ਜੇਐੱਨਐੱਨ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਟੇਕਲਾਈਨ ਇਕੋ ਸਿਸਟਮ ਦੇ ਤਹਿਤ ਆਪਣਾ ਸਬ-ਬ੍ਰਾਂਡ DIZO ਗਲੋਬਲੀ ਲਾਂਚ ਕੀਤਾ ਹੈ। ਇਸ ਨਵੇਂ ਟੇਕ ਬ੍ਰਾਂਡ ਦਾ ਮੁੱਮ ਆਦੇਸ਼ ਹੈ ਕਿ ਆਪਣੇ ਕੰਜ਼ਿਊਮਰ ਦੀ ਜ਼ਿੰਦਗੀ ਨੂੰ ਸਮਾਰਟ ਡਿਵਾਈਸ ਦੇ ਮਾਧਿਅਮ ਨਾਲ ਵਧੀਆ ਬਣਾਇਆ ਦਾ ਸਕੇ। ਇਸ ਬ੍ਰਾਂਡ ਨੂੰ ਰਿਅਲਮੀ ਵੱਲੋ ਸਪਲਾਈ ਚੇਨ ਦੀ ਸਪੋਰਟੀ ਮਿਲੇਗੀ। ਨਾਲ ਹੀ ਇਸ ਕੰਪਨੀ ਨੂੰ ਅਧਿਕਾਰਿਕ ਮੋਬਾਈਲ ਐਪ ਨਾਲ ਲਿੰਕ ਕੀਤਾ ਗਿਆ ਹੈ।

DIZO ਤੇ Realme ਦੋਵਾਂ ਨੇ ਆਪਣੇ ਗਾਹਕਾਂ ਨੂੰ ਸਮਾਰਟ ਟੇਕ ਲਾਈਫ ਦੇਣ ਲਈ ਵਚਨਬੱਧ ਹੈ। ਕੰਪਨੀ ਦੇ ਸੀਈਓ ਮਾਧਵ ਸੇਠ ਦਾ ਕਹਿਣਾ ਹੈ ਕਿ ਨਵੇਂ ਬ੍ਰਾਂਡ DIZO ਲਈ ਇਹ ਸਮਾਂ ਮਹਤਪੂਰਣ ਹੈ। ਬ੍ਰਾਂਡ ਦਾ ਆਦੇਸ਼ ਹੈ ਕਿ ਗਾਹਕਾਂ ਲਈ AIoT ਉਪਲਬਧ ਕਰਾਏ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਪੇਸ਼ ਕਰਨ ਲਈ DIZO ਦੇ ਕੋਲ ਕਈ ਸਾਰੇ ਵਧੀਆ ਪ੍ਰੋਡਕਟ ਹੈ।

AIoT ਪ੍ਰੋਡਕਟ ’ਤੇ ਰਹੇਗਾ ਧਿਆਨ

ਨਵਾਂ ਬ੍ਰਾਂਡ DIZO ਸਮਾਰਟ ਲਾਈਫਸਟਾਈਲ ਲਈ ਤਿਆਰ ਕੀਤਾ ਗਿਆ ਹੈ। ਇਹ ਬ੍ਰਾਂਡ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ AIoT ਪ੍ਰੋਡਕਟ ’ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਸਮਾਰਟ ਕੇਅਰ ਤੇ ਸਮਾਰਟ ਹੋਮ ਪ੍ਰੋਡਕਟ ਨੂੰ ਵੀ ਭਾਰਤ ਸਣੇ ਕਈ ਦੇਸ਼ਾਂ ’ਚ ਉਤਾਰਿਆ ਜਾਵੇਗਾ।

Realme X7 Max ਤੋਂ ਉਠ ਸਕਦਾ ਹੈ ਪਰਦਾ

ਤੁਹਾਨੂੰ ਦੱਸ ਦਈਏ ਕਿ ਰਿਅਲਮੀ ਦੀ ਓਪਕਮਿੰਗ ਡਿਵਾਈਸ Realme X7 Max ਕਈ ਦਿਨਾਂ ਤੋਂ ਚਰਚਾ ’ਤ ਬਣਿਆ ਹੋਇਆ ਹੈ। ਇਸ ਡਿਵਾਈਸ ਦੀਆਂ ਕਈ ਰਿਪੋਰਟਾਂ ਆ ਚੁੱਕੀਆਂ ਹਨ। ਹੁਣ ਕੰਪਨੀ ਨੇ ਰਿਅਲਮੀ ਐਕਸ 7 ਮੈਕਸ ਦੀ ਭਾਰਤ ’ਚ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਡਿਵਾਈਸ ਦੀ ਲਾਂਚਿੰਗ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ।

Posted By: Sarabjeet Kaur