇ 21 ਮਹੀਨੇ 'ਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੀ ਲੇਟੈਸਟ ਰਿਪੋਰਟ ਮੁਤਾਬਕ ਸਤੰਬਰ 2021 'ਚ ਕਰੀਬ 1.9 ਕਰੋੜ ਵਾਇਰਲੈੱਸ ਸਬਸਕ੍ਰਾਈਬਰਜ਼ ਨੇ Jio ਦੇ ਨੈੱਟਵਰਕ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ ਇਸੇ ਦੌਰਾਨ ਭਾਰਤੀ ਏਅਰਟੈੱਲ (Bharti Airtel) ਦੇ ਸਬਸਕ੍ਰਾਈਬਰਜ਼ ਦੀ ਗਿਣਤੀ 'ਚ 2.74 ਲੱਖ ਦਾ ਇਜ਼ਾਫ਼ਾ ਹੋਇਆ ਹੈ।

ਕਿਸ ਦੇ ਕਿੰਨੇ ਵਧੇ ਯੂਜ਼ਰਜ਼

Airtel ਦੇ ਵਾਇਰਲੈੱਸ ਸਬਸਕ੍ਰਾਈਬਰ ਬੇਸ ਵੱਧ ਕੇ 35.14 ਕਰੋੜ ਤੋਂ 35.44 ਕਰੋੜ ਹੋ ਗਿਆ ਹੈ ਜਦਕਿ ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪ੍ਰੇਟਰ Reliance Jio ਦੀ ਸਬਸਕ੍ਰਾਈਬਰ ਗਿਣਤੀ 42.48 ਲੱਖ ਹੈ। ਜੇਕਰ Vodafone-Idea ਦੀ ਗੱਲ ਕਰੀਏ ਤਾਂ ਇਸ ਸਾਲ ਸਤੰਬਰ ਮਹੀਨੇ ਕਰੀਬ 10.77 ਲੱਖ ਯੂਜ਼ਰਜ਼ ਨੇ ਕੰਪਨੀ ਦਾ ਸਾਥ ਛੱਡ ਦਿੱਤਾ ਹੈ। ਅਜਿਹੇ ਵਿਚ VI ਦਾ ਯੂਜ਼ਰ ਬੇਸ ਘਟ ਕੇ 26.99 ਕਰੋੜ ਰਹਿ ਗਿਆ ਹੈ। Airtel ਦੇ ਵਾਇਰਲੈੱਸ ਸਬਸਕ੍ਰਾਈਬਰਜ਼ ਮਾਰਕੀਟ ਸ਼ੇਅਰ 'ਚ 0.08 ਫ਼ੀਸਦ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜਦਕਿ Jio ਦਾ ਮਾਰਕੀਟ ਸ਼ੇਅਰ 4.29 ਫ਼ੀਸਦ ਘਟ ਗਿਆ ਹੈ।

Posted By: Seema Anand