ਜੇਐੱਨਐੱਨ, ਨਵੀਂ ਦਿੱਲੀ : Realme 6 ਨੂੰ ਲੈ ਕੇ ਕਾਫ਼ੀ ਸਮਾਂ ਤੋਂ ਲੀਕਸ ਸਾਹਮਣੇ ਆ ਰਹੀਆਂ ਹਨ ਤੇ ਚਰਚਾ 'ਚ ਹੈ ਕਿ ਇਹ ਜਲਦ ਹੀ ਬਾਜ਼ਾਰ 'ਚ ਦਸਤਕ ਦੇ ਸਕਦਾ ਹੈ। ਪਿਛਲੇ ਦਿਨੀਂ ਇਹ ਸਮਾਰਟਫੋਨ Wi-Fi Alliance ਸਪੈਸੀਫਿਕੇਸ਼ਨਜ਼ ਤੇ IMDA ਸਪੈਸੀਫਿਕੇਸ਼ਨਜ਼ 'ਤੇ ਸਪਾਟ ਕੀਤਾ ਗਿਆ ਸੀ। ਹੁਣ ਸਾਹਮਣੇ ਆਈ ਰਿਪੋਰਟ ਅਨੁਸਾਰ Realme 6 ਈ-ਕਾਮਰਸ ਵੈੱਬਸਾਈਟ Flipkart ਦੇ Affiliate Page 'ਤੇ ਸਪਾਟ ਕੀਤਾ ਗਿਆ ਹੈ ਤੇ ਇਸ ਦੇ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ ਜਲਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਧਾਕਰਿਤ ਤੌਰ 'ਤੇ ਫੋਨ ਦੀ ਲਾਂਚ ਡੇਟ ਜਾਂ ਫ਼ੀਚਰਜ਼ ਨਾਲ ਜੁੜੀ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਟਵਿੱਟਰ ਯੂਜ਼ਰਜ਼ Mukul Sharma ਨੇ ਇਕ ਸਕ੍ਰੀਨਸ਼ਾਟ ਦੇ ਜਰੀਏ ਜਾਣਕਾਰੀ ਦਿੱਤੀ ਹੈ ਕਿ Realme 6 ਸਮਾਰਟਫੋਨ Flipkart Affiliate ਅਕਾਊਂਟ 'ਤੇ ਸਪਾਟ ਕੀਤਾ ਗਿਆ ਹੈ। ਸ਼ੇਅਰ ਕੀਤਾ ਗਿਆ ਸਕ੍ਰੀਨਸ਼ਾਟ 'ਚ Realme ਦੇ ਕਈ ਸਮਾਰਟਫੋਨ ਦੇ ਨਾਲ ਲੀਸਟ 'ਚ Realme 6 ਨੂੰ ਸਪਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਜਲਦ ਹੀ ਭਾਰਤੀ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ।

ਪਿਛਲੇ ਦਿਨੀਂ Realme 6 ਨਾਲ ਜੁੜੀਆਂ ਕਈ ਲੀਕਸ ਸਾਹਮਣੇ ਆਈਆਂ, ਜਿੰਨਾਂ ਦੇ ਅਨੁਸਾਰ ਇਸ ਸਮਾਰਟਫੋਨ ਨੂੰ MediaTek Helio G90 ਚਿਪਸੈੱਟ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਫੋਨ 'ਚ ਪਾਵਰ ਬੈਕਅੱਪ ਲਈ 4,300mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਹ ਫੋਨ Android 10 ਓਐੱਸ 'ਤੇ ਆਧਾਰਿਤ ਹੋਵੇਗਾ। ਹਾਲ ਹੀ 'ਚ Weibo ਦੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਸੀ ਕਿ Realme 6 ਨੂੰ ਬਜਟ ਰੇਂਜ ਦੇ ਤਹਿਤ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ 10,000 ਤਕ ਹੋ ਸਕਦੀ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ Realme 6 ਦਾ ਰਿਟੇਲ ਬਾਕਸ ਵੀ ਲੀਕ ਹੋਇਆ ਸੀ, ਜਿਸ ਦੇ ਅਨੁਸਾਰ ਇਸ ਨੂੰ Snapdragon 710 ਚਿਪਸੈੱਟ 'ਤੇ ਪੇਸ਼ ਕੀਤਾ ਜਾਵੇਗਾ ਤੇ ਫੋਨ 'ਚ penta ਕੈਮਰਾ ਸੈਟਐੱਪ ਦਿੱਤਾ ਜਾ ਸਕਦਾ ਹੈ। ਰਿਟੇਲ ਬਾਕਸ 'ਚ ਫੋਨ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ। ਲੀਕ ਦੇ ਅਨੁਸਾਰ Realme 6 'ਚ ਪੰਜ-ਹੋਲ ਡਿਸਪਲੇਅ ਤੇ ਕਵਾਡ ਰੀਅਰ ਕੈਮਰਾ ਸੈੱਟਅਪ ਤੇ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ।

Posted By: Sarabjeet Kaur