ਨਵੀਂ ਦਿੱਲੀ : Xiaomi ਨੇ ਭਾਰਤੀ ਮਾਰਕੀਟ 'ਚ Redmi 8 ਲਾਂਚ ਕੀਤਾ ਸੀ। ਇਸ ਫੋਨ ਨੂੰ ਫਲੈਸ਼ ਸੇਲ 'ਚ ਹੀ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਦੀ ਕੀਮਤ 7,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਫੋਨ Redmi 7 ਸਮਾਰਟਫੋਨ ਦਾ ਅਪਗ੍ਰੇਡ ਵੇਰੀਐਂਟ ਹੈ। ਇਸ ਫੋਨ ਨੂੰ ਡਿਊਲ-ਕੈਮਰਾ ਸੈੱਟਅੱਪ ਤੇ 5000 ਐੱਮਏਐੱਚ ਦੀ ਬੈਟਰੀ ਵਰਗੇ ਫ਼ੀਚਰਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ ਅੱਜ ਦੁਪਹਿਰੇ 12 ਵਜੇ ਤੋਂ ਈ-ਕਾਮਰਸ ਵੈੱਬਸਾਈਟ Flipkart 'ਤੇ ਉਪਲਬਧ ਕਰਾਇਆ ਜਾਵੇਗਾ।

ਕੀਮਤ ਤੇ ਫ਼ੀਚਰਜ਼

ਇਸ ਫੋਨ ਨੂੰ ਪਹਿਲਾਂ ਵੇਰੀਐਂਟ 7,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਇਹ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਨਾਲ ਲੈਸ ਹੈ। ਇਸ ਦੇ ਦੂਸਰੇ ਵੇਰੀਐਂਟ ਦੀ ਕੀਮਤ 8,999 ਰੁਪਏ ਹੈ। ਇਸ ਫੋਨ ਨੂੰ ਈ-ਕਾਮਰਸ ਵੈੱਬਸਾਈਟ Flipkart ਤੇ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ Mi.com ਤੋਂ ਦੁਪਹਿਰੇ 12 ਵਜੇ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਨੂੰ ਬਲੈਕ, ਰੈੱਡ ਤੇ ਬਲੂ 'ਚ ਮੁਹੱਇਆ ਕਰਵਾਇਆ ਗਿਆ ਹੈ।

ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 6.2 ਇੰਚ ਦੀ ਐੱਚਡੀ ਡਾਟ ਨਾਚ ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਇਨਟਰਨਲ ਸਟੋਰੇਜ ਨੂੰ 512 ਜੀਬੀ ਤਕ ਦੇ ਮਾਈਕ੍ਰੋਐੱਸਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਇਸ ਦਾ ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਤੇ ਦੂਸਰਾ 2 ਮੈਗਾਪਿਕਸਲ ਦਾ ਹੈ।

Posted By: Sarabjeet Kaur