ਨਵੀਂ ਦਿੱਲੀ, ਟੈਕ ਡੈਸਕ : ਰੈਡਮੀ ਨੋਟ 10 ਸੀਰੀਜ਼ ਨੂੰ ਪਿਛਲੇ ਦਿਨੀਂ ਹੀ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਇਸ ਸੀਰੀਜ਼ ਦੇ ਤਹਿਤ ਤਿੰਨ ਸਮਾਰਟ ਫ਼ੋਨ ਸ਼ਾਮਲ ਹਨ ਜਿਨ੍ਹਾਂ ਨੂੰ ਫਲੈਸ਼ ਸੇਲ ਲਈ ਖਰੀਦਿਆ ਜਾ ਸਕਦਾ ਹੈ। ਇਸਦੇ ਨਾਲ ਹੀ ਹੁਣ ਕੰਪਨੀ ਨੇ ਰੈਡਮੀ ਨੋਟ 10 ਸੀਰੀਜ਼ ਦੇ ਬੇਸ ਮਾਡਲ ਰੈਡਮੀ ਨੋਟ 10 ਨੂੰ ਓਪਨ ਸੇਲ ’ਚ ਉਪਲਬਧ ਕਰਵਾ ਦਿੱਤਾ। ਇਸਦਾ ਭਾਵ ਇਹ ਹੈ ਕਿ ਇਸ ਸਮਾਰਟਫ਼ੋਨ ਨੂੰ ਖਰੀਦਣ ਲਈ ਯੂਜ਼ਰਜ਼ ਨੂੰ ਕਈ ਦਿਨਾਂ ਤਕ ਫਲੈਸ਼ ’ਚ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਆਨਲਾਇਨ ਤੇ ਆਫਲਾਇਨ ਦੋਵਾਂ ਪਲੇਟਫਾਰਮਜ਼ ’ਤੇ ਸੇਲ ਲਈ ਉਪਲਬਧ ਹੋ ਗਿਆ ਹੈ।


ਰੈਡਮੀ ਨੋਟ 10 ਦੀ ਓਪਨ ਸੇਲ ਦਾ ਐਲਾਨ ਕੰਪਨੀ ਨੇ ਆਪਣੇ ਟਵਿੱਟਰ ਅਕਾਉਂਟ ਰਾਹੀਂ ਕੀਤਾ। ਜਿਥੇ ਰੈਡਮੀ ਨੋਟ 10 ਦੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਮਾਰਟਫ਼ੋਨ ਨੂੰ ਕੰਪਨੀ ਦੀ ਅਧਿਕਾਰਕ ਵੈਬਸਾਈਟ mi.com ਤੇ ਈ-ਕਾਮਰਸ ਸਾਈਟ Amazon India ਤੋਂ ਖਰੀਦਿਆ ਜਾ ਸਕਦਾ ਹੈ। ਇਸਦੇ ਇਲਾਵਾ ਇਹ ਆਫਲਾਇਨ ਸਟੋਰਜ਼ ’ਤੇ ਵੀ ਸੇਲ ਲਈ ਉਪਲਬਧ ਹੋ ਗਿਆ ਹੈ।


ਕੀਮਤ

ਰੈਡਮੀ ਨੋਟ 10 ਦੇ 4ਜੀਬੀ + 64ਜੀਬੀ ਮਾਡਲ ਨੂੰ ਯੂਜ਼ਰਜ਼ 11,999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਜਦਕਿ 6ਜੀਬੀ + 128 ਜੀਬੀ ਮਾਡਲ ਦੀ ਕੀਮਤ 13,999 ਰੁਪਏ ਹੈ।

ਰੈਡਮੀ ਨੋਟ 10 ਦੀ ਸਪੈਸਿਫਿਕੇਸ਼ਨ ਤੇ ਫੀਚਰਜ਼

ਰੈਡਮੀ ਨੋਟ 10 ਐੰਡਰਾਇਡ 11 ਬੇਸਡ MIUI 12 ’ਤੇ ਪੇਸ਼ ਕੀਤਾ ਗਿਆ ਹੈ ਤੇ ਇਹ Qualcomm Snapdragon 678 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਫ਼ੋਨ ’ਚ 6.43 ਇੰਚ ਦੀ ਫੁੱਲ ਐਚਡੀ ਪਲੱਸ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਫ਼ੋਨ ਦੀ ਸਕ੍ਰੀਨ ਦਾ ਰੈਜ਼ੁਲਿਊਸ਼ਨ 1,080x2,400 ਪਿਕਸਲ ਹੈ ਤੇ ਸਕ੍ਰੀਨ ਕਾਰਨਿੰਗ ਗੋਰਿੱਲਾ ਗਲਾਸ ਨਾਲ ਕੋਟਿਡ ਹੈ। 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਪਾਵਰ ਬੈਕਅਪ ਲਈ ਇਸ ’ਚ ਯੂਜ਼ਰਜ਼ ਨੂੰ 5,000mAh ਬੈਟਰੀ ਦਾ ਸਪੋਰਟ ਮਿਲੇਗਾ।

ਰੈੱਡਮੀ ਨੋਟ 10 ਲਈ ਹੁਣ ਨਹੀਂ ਕਰਨਾ ਪਵੇਗਾ ਇੰਤਜ਼ਾਰ, ਓਪਨ ਸੇਲ ਲਈ ਹੋਇਆ ਉਪਲਬਧ

ਰੈੱਡਮੀ ਨੋਟ 10 ਸਮਾਰਟਫੋਨ ਵਿੱਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈਟਅਪ ਹੈ ਅਤੇ ਇਸਦਾ ਪ੍ਰਾਇਮਰੀ ਕੈਮਰਾ 48ਐਮਪੀ ਹੈ। ਜਦੋਂ ਕਿ ਫੋਨ ’ਚ 8ਐਮਪੀ ਅਲਟਰਾ ਵਾਈਡ ਐਂਗਲ ਲੈਂਜ਼ 2ਐਮਪੀ ਮਾਇਕ੍ਰੋ ਲੈਂਜ਼ ਅਤੇ 2ਐਮਪੀ ਡੈਪਥ ਸੈਂਸਰ ਦਾ ਸਪੋਰਟ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਯੂਜ਼ਰਜ਼ ਫੋਨ ਵਿੱਚ ਦਿੱਤੇ ਗਏ 13ਐਮਪੀ ਦੇ ਫਰੰਟ ਕੈਮਰਾ ਦੀ ਵਰਤੋਂ ਕਰ ਸਕਦੇ ਹੋ। ਇਹ ਸਮਾਰਟਫੋਨ ਦੋ ਸਟੋਰੇਜ ਵੇਰੀਐਂਟ ’ਚ ਆਉਂਦਾ ਹੈ ਜਿਸ ਨੂੰ ਯੂਜ਼ਰ ਮੈਮੋਰੀ ਕਾਰਡ ਦੀ ਮਦਦ ਨਾਲ 512ਜੀਬੀ ਤਕ ਵਧਾ ਸਕਦੇ ਹਨ।

Posted By: Sunil Thapa