ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ ਨਿਰਮਾਤਾ ਸ਼ਾਓਮੀ ਭਾਰਤ 'ਚ Redmi 7 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਆਪਣੇ ਅਪਕਮਿੰਗ ਬਜਟ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਹੈ। ਹਾਲਾਂਕਿ ਇਸ ਟੀਜ਼ਰ 'ਚ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਟਵੀਟ 'ਚ ਨੰਬਰ 7 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ Redmi 7 ਨਾਲ ਹੀ Redmi Y3 ਦਸਤਕ ਦੇ ਸਕਦਾ ਹੈ। ਪਿਛਲੇ ਸੰਕੇਤਾਂ ਦੀ ਮੰਨੀਏ ਤਾਂ ਕੰਪਨੀ Redmi 7 ਨੂੰ ਭਾਰਤ 'ਚ ਅਪ੍ਰੈਲ 'ਚ ਲਾਂਚ ਕਰਨ ਵਾਲੀ ਹੈ।

ਕੰਪਨੀ ਨੇ ਕੀਤਾ ਟਵੀਟ

ਇਸ ਟਵੀਟ ਮੁਤਾਬਿਕ ਕੰਪਨੀ ਨੇ ਕਿਹਾ ਹੈ ਕਿ Redmi Y ਸੀਰੀਜ਼ ਦੇ ਹੁਣ ਤਕ 7 ਮਿਲੀਅਨ ਯੂਨੀਟਸ ਸ਼ਿਪ ਕੀਤੇ ਜਾ ਚੁੱਕੇ ਹਨ। ਇਹ ਡਾਟਾ ਆਈਡੀਸੀ ਮੁਤਾਬਿਕ ਹੈ। ਟਵੀਟ 'ਚ ਲਿਖਿਆ ਗਿਆ ਹੈ ਕਿ You'll know exactly in 7 days. But what's with 7? ਇਹ ਟਵੀਟ 18 ਅਪ੍ਰੈਲ ਨੂੰ ਕੀਤਾ ਗਿਆ ਹੈ ਅਤੇ 7 ਦਿਨ ਬਾਅਦ 24 ਅਪ੍ਰੈਲ ਹੈ। ਅਜਿਹੇ 'ਚ ਮੰਨਿਆ ਜਾ ਸਕਦਾ ਹੈ ਕਿ 24 ਅਪ੍ਰੈਲ ਨੂੰ ਕੰਪਨੀ ਆਪਣਾ ਨਵਾਂ ਫੋਨ ਲਾਂਚ ਕਰ ਸਕਦੀ ਹੈ।

ਪਿਛਲੇ ਕੁਝ ਦਿਨਾਂ ਤੋਂ ਕੰਪਨੀ Redmi 7 ਅਤੇ Redmi Y3 ਦੀ ਡਿਟੇਲ ਸਾਹਮਣੇ ਆ ਰਹੀ ਹੈ। Redmi Y3 ਦੀ ਗੱਲ ਕਰੀਏ ਤਾਂ ਭਾਰਤ 'ਚ ਇਸ ਦੀ ਕੀਮਤ 7,000 ਰੁਪਏ ਦੇ ਆਸ-ਪਾਸ ਹੋ ਸਕਦੀ ਹੈ। ਇਸ ਫੋਨ 'ਚ 6.3 ਇੰਚ ਦਾ ਐੱਚਡੀ ਪਲੱਸ ਡਿਸਪਲੇ ਅਤੇ ਸਨੈਪਡ੍ਰੈਗਨ 632 ਪ੍ਰੋਸੈਸਰ ਦਿੱਤੇ ਜਾਣ ਦੀ ਉਮੀਦ ਹੈ। ਨਾਲ ਹੀ 4000 ਐੱਚਏਐੱਚ ਬੈਟਰੀ ਅਤੇ ਡਿਊਲ ਰੇਅਰ ਕੈਮਰਾ (12+2 ਐੱਪੀ) ਸਮੇਤ ਐਂਡਰਾਇਡ ਪਾਈ ਦਿੱਤਾ ਜਾ ਸਕਦਾ ਹੈ। ਇਹ ਫੋਨ Redmi 6 ਦਾ ਅਪਡੇਟ ਵੇਰਿਅੰਟ ਹੋਵੇਗਾ। ਫੋਨ 'ਚ 2 ਜੀਬੀ ਰੈਮ, 3ਜੀਬੀ ਰੈਮ ਅਤੇ 4 ਜੀਬੀ ਰੈਮ ਦਿੱਤੀ ਜਾ ਸਕਦੀ ਹੈ।

Redmi Y3 ਦੀ ਗੱਲ ਕਰੀਏ ਤਾਂ ਇਸ ਲਈ ਮੀਡੀਆ ਇੰਵਾਈਟਰਜ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਕਨਫਰਮ ਕਰ ਦਿੱਤਾ ਹੈ ਕਿ ਇਸ ਨੂੰ ਭਾਰਤੀ ਮਾਰਕੀਟ 'ਚ 24 ਅਪ੍ਰੈਲ ਨੂੰ ਲਾਂਚ ਹੋਵੇਗਾ। ਫੋਨ 'ਚ 32 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ। ਨਾਲ ਹੀ Redmi Y3 ਨੂੰ ਵਾਈਫਾਈ ਸਰਟੀਫਿਕੇਸ਼ਨ ਮਿਲਿਆ ਸੀ।

Posted By: Akash Deep