ਨਵੀਂ ਦਿੱਲੀ, ਜੇਐੱਨਐੱਨ : Redmi 9i ਦਾ ਇੰਤਜ਼ਾਰ ਕਰ ਰਹੇ ਭਾਰਤੀ ਯੂਜ਼ਰਜ਼ ਲਈ ਚੰਗੀ ਖ਼ਬਰ ਹੈ ਕਿ ਕੰਪਨੀ ਨੇ ਇਸ ਸਮਾਰਟ ਫੋਨ ਨੂੰ ਅਧਿਕਾਰਿਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਮਿਡ ਬਜਟ ਰੇਂਜ ਦੇ Redmi 9i ਸਮਾਰਟ ਫੋਨ 'ਚ ਯੂਜ਼ਰਜ਼ ਨੂੰ ਨਾ ਸਿਰਫ਼ ਦਮਦਾਰ ਬੈਟਰੀ ਮਿਲੇਗੀ, ਬਲਕਿ Powerful performance ਸਮਰੱਥਾ ਵੀ ਮਿਲੇਗੀ। ਇਸ ਨੂੰ Media Tek Helio G25 ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ ਤੇ ਇਸ 'ਚ ਵਰਤੀ ਗਈ ਬੈਟਰੀ ਦੋ ਦਿਨਾਂ ਦਾ ਬੈਕਅਪ ਦੇ ਸਕਦੀ ਹੈ।


Redmi 9i ਦੀ ਕੀਮਤ ਤੇ ਉਪਲਬਧਤਾ

Redmi 9i ਨੂੰ ਭਾਰਤੀ ਬਾਜ਼ਾਰ 'ਚ ਦੋ Storage variants 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟ ਫੋਨ ਦੇ 4ਜੀਬੀ+64ਜੀਬੀ ਸਟੋਰੇਜ ਮਾਡਲ ਦੀ ਕੀਮਤ 8,299 ਰੁਪਏ ਤੇ 4ਜੀਬੀ + 128GB ਸਟੋਰੇਜ ਮਾਡਲ ਦੀ ਕੀਮਤ 9,299 ਰੁਪਏ ਹੈ। ਇਹ ਸਮਾਰਟ ਫੋਨ 18 ਸਤੰਬਰ ਨੂੰ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਯੂਜ਼ਰਜ਼ ਇਸ ਨੂੰ ਕੰਪਨੀ ਦੀ ਆਧਿਕਾਰਿਕ ਵੈੱਬਸਾਈਟ ਤੇ Flipkart ਤੋਂ ਖ਼ਰੀਦ ਸਕਣਗੇ। ਇਸ ਸਮਾਰਟ ਫੋਨ ਨੂੰ ਮਿਡ ਨਾਈਟ ਬੈਲਕ, ਸੀ ਬਲੂ ਤੇ ਨੇਚਰ ਗ੍ਰੀਨ ਕਲਰ ਆਪਸ਼ਨ 'ਚ ਲਾਂਚ ਕੀਤੀ ਗਿਆ ਹੈ।


Redmi 9i ਦੇ Specifications


Redmi 9i 'ਚ 6.53 ਇੰਚ ਦਾ ਐੱਚਡੀ+ਐੱਲਸੀਡੀ ਡਿਸਪਲੇ ਦਿੱਤਾ ਗਿਆ ਹੈ, ਜਿਸ ਦੀ 1spect ratio 20:9 ਹੈ। Android 10 ਓਐੱਸ 'ਤੇ ਪੇਸ਼ ਕੀਤਾ ਗਿਆ ਇਹ ਸਮਾਰਟ ਫੋਨ MediaTek Helio G25 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4ਜੀਬੀ ਰੈਮ ਦੀ ਸਹੂਲਤ ਦਿੱਤੀ ਗਈ ਹੈ ਤੇ ਇਹ ਦੋ Storage variants 'ਚ ਉਪਲਬਧ ਹੈ। ਇਸ ਤੋਂ ਇਲਾਵਾ micro SD card ਦਾ ਉਪਯੋਗ ਕਰ ਕੇ ਫੋਨ ਦੀ ਸਟੋਰੇਜ ਨੂੰ 512GB ਤਕ Expand ਕੀਤਾ ਜਾ ਸਕਦਾ ਹੈ।

Posted By: Rajnish Kaur