ਨਈ ਦੁਨੀਆ : Reliance Jio ਨੇ ਹਾਲ ਹੀ 'ਚ ਆਪਣੇ ਯੂਜ਼ਰਜ਼ ਲਈ ਨਵਾਂ 2121 ਰੁਪਏ ਵਾਲਾ ਪਲਾਨ ਪੇਸ਼ ਕੀਤਾ ਸੀ। ਇਸ ਦਾ ਬਾਅਦ ਕੰਪਨੀ ਨੇ ਇਕ ਹੋਰ ਕਦਮ ਚੁੱਕਿਆ ਹੈ ਜਿਸ ਦਾ ਸਿੱਧਾ ਫ਼ਾਇਦਾ Jio ਕਸਟਮਰ ਨੂੰ ਹੋਣ ਵਾਲਾ ਹੈ। ਇਸ 'ਚ ਯੂਜ਼ਰਜ਼ ਨੂੰ ਪੁਰਾਣੇ ਰਿਚਾਰਜ 'ਤੇ ਡਬਲ ਫ਼ਾਇਦਾ ਮਿਲੇਗਾ ਤੇ 22 ਮਾਰਚ ਦੇ ਦਿਨ Janata Curfew ਦੇ ਦੌਰਾਨ ਮਦਦ ਮਿਲੇਗੀ। ਖ਼ਾਸ ਤੌਰ 'ਤੇ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜਿੰਨਾਂ ਦਾ ਡਾਟਾ ਜ਼ਿਆਦਾ ਯੂਜ਼ ਹੁੰਦਾ ਹੈ। ਜੇ ਤੁਸੀਂ ਵੀ ਜੀਓ ਯੂਜ਼ਰਜ਼ ਹੈ ਤਾਂ ਤੁਸੀਂ ਵੀ ਇਸ ਪਲਾਨ ਦਾ ਫ਼ਾਇਦਾ ਚੁੱਕ ਸਕਦੇ ਹੋ ਜਿਸ 'ਚ ਤੁਹਾਨੂੰ ਡਬਲ ਡਾਟੇ ਦੇ ਨਾਲ ਦੂਸਰੇ ਨੈੱਟਵਰਕ 'ਤੇ ਕਾਲਿੰਗ ਲਈ ਜ਼ਿਆਦਾ ਮਿੰਟ ਵੀ ਮਿਲਣਗੇ।

ਜਾਣਕਾਰੀ ਅਨੁਸਾਰ Jio ਨੇ 251 ਰੁਪਏ ਦੇ ਪਲਾਨ ਦੇ ਇਲਾਵਾ ਸਾਰੇ 4 ਜੀ ਡਾਟਾ ਵਾਊਚਰ ਨੂੰ ਅਪਡੇਟ ਕੀਤਾ ਹੈ। ਇਸ 'ਚ 11 ਰੁਪਏ ਤੋਂ ਲੈ ਕੇ 101 ਰੁਪਏ ਤਕ ਦੇ ਵਾਊਚਰ ਹਨ। 11, 21, 51 ਤੇ 101 ਰੁਪਏ ਦੇ ਇਨ੍ਹਾਂ ਰਿਚਾਰਜ ਪਲਾਨ 'ਚ ਹੁਣ ਯੂਜ਼ਰਜ਼ ਨੂੰ Jio ਤੋਂ ਕਿਸੇ ਵੀ ਨੈੱਟਵਰਕ 'ਤੇ ਕਾਲ ਕਰਨ ਲਈ ਪਹਿਲਾ ਨਾਲੋਂ ਦੁਗਣੇ ਮਿੰਟ ਮਿਲਣਗੇ।

ਇਹ ਹਨ ਬਦਲਾਅ

11 ਰੁਪਏ ਵਾਲੇ ਵਾਉੂਚਰ 'ਚ ਯੂਜ਼ਰਜ਼ ਨੂੰ ਹੁਣ 800 MB ਡਾਟਾ ਮਿਲੇਗਾ ਤੇ ਨਾਲ ਹੀ 75 Non Jio FUP ਮਿੰਟ ਮਿਲਣ ਵਾਲੇ ਹਨ। ਪਹਿਲਾ ਇਸ ਪਲਾਨ 'ਤੇ 400 MB ਡਾਟਾ ਮਿਲਦਾ ਸੀ। 21 ਰੁਪਏ ਦੇ ਪਲਾਨ 'ਚ 2 ਜੀਬੀ ਤੇ 2 GB ਮਿੰਟ ਮਿਲਣਗੇ। 51 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਉਸ 'ਚ 6 ਜੀਬੀ ਡਾਟਾ ਤੇ 200 Non Jio FUP ਮਿੰਟ ਮਿਲਣਗੇ। 101 ਰੁਪਏ ਦੇ ਪਲਾਨ 'ਚ 12 ਜੀਬੀ ਡਾਟਾ ਤੇ 1000 ਨਾਨ-ਜੀਓ FUP ਮਿੰਟ ਦਿੱਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਸਾਰੇ ਪਲਾਨਜ਼ ਦੀ ਵੈਲੀਡਿਟੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। 251 ਰੁਪਏ ਵਾਲੇ ਪਲਾਨ 'ਚ ਕੋਈ ਬਦਲਾਅ ਨਹੀਂ ਹੋਇਆ ਤੇ ਇਸ 'ਚ ਯੂਜ਼ਰਜ਼ ਨੂੰ 51 ਦਿਨ ਦੀ ਵੈਲੀਡਿਟੀ ਦੇ ਨਾਲ 2 ਜੀਬੀ ਡਾਟਾ ਮਿਲਦਾ ਹੈ। ਦੱਸ ਦਈਏ ਕਿ ਇਸ ਦੇ ਪਹਿਲਾ Jio ਨੇ ਆਪਣੇ ਐਨੁਅਲ ਰਿਚਾਰਜ ਪਲਾਨ 'ਚ ਬਦਲਾਅ ਕਰਦੇ ਹੋਏ 2121 ਰੁਪਏ ਵਾਲਾ ਪਲਾਨ ਪੇਸ਼ ਕੀਤਾ ਸੀ।

Posted By: Sarabjeet Kaur