ਜੇਐੱਨਐੱਨ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ ਨੇ Xiaomi ਤੇ Redmi Note 10S ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ ਸਮਾਰਟਫੋਨ ’ਚ ਡਿਊਲ ਸਪੀਕਰ ਤੇ ਸਾਈਡ-ਮਾਊਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਰੈਡਮੀ ਨੋਟ 10S ’ਚ ਕੁੱਲ ਪੰਜ ਕੈਮਰਿਆਂ ਦੇ ਨਾਲ ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 5,000mAh ਦੀ ਜੰਬੋ ਬੈਟਰੀ ਮਿਲੇਗੀ।

Redmi Note 10S ਸਮਾਰਟਫੋਨ ਐਂਡ੍ਰਾਈਡ 11 ਬੈਸਟ MIUI 12.5 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ 6.43 ਇੰਚ ਦੀ ਫੁੱਲ ਐੱਚਡੀ ਪਲਸ ਐਮੋਲੇਡ ਡਿਸਲਪੇਅ ਹੈ। ਇਸ ਦੀ ਸਕ੍ਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰੀਲਾ ਗਲਾਸ 3 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਰੈਡਮੀ ਨੋਟ 10S ’ਚ MediaTek Helio G95 ਪ੍ਰੋਸੈਸਰ 6 ਜੀਬੀ ਰੈਮ ਤੇ 128 ਜੀਬੀ ਦੀ ਇੰਟਰਨਲ ਸਟੋਰੇਜ ਮਿਲੇਗੀ।

ਸ਼ੀਓਮੀ ਨੇ ਫੋਟੋਗ੍ਰਾਫੀ ਲਈ Redmi Note 10S ਸਮਾਰਟਫੋਨ ’ਚ ਕਵਾਡ ਕੈਮਰਾ ਸੈਟਅਪ ਦਿੱਤਾ ਹੈ, ਜਿਸ ’ਚ 64 ਐੱਮਪੀ ਦਾ ਪ੍ਰਾਇਮਰੀ ਸੈਂਸਰ, 8 ਐੱਮਪੀ ਦਾ ਅਲਟਰਾ ਵਾਈਡ ਐਂਗਲ ਲੈਂਜ਼, 2 ਐੱਮਪੀ ਦਾ ਮੈਕ੍ਰੋ ਲੈਂਜ਼ ਤੇ 2 ਐੱਮਪੀ ਦਾ ਡੈਪਥ ਸੈਂਸਰ ਮੌਜੂਦ ਹੈ। ਜਦਕਿ ਸੈਲਫੀ ਲਈ ਫੋਨ ਦੇ ਫਰੰਟ ’ਚ 13 ਐੱਮਪੀ ਦਾ ਕੈਮਰਾ ਦਿੱਤਾ ਗਿਆ ਹੈ।


Redmi Note 10S ਦੀ ਕੀਮਤ

Redmi Note 10S ਸਮਾਰਟਫੋਨ 6 ਜੀਬੀ ਰੈਮ+64 ਜੀਬੀ ਸਟੋਰੇਜ ਤੇ 6 ਜੀਬੀ ਰੈਮ+ 128 ਜੀਬੀ ਸਟਟੋਰੇਜ ਵੇਰੀਐਂਟ ’ਚ ਉਪਲਬਧ ਹੈ, ਜਿਸ ਦੀ ਕੀਮਤ 14,999 ਰੁਪਏ ਤੇ 15,999 ਰੁਪਏ ਹੈ। ਇਹ ਡਿਵਾਈਸ ਡੀਪ ਸੀ ਬਲੂ, ਵ੍ਹਾਈਟ ਤੇ Shadow ਬਲੈਕ ਕਲਰ ਦੀ ਆਪਸ਼ਨ ’ਚ ਉਪਲਬਧ ਹੈ। ਇਸ ਫੋਨ ਦੀ ਵਿਕਰੀ 18 ਮਈ ਤੋਂ ਈ-ਕਾਮਰਸ ਵੈੱਸਬਾਈਟ ਐਮਾਜ਼ੋਨ ਇੰਡੀਆ ਤੇ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ’ਤੇ ਸ਼ੁਰੂ ਹੋਵੇਗੀ।


Redmi Note 10 Pro


ਦੱਸ ਦਈਏ ਕਿ ਸ਼ੀਓਮੀ ਨੇ Redmi Note 10 Pro ਸਮਾਰਟਫੋਨ ਨੂੰ ਮਾਰਚ 2021 ’ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ15,999 ਰੁਪਏ ਹੈ। Redmi Note 10 Pro ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ’ਚ Redmi Note 10 Pro Max ਦੇ ਮੇਨ 108 ਐੱਮਪੀ ਦੀ ਜਗ੍ਹਾ 64 ਐੱਮਪੀ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 6.6 ਇੰਚ ਸੁਪਰ ਐਮੋਲੇਡ FHD+ ਡਿਸਲਪੇਅ ਦਿੱਤੀ ਗਈ ਹੈ।

Posted By: Sarabjeet Kaur