ਜੇਐੱਨਐੱਨ, ਨਵੀਂ ਦਿੱਲੀ : Reliance Jio Fiber ਦੇ ਲਾਂਚ ਤੋਂ ਬਾਅਦ ਭਾਰਤ 'ਚ ਬ੍ਰਾਂਡਬੈਂਡ ਸੇਗਮੈਂਟ 'ਚ ਵੱਡੇ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ। ਹਾਈਸਪੀਡ ਬ੍ਰਾਂਡਬੈਂਡ ਸੇਵਾ ਨਾਲ Jio Fiber ਟੈਲੀਕਾਮ ਸੈਕਟਰ ਦੀ ਤਰ੍ਹਾਂ ਬ੍ਰਾਂਡਬੈਂਡ ਬਾਜ਼ਾਰ 'ਚ ਵੀ ਆਪਣੀ ਫੜ ਬਣਾਉਣ ਲ਼ਈ ਤਿਆਰ ਹੈ। ਹਾਲਾਂਕਿ, ਇਸ ਸਮੇਂ Airtel ਨੇ ਆਪਣੇ ਹੋਮ ਬ੍ਰਾਂਡਬੈਂਡ ਸੋਲਯੂਸ਼ਨ ਨਾਲ Xtream ਬ੍ਰਾਂਡੇਡ ਸੇਵਾਵਾਂ 'ਤੇ ਕੰਮ ਕੀਤਾ ਹੈ। Airtel ਦੀ ਭਾਰਤੀ ਬ੍ਰਾਂਡਬੈਂਡ ਬਾਜ਼ਾਰ 'ਚ ਪਹਿਲਾਂ ਤੋਂ ਚੰਗੀ ਪਕੜ ਹੈ ਤੇ ਅਜਿਹਾ ਲੱਗਦਾ ਹੈ ਕਿ ਬ੍ਰਾਂਡ ਦਾ ਆਪਣੀਆਂ ਸੇਵਾਵਾਂ 'ਤੇ ਕੰਮ ਕਰਨ ਦਾ ਪਲਾਨ ਕੰਮ ਕਰ ਗਿਆ ਹੈ।

Netflix ਨੇ ਅਗਸਤ 2019 ਦੇ ਮਹੀਨੇ ਦੀ ISP ਸਪੀਡ ਇੰਡੈਕਸ ਰਿਲੀਜ਼ ਕੀਤਾ ਹੈ। ਇਸ ਇੰਡਕੈਸ 'ਚ ਪੋਜ਼ੀਸ਼ਨ ਦੇ ਮਾਮਲੇ 'ਚ Airtel ਨੇ ਥਰਡ ਸਪਾੱਟ ਹਾਸਿਲ ਕੀਤਾ ਹੈ। ਤੀਜੇ ਸਥਾਨ ਦੇ ਨਾਲ Airtel ਦੀ ਸਪੀਡ 3.21 Mbps ਮਾਪੀ ਗਈ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸੇਵਾ 'ਚ ਸੁਧਾਰ ਆਇਆ ਹੈ। ਇਸ ਦੀ ਔਸਤ ਸਪੀਡ ਡਿੱਗ ਕੇ 3.21 Mbps ਹੋ ਗਈ ਹੈ। ਪਿਛਲੇ ਮਹੀਨੇ Airtel ਦੀ ਔਸਤ ਸਪੀਡ 3.40 Mbps ਸੀ। Jio Fiber ਇਸ ਸਾਲ ਦੀ ਸ਼ੁਰੂਆਤ ਤਕ ਇਸ ਮਾਮਲੇ 'ਚ ਅੱਗੇ ਸੀ, ਪਰ ਮਹੀਨੇ ਦਰ ਮਹੀਨੇ ਇਸ ਦੀ ਸਪੀਡ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹੁਣ ਅਗਸਤ 2019 'ਚ Jio Fiber 3.13MBPs ਔਸਤ ਸਪੀਡ ਦੇ ਨਾਲ ਚੌਥੇ ਸਪਾਟ 'ਤੇ ਆ ਗਿਆ ਹੈ।

Posted By: Amita Verma