ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਘੱਟ ਕੀਮਤ ’ਚ ਇਕ ਦਮਦਾਰ ਬੈਟਰੀ ਵਾਲਾ ਸਮਰਾਟ ਫੋਨ ਖਰੀਦਣਾ ਚਾਹੁੰਦੇ ਹੋ ਤਾਂ Redmi 9 Power ਇਕ ਚੰਗਾ ਬਦਲ ਹੋ ਸਕਦਾ ਹੈ। ਇਸ ’ਚ ਸਿਰਫ਼ ਦਮਦਾਰ ਬੈਟਰੀ ਹੀ ਨਹੀਂ ਬਲਕਿ ਸ਼ਾਨਦਾਰ ਕੈਮਰਾ ਕਵਾਲਿਟੀ ਤੇ ਕਈ ਖ਼ਾਸ ਫੀਚਰਜ਼ ਦਿੱਤੇ ਗਏ ਹਨ। ਜੋ ਕਿ ਆਮਤੌਰ ’ਤੇ ਇਸ ਬਜਟ ਦੇ smartphone ’ਚ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਹ SmartPhone ਅੱਜ ਭਾਵ 12 ਜਨਵਰੀ ਨੂੰ ਇਕ ਵਾਰ ਫਿਰ ਤੋਂ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਨਾਲ ਯੂਜ਼ਰਜ਼ ਕਈ ਆਕਰਸ਼ਕ ਆਫਰਜ਼ ਦਾ ਵੀ ਲਾਭ ਚੁੱਕ ਸਕਦੇ ਹਨ।


Redmi 9 Power ਦੀ ਕੀਮਤ ਤੇ ਉਪਲਬਧ


Redmi 9 Power ਨੂੰ 4GB + 64GB Storage variants ਦੀ ਕੀਮਤ 10,999 ਰੁਪਏ ਹੈ। ਉੱਥੇ ਹੀ 4ਜੀਬੀ + 128ਜੀਬੀ Storage variants ਨੂੰ 11,999 ਰੁਪਏ ਦੀ ਕੀਮਤ ’ਚ ਉਪਲਬਧ ਕਰਵਾਇਆ ਜਾ ਰਿਹਾ ਹੈ। ਯੂਜ਼ਰਜ਼ ਇਸ ਨੂੰ ਅੱਜ ਭਾਵ 12 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਹੋਣ ਵਾਲੀ ਸੇਲ ’ਚੋਂ ਖਰੀਦ ਸਕਦੇ ਹੋ। ਇਹ ਸਮਾਰਟ ਫੋਨ ਕੰਪਨੀ ਦੀ ਅਧਿਕਾਰਿਤ ਵੈੱਬ ਸਾਈਟ Mi.Com ਤੇ Amazon India ’ਤੇ ਉਪਲਬਧ ਹੋਵੇਗਾ। Amazon India ’ਤੇ ਇਸ ਸਮਾਰਟ ਫੋਨ ਨੂੰ No Coast EMI ਬਦਲ ਨਾਲ ਖਰੀਦਿਆ ਜਾ ਸਕਦਾ ਹੈ।

Redmi 9 ower ਦੇ Specifications and features


Redmi 9 ower ਕੰਪਨੀ ਦੀ ਬਜਟ ਰੇਂਜ SmartPhone ਹੈ ਕੇ ਇਸ ’ਚ ਫੋੋਟੋਗ੍ਰਾਫੀ ਲਈ ਕਵਾਡ ਰਿਅਰ ਕੈਮਰਾ ਦਿੱਤਾ ਗਿਆ। ਫੋਨ ’ਚ 48ਐੱਮਪੀ ਦਾ ਪ੍ਰਾਈਮਰੀ ਸੈਂਸਰ, 8ਐੱਮਪੀ ਦਾ ਅਲਟਰਾ ਵਾਇਡ ਐਂਗਲ ਲੇਂਸ, 2 ਐੱਮਪੀ ਦਾ ਮੈਕਰੋ ਸ਼ੂਟਰ ਤੇ 2 ਐੱਮਪੀ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ।

ਇਸ ਸਮਾਰਟਫੋਨ ’ਚ 6,53 ਇੰਚ ਦਾ Full HD plus drop drop display ਦਿੱਤਾ ਗਿਆ ਹੈ। Android 10 ਓਐੱਸ ’ਤੇ ਆਧਾਰਿਤ ਇਹ SmartPhone Qualcomm Snapdragon 662 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ’ਚ ਪਾਵਰ ਬੈਕਅਪ ਲਈ 6000ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18W fast charging support ਨਾਲ ਆਉਂਦੀ ਹੈ। ਫੋਨ ਨੂੰ ਦੋ Storage variants ’ਚ ਪੇਸ਼ ਕੀਤਾ ਗਿਆ ਹੈ ਜਿਸ ਨੂੰ micro SD card ਦਾ ਉਪਯੋਗ ਕਰਕੇ 512ਜੀਬੀ ਤਕ ਐਕਸਪੇਂਡ ਵੀ ਕੀਤਾ ਜਾ ਸਕਦਾ ਹੈ।Posted By: Rajnish Kaur