ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਕੰਪਨੀ Reliance Jio ਆਪਣੇ ਯੂਜ਼ਰਜ਼ ਨੂੰ ਘੱਟ ਕੀਮਤ 'ਚ ਜ਼ਿਆਦੇ ਫ਼ਾਇਦੇ ਉਪਲਬਧ ਕਰਵਾਉਂਦੀ ਆਈ ਹੈ। ਕੰਪਨੀ ਨੇ ਸਿਰਫ਼ ਯੂਜ਼ਰਜ਼ ਲਈ ਨਵਾਂ ਪਲਾਨ ਹੀ ਨਹੀਂ ਬਲਕਿ ਮੌਜੂਦਾ ਪਲਾਨਜ਼ 'ਚ ਰਿਵੀਜ਼ਨ ਵੀ ਕੀਤਾ ਹੈ। ਇਸ ਕ੍ਰਮ 'ਚ ਕੰਪਨੀ ਨੇ ਆਪਣੇ 4 ਜੀ ਡਾਟਾ ਵਾਊਚਰ ਨੂੰ ਰਿਵਾਈਜ਼ ਕਰ ਦਿੱਤਾ ਹੈ। ਕੰਪਨੀ 11 ਰੁਪਏ, 21 ਰੁਪਏ, 51 ਰੁਪਏ, 101 ਰੁਪਏ ਤੇ 251 ਰੁਪਏ ਦੇ ਪਲਾਨ ਨੂੰ ਛੱਡ ਕੇ ਬਾਕੀ ਸਾਰੇ ਪਲਾਨਜ਼ 'ਚ Non-Jio FUP ਮਿੰਟ ਉਪਲਬਧ ਕਰਾਏ ਗਏ ਹਨ। ਨਾਲ ਹੀ ਡਬਲ ਡਾਟਾ ਵੀ ਦਿੱਤਾ ਜਾ ਰਿਹਾ ਹੈ।

Reliance Jio ਨੇ 4 ਜੀ ਡਾਟਾ ਵਾਊਚਰ 'ਚ ਕੀਤਾ ਬਦਲਾਅ

11 ਰੁਪਏ ਦੇ ਪਲਾਨ 'ਚ ਯੂਜ਼ਰਜ਼ ਨੂੰ 800 ਐੱਮਬੀ ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ 75 ਨਾਨ-ਜੀਓ FUP ਮਿੰਟ ਵੀ ਉਪਲਬਧ ਕਰਵਾਏ ਜਾ ਰਹੇ ਹਨ। 51 ਰੁਪਏ ਦੇ ਪਲਾਨ 'ਚ ਯੂਜ਼ਰਜ਼ ਨੂੰ 6 ਜੀਬੀ ਡਾਟਾ ਤੇ 500 ਨਾਨ ਜੀਓ FUP ਮਿੰਟ ਦਿੱਤੇ ਜਾ ਰਹੇ ਹਨ। 101 ਰੁਪਏ ਦੇ ਪਲਾਨ 'ਚ 12 ਜੀਬੀ ਡਾਟਾ ਤੇ 1000 ਨਾਨ-ਜੀਓ FUP ਮਿੰਟ ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੇ ਪਲਾਨਾਂ ਦੀ ਵੈਲੀਡਿਟੀ ਆਪਣੇ ਮੌਜੂਦਾ ਪਲਾਨ ਦੀ ਵੈਲੀਡਿਟੀ ਜਿੰਨੀ ਹੀ ਰਹੇਗੀ। ਤੁਹਾਨੂੰ ਦੱਸ ਦਈਏ ਕਿ 251 ਰੁਪਏ ਦੇ ਵਾਊਚਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।

251 ਰੁਪਏ ਦਾ ਡਾਟਾ ਵਾਊਚਰ 'ਚ ਨਹੀਂ ਕੀਤਾ ਗਿਆ ਕੀ ਬਦਲਾਅ

ਕੰਪਨੀ ਦਾ ਆਖਰੀ ਡਾਟਾ ਵਾਊਚਰ 251 ਰੁਪਏ ਦਾ ਹੈ। ਇਸ ਪਲਾਨ 'ਚ ਪਹਿਲਾ ਵੀ 2 ਜੀਬੀ ਡੀਟੀ ਹਰ ਰੋਜ਼ ਦਿੱਤਾ ਜਾ ਰਿਹਾ ਸੀ। ਇਸ ਪਲਾਨ ਦੀ ਵੈਲੀਡਿਟੀ 51 ਦਿਨ ਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ 11 ਰੁਪਏ ਦੇ ਪਲਾਨ 'ਚ 400 ਐੱਮਬੀ ਡਾਟਾ ਦਿੱਤਾ ਜਾ ਰਿਹਾ ਸੀ। 21 ਰੁਪਏ 'ਚ 1 ਜੀਬੀ ਡਾਟਾ, 51 ਰੁਪਏ 'ਚ 3 ਜੀਬੀ ਡਾਟਾ ਤੇ 101 ਰੁਪਏ 'ਚ 6 ਜੀਬੀ ਡਾਟਾ ਦਿੱਤਾ ਜਾ ਰਿਹਾ ਸੀ। ਪਹਿਲਾ ਇਨ੍ਹਾਂ 'ਚ ਨਾਨ-ਜੀਓ FUP ਮਿੰਟ ਵੀ ਉਪਲਬਧ ਨਹੀਂ ਕਰਾਏ ਜਾ ਰਹੇ ਸੀ।

Posted By: Sarabjeet Kaur