v> ਨਵੀਂ ਦਿੱਲੀ, ਟੈਕ ਡੈਸਕ : ਦੇਸ਼ ਦੀ ਦਿੱਗਜ਼ ਟੈਲੀਕਾਮ ਕੰਪਨੀ Reliance Jio ਆਪਣੇ ਯੂਜ਼ਰਜ਼ ਲਈ ਇਕ ਵਾਰ ਫਿਰ ਤੋਂ ਬੇਹੱਦ ਹੀ ਖਾਸ ਆਫਰ ਲੈ ਕੇ ਆਈ ਹੈ। ਇਸ ਆਫਰ 'ਤੇ ਤਹਿਤ ਯੂਜ਼ਰਜ਼ 2GB ਰੋਜ਼ਾਨਾ ਡਾਟਾ ਦਾ ਲਾਭ ਚੁੱਕ ਸਕਦੇ ਹਨ ਤੇ ਉਹ ਬਿਲਕੁੱਲ ਮੁਫਤ। ਲਾਕਡਾਊਨ ਦੌਰਾਨ ਕੰਪਨੀ ਹੁਣ ਤਕ ਕਈ ਸ਼ਾਨਦਾਰ ਆਫਰਜ਼ ਪੇਸ਼ ਕਰ ਚੁੱਕੀ ਹੈ ਤਾਂ ਜੋ ਯੂਜ਼ਰਜ਼ ਨੂੰ ਡਾਟਾ ਜਾਂ ਕਾਲਿੰਗ ਨਾਲ ਜੁੜੀ ਸਮੱਸਿਆ ਸਾਹਮਣੇ ਨਾ ਕਰਨਾ ਪਵੇ। ਕੰਪਨੀ ਨੇ ਅਪ੍ਰੈਲ 'ਚ ਵੀ ਇਕ ਅਜਿਹਾ ਹੀ ਆਫਰ ਪੇਸ਼ ਕੀਤਾ ਸੀ। ਜਿਸ 'ਚ ਚੁਨਿੰਦਾ ਯੂਜ਼ਰਜ਼ ਨੂੰ 2GB ਡੇਲੀ ਡਾਟਾ ਮੁਫ਼ਤ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਕੰਪਨੀ ਨੇ ਯੂਜ਼ਰਜ਼ ਲਈ ਮੁਫ਼ਤ ਡਾਟਾ ਪੇਸ਼ ਕੀਤਾ ਹੈ। ਹਾਲਾਂਕਿ ਸਪੱਸ਼ਟ ਕਰ ਦੇਈਏ ਕਿ ਇਸ ਬਾਰੇ 'ਚ Reliance Jio ਵੱਲੋਂ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। Only Tech ਦੀ ਰਿਪੋਰਟ ਮੁਤਾਬਕ Reliance Jio ਨੇ ਕੁਝ ਚੁਨਿੰਦਾ ਯੂਜ਼ਰਜ਼ ਲਈ 2GB ਡੈਲੀ ਮੁਫ਼ਤ ਡਾਟਾ ਦੀ ਪੇਸ਼ਕਸ਼ ਕੀਤੀ ਹੈ ਤੇ ਇਸ ਦਾ ਲਾਭ 5 ਦਿਨਾਂ ਤਕ ਉਠਾਇਆ ਜਾ ਸਕਦਾ ਹੈ। ਹੁਣ ਇਸ ਆਫਰ ਦਾ ਲਾਭ ਚੁੱਕ ਸਕਦੇ ਹਾਂ ਜਾਂ ਨਹੀਂ ਇਹ ਜਾਣਨ ਲਈ ਤੁਹਾਨੂੰ My Jio ਐਪ 'ਚ ਜਾ ਕੇ ਚੈੱਕ ਕਰਨਾ ਪਵੇਗਾ। ਕੰਪਨੀ ਨੇ ਇਸ ਨਵੇਂ ਆਫਰ ਨੂੰ Jio Data Pack ਨਾਂ ਦਿੱਤਾ ਹੈ ਤੇ ਸਿਲੈਕਟਿਡ Jio ਯੂਜ਼ਰਜ਼ ਇਸ ਦਾ ਲਾਭ ਚੁੱਕ ਸਕਣਗੇ। ਪੰਜ ਦਿਨਾਂ ਦੀ ਵੈਲਡਿਟੀ ਵਾਲੇ ਇਸ ਪਲਾਨ 'ਚ ਯੂਜ਼ਰਜ਼ ਕੁੱਲ 10GB ਮੁਫਤ ਡਾਟਾ ਦਾ ਲਾਭ ਉਠਾ ਸਕਦੇ ਹਨ।

Posted By: Sunil Thapa