ਨਵੀਂ ਦਿੱਲੀ : Xiaomi ਦਾ ਸਬ-ਬ੍ਰਾਂਡ Redmi ਜਲਦ ਹੀ ਆਪਣੇ Redmi 10X ਸੀਰੀਜ ਨੂੰ ਲਾਂਚ ਕਰਨ ਵਾਲਾ ਹੈ। ਇਸ ਸਮਾਰਟ ਫੋਨ ਸੀਰੀਜ਼ ਵਿਚ ਦੋ ਮਾਡਲਜ਼ Redmi 10X ਤੇ Redmi 10X Pro ਨੂੰ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਬੇਸ ਮਾਡਲ Redmi 10X ਬਾਰੇ ਵਿਚ ਪਹਿਲਾਂ ਤੋਂ ਹੀ ਜਾਣਕਾਰੀਅਂ ਸਾਹਮਣੇ ਆ ਰਹੀਅਾਂ ਸਨ। ਕੰਪਨੀ ਦੇ ਜਨਰਲ ਮੈਨੇਜ਼ਰ Lu Wibing ਨੇ ਚੀਨੀ Microblogging website Weibo 'ਤੇ ਆਪਣੇ ਫੈਨਜ਼ ਲਈ ਮਈ ਵਿਚ Surprise ਲਿਆਉਣ ਦੀ ਗੱਲ ਕਹੀ ਹੈ। ਸਮਾਰਟ ਫੋਨ ਸੀਰੀਜ਼ ਨੂੰ ਇਸ ਮਹੀਨੇ ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ Redmi 10X ਦੇ ਕਲਰ ਆਪਸ਼ਨ ਤੇ ਫੀਚਰਜ਼ ਬਾਰੇ Tipster Ishaan Agarwal ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਨਾਲ ਹੀ Tipster Ishaan Agarwal ਨੇ ਦੱਸਿਆ ਕਿ ਇਸ ਦੇ Pro ਮਾਡਲ 'ਤੇ ਵੀ ਕੰਪਨੀ ਕੰਮ ਰਹੀ ਹੈ ਆਓ ਜਾਣਦੇ ਹਾਂ ਇਸ ਸੀਰੀਜ਼ ਦੇ ਬਾਰੇ ਵਿਚ...

91mobiles ਦੀ ਰਿਪੋਰਟ ਮੁਤਾਬਕ Redmi 10X ਨੂੰ 4G ਤੇ 5G Variants ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੇ 4G Variants ਨੂੰ ਸਟੋਰੇਜ Storage options 4GB RAM + 128GB and 6GB RAM + 128GB ਵਿਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ White, sky blue ਤੇ green color options ਨਾਲ ਆ ਸਕਦਾ ਹੈ। ਉੱਥੇ ਹੀ ਫੋਨ ਦੇ 5G model ਦੀ ਗੱਲ ਕਰੀਏ ਤਾਂ ਇਹ ਚਾਰ Storage options 6GB RAM + 64GB, 6GB RAM + 128GB, 8GB RAM + 128GB and 8GB RAM + 128GB ਵਿਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ Dark blue, violet, gold ਤੇ silver colors ਵਿਚ ਆ ਸਕਦਾ ਹੈ। ਫੋਨ ਦੇ 4G variant ਦੀ ਕੀਮਤ 15,000 ਰੁਪਏ ਤੋਂ 18000 ਰੁਪਏ ਦੇ ਵਿਚ ਰੱਖੀ ਜਾ ਸਕਦੀ ਹੈ। ਉੱਥੇ ਹੀ 5G ਮਾਡਲ ਦੀ ਕੀਮਤ 25,000 ਰੁਪਏ ਦੀ ਰੇਂਜ ਵਿਚ ਰੱਖੀ ਜਾ ਸਕਦੀ ਹੈ।

Posted By: Rajnish Kaur