ਜੇਐੱਨਐੱਨ, ਨਵੀਂ ਦਿੱਲੀ : 3 ਦਸੰਬਰ ਤੋਂ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਪਲਾਨਜ਼ ਦੀਆਂ ਦਰਾਂ ਵਧਾ ਦਿੱਤੀਆਂ ਹਨ। ਸਾਰੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਰਿਚਾਰਜ ਪੈਕਸ ਦੀਆਂ ਦਰਾਂ 'ਚ 43 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ। ਨਾਲ ਹੀ ਇਨ੍ਹਾਂ ਨੇ ਆਪਣੇ ਰਿਚਾਰਜ ਪੈਕਸ ਦੀਆਂ ਦਰਾਂ 'ਚ 43 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ। ਨਾਲ ਹੀ ਇਨ੍ਹਾਂ ਨੇ ਆਪਣੇ ਕਈ ਪਲਾਨਾਂ 'ਚ FUP ਲਿਮਟ ਵੀ ਸੈੱਟ ਕਰ ਦਿੱਤੀ ਹੈ। ਜਿੱਥੇ ਪਹਿਲਾਂ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਆਫਰ ਕਰ ਰਹੀਆਂ ਸਨ, ਉੱਥੇ ਹੀ ਇਨ੍ਹਾਂ ਨੇ ਅਨਲਿਮਟਿਡ ਵਾਇਸ ਕਾਲਿੰਗ ਨੂੰ ਲਿਮਟਿਡ ਕਰ ਦਿੱਤਾ ਹੈ। Reliance Jio, Airtel ਤੇ Vodafone-Idea ਤਿੰਨੋਂ ਹੀ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਨੇ ਆਪਣੇ ਸਾਰੇ ਪ੍ਰੀਪੇਡ ਪਾਲਨਜ਼ 'ਚ ਮਿਲਣ ਵਾਲੇ ਬੈਨੀਫਿਟਸ ਘਟਾ ਦਿੱਤੇ ਹਨ। ਹਾਲਾਂਕਿ, ਇਨ੍ਹਾਂ ਕੰਪਨੀਆਂ ਦੇ ਕਈ ਅਜਿਹੇ ਪਲਾਨ ਹਨ ਜਿੱਥੇ ਯੂਜ਼ਰਜ਼ ਨੂੰ ਹਾਲੇ ਤਕ ਅਨਲਿਮਟਿਡ ਬੈਨੀਫਿਟਸ ਆਫਰ ਕੀਤੇ ਜਾ ਰਹੇ ਹਨ।

Vodafone-Idea ਦੇ ਅਨਲਿਮਟਿਡ ਪਲਾਨਜ਼

Vodafone-Idea ਦੇ Rs 149, Rs 249, Rs 599, Rs 399, Rs 379, Rs 299, Rs 19 ਤੇ Rs 699 ਦੇ ਪਲਾਨਜ਼ 'ਚ ਅਨਲਿਮਟਿਡ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਅਨਲਿਮਟਿਡ ਵਾਇਸ ਕਾਲਿੰਗ ਸਿਰਫ਼ Voafone-Idea ਨੰਬਰ 'ਤੇ ਕਾਲ ਕਰਨ ਲਈ ਮਿਲੇਗੀ। ਹੋਰ ਆਪ੍ਰੇਟਰ ਦੇ ਨੰਬਰ 'ਤੇ ਕਾਲ ਕਰਨ ਲਈ FUP (ਫੇਅਰ ਯੂਜ਼ਿਜ਼ ਪਾਲਿਸੀ) ਲਿਮਿਟ ਸੈੱਟ ਕੀਤੀ ਗਈ ਹੈ, ਜੋ ਕਿ ਹਰੇਕ ਪਲਾਨ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਨਾਲ ਦੀ ਨਾਲ ਡੇਟਾ ਦਾ ਵੀ ਲਾਭ ਪਲਾਨ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਨਾਲ ਹੀ ਡੇਟਾ ਦਾ ਵੀ ਲਾਭ ਪਲਾਨ ਦੇ ਹਿਸਾਬ ਨਾਲ ਸੈੱਟ ਕੀਤਾ ਗਿਆ ਹੈ। 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨਜ਼ 'ਚ 1,000 ਮਿੰਟ ਦੀ FUP ਲਿਮਿਟ ਸੈੱਟ ਕੀਤੀ ਗਈ ਹੈ। ਉੱਥੇ ਹੀ 84 ਦਿਨਾਂ ਵਾਲੇ ਪਲਾਨ 'ਚ 3,000 ਮਿੰਟ ਦੀ FUP ਲਿਮਿਟ ਸੈੱਟ ਕੀਤੀ ਗਈ ਹੈ।

Rs 19 ਦੇ ਪਲਾਨ 'ਚ ਸਿਰਫ਼ On-Net (ਆਪਣੇ ਨੈੱਟਵਰਕ 'ਤੇ) ਅਨਲਿਮਟਿਡ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। FUP ਲਿਮਿਟ ਓਵਰ ਹੋਣ ਤੋਂ ਬਾਅਦ ਯੂਜ਼ਰਜ਼ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। ਡੇਟਾ ਦੀ ਗੱਲ ਕਰੀਏ ਤਾਂ ਹਰੇਕ ਪਲਾਨ ਨਾਲ ਡੇਲੀ ਡੇਟਾ ਜਾਂ ਫਿਰ ਇਕ ਤੈਅਸ਼ੁਦਾ ਡੇਟਾ ਲਿਮਿਟ ਦਿੱਤੀ ਜਾ ਰਹੀ ਹੈ। ਡੇਟਾ ਲਿਮਿਟ ਓਵਰ ਹੋ ਜਾਣ ਤੋਂ ਬਾਅਦ ਯੂਜ਼ਰਜ਼ ਨੂੰ ਹਰੇਕ ਪਲਾਨ ਦੇ ਨਾਲ ਅਨਲਿਮਟਿਡ ਡੇਟਾ ਘੱਟ ਸਪੀਡ 'ਚ ਦਿੱਤਾ ਜਾ ਰਿਹਾ ਹੈ।

Airtel ਦੇ ਅਨਲਿਮਟਿਡ ਪਲਾਨਜ਼

Vodafone-Idea ਵਾਂਗ ਹੀ Airtel ਵੀ ਆਪਣੇ ਪ੍ਰੀਪੇਡ ਪਲਾਨਜ਼ ਸਮੇਤ ਯੂਜ਼ਰਜ਼ ਨੂੰ ਸਿਰਫ਼ On-Net ਅਨਲਿਮਟਿਡ ਮੁਫ਼ਤ ਕਾਲਿੰਗ ਆਫਰ ਕਰ ਰਿਹਾ ਹੈ। Airtel ਦੇ Rs 398, Rs 298, Rs 248, Rs 148, Rs 598, Rs 698, Rs 1498 ਤੇ Rs 2398 ਪ੍ਰੀਪੇਡ ਪਲਾਨਜ਼ ਸਮੇਤ ਅਨਲਿਮਟਿਡ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਨਾਲ ਹੀ ਇਨ੍ਹਾਂ ਪਲਾਨਜ਼ 'ਚ ਡੇਲੀ ਜਾਂ ਫਿਰ ਇਕ ਲਿਮਟਿਡ ਡੇਟਾ ਆਫਰ ਕੀਤਾ ਜਾ ਰਿਹਾ ਹੈ। 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨਜ਼ 'ਚ 1,000 ਮਿੰਟ FUP ਮੁਫ਼ਤ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਉੱਥੇ ਹੀ 84 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨਜ਼ 'ਚ 3,000 ਮਿੰਟ FUP ਮੁਫ਼ਤ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। 365 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨਜ਼ 'ਚ 12,000 ਮਿੰਟ FUP ਮੁਫ਼ਤ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਲਿਮਿਟ ਕ੍ਰਾਸ ਹੋਣ ਤੋਂ ਬਾਅਦ ਹਰ ਨੈੱਟਵਰਕ 'ਤੇ ਕਾਲ ਕਰਨ ਲਈ ਯੂਜ਼ਰਜ਼ ਤੋਂ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਵਸੂਲਿਆ ਜਾ ਰਿਹਾ ਹੈ।

Reliance Jio ਦੇ ਅਨਲਿਮਟਿਡ ਪਲਾਨਜ਼

Vodafone-Idea ਤੇ Airtel ਵਾਂਗ ਹੀ Reliance Jio ਦੇ ਪਲਾਨਜ਼ 'ਚ ਵੀ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਲਿਮਿਟ ਸੈੱਟ ਕਰ ਦਿੱਤੀ ਗਈ ਹੈ। Jio ਦੇ Rs 149, Rs 222, Rs 333, Rs 444, Rs 555 ਤੇ Rs 1776 ਪਲਾਨਜ਼ 'ਚ ਆਪਣੇ ਨੈੱਟਵਰਕ 'ਤੇ ਕਾਲ ਕਰਨ ਲਈ ਅਨਲਿਮਟਿਡ ਮੁਫ਼ਤ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਜਦਕਿ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ FUP ਲਿਮਿਟ ਸੈੱਟ ਕੀਤੀ ਗਈ ਹੈ। Rs 149 ਵਾਲੇ ਪਲਾਨ 'ਚ ਯੂਜ਼ਰਜ਼ ਨੂੰ 300 ਮਿੰਟ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਆਫਰ ਕੀਤੇ ਜਾ ਰਹੇ ਹਨ।

Rs 222, Rs 333 ਤੇ Rs 555 ਦੇ ਪਲਾਨ 'ਚ ਯੂਜ਼ਰਜ਼ ਨੂੰ 1,000 ਮਿੰਟ ਮੁਫ਼ਤ ਕਾਲਿੰਗ ਦਾ ਲਾਭ ਮਿਲਦਾ ਹੈ। ਉੱਥੇ ਹੀ Rs 1776 ਵਾਲੇ ਪਲਾਨ 'ਚ 336 ਦਿਨਾਂ ਦੀ ਵੈਲੀਡਿਟੀ ਦੇ ਨਾਲ ਹੀ 4,000 ਮਿੰਟ ਮੁਫ਼ਤ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਹੋਰ ਨੈੱਟਵਰਕ 'ਤੇ ਕਾਲ ਕਰਨ ਦੀ FUP ਲਿਮਿਟ ਓਵਰ ਹੋ ਜਾਣ ਤੋਂ ਬਾਅਦ ਯੂਜ਼ਰਜ਼ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਆਫਰ ਕੀਤਾ ਜਾ ਰਿਹਾ ਹੈ।

Posted By: Seema Anand