ਨਵੀਂ ਦਿੱਲੀ : Redmi Note 9 Pro Max ਨੂੰ ਭਾਰਤੀ ਬਾਜ਼ਾਰ 'ਚ ਇਕ ਵਾਰ ਫਿਰ ਤੋਂ ਸੇਲ ਲਈ ਮੁਹੱਈਆ ਕਰਵਾਇਆ ਜਾਵੇਗਾ। ਇਹ ਸਮਾਰਟਫੋਨ ਅੱਜ ਦੁਪਹਿਰ 12 ਵਜੇ ਫਲੈਸ਼ ਸੇਲ 'ਚ ਆਇਆ ਤੇ ਯੂਜ਼ਰਜ਼ ਇਸੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ Mi.com ਤੇ ਈ-ਕਾਮਰਸ ਸਾਈਟ Amazon 'ਤੇ ਖ਼ਰੀਦ ਸਕਦੇ ਹਨ। ਇਸ 'ਚ ਖ਼ਾਸ ਫੀਚਰਜ਼ ਦੇ ਤੌਰ 'ਤੇ ਤੁਹਾਨੂੰ ਕਵਾਡ ਰਿਅਰ ਕੈਮਰਾ ਸੈਟਅਪ, 5020 mah ਦੀ ਬੈਟਰੀ ਤੇ ਪਾਵਰਫੁੱਲ ਪਰਫਾਰਮੈਂਸ ਮਿਲੇਗੀ।

Redmi Note 9 Pro Max ਦੀ ਕੀਮਤ

ਜੇ ਤੁਸੀਂ Redmi Note 9 Pro Max ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਰਟਫਨ ਤਿੰਨ ਅਲੱਗ-ਅਲੱਗ ਸਟੋਰੇਜ ਰੂਪਾਂ 'ਚ ਮੁਹੱਈਆ ਹੈ। ਇਸ ਦੇ 6 ਜੀਬੀ + 64 ਜੀਬੀ ਮਾਡਲ ਤੁਸੀਂ 16,999 ਰੁਪਏ ਦੀ ਕੀਮਤ 'ਚ ਖ਼ਰੀਦ ਸਕਦੇ ਹੋ। ਜਦੋਂਕਿ 6 ਜੀਬੀ+128 ਜੀਬੀ ਮਾਡਲ ਦੀ ਕੀਮਤ 18,499 ਰੁਪਏ ਹੈ। ਉਥੇ ਹੀ ਫੋਨ ਦੇ ਉੱਚੇ ਮਾਡਲ ਨੂੰ 19,999 ਰੁਪਏ 'ਚ ਮੁਹੱਈਆ ਕੀਤਾ ਗਿਆ ਹੈ ਤੇ ਇਸ 'ਚ 8 ਜੀਬੀ +128 ਜੀਬੀ ਸਟੋਰੇਜ ਮੌਜੂਦ ਹੈ। ਇਹ ਸਮਾਰਟਫੋਨ ਨੀਲੇ, ਚਿੱਟੇ ਤੇ ਕਾਲੇ ਰੰਗ 'ਚ ਮਿਲ ਜਾਣਗੇ। ਯੂਜ਼ਰਜ਼ ਸਮਾਰਟਫੋਨ ਨਾਲ Airtel ਯੂਜ਼ਰਜ਼ ਨੂੰ ਦੂਹਰਾ ਡਾਟਾ ਲਾਭ ਪ੍ਰਾਪਤ ਕਰ ਸਕਦੇ ਹਨ, ਜੋ 298 ਰੁਪਏ ਤੇ 398 ਰੁਪਏ ਵਾਲੇ ਪਲਾਨ ਨਾਲ ਮੁਹੱਈਆ ਹੋਵੇਗਾ।

ਫੀਚਰਜ਼

Redmi Note 9 Pro Max 'ਚ ਸੈਲਫੀ ਸ਼ੌਕੀਨਾਂ ਦੀ ਸਹੂਲਤ ਲਈ 32 ਐੱਮਪੀ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਤੇ ਇਸ ਦੀ ਮਦਦ ਨਾਲ ਵੀਡੀਓ ਕਾਲਿੰਗ ਦਾ ਵੀ ਲਾਭ ਉਠਾਇਆ ਜਾ ਸਕਦਾ ਹੈ। ਪਾਵਰਬੈਕ ਲਈ ਫੋਨ 'ਚ 33W ਫਾਸਟ ਚਾਰਜਿੰਗ ਸਪੋਰਟ ਨਾਲ 5020mah ਦੀ ਬੈਟਰੀ ਮੁਹੱਈਆ ਹੈ। ਇਹ ਫੋਨ Qualcomm Snapdragon 7207 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਤੇ ਇਸ 'ਚ 6.67 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ।

Posted By: Harjinder Sodhi