ਨਵੀਂ ਦਿੱਲੀ : Realme XT ਸਮਾਰਟਫੋਨ ਭਰਾਤ 'ਚ ਲਾਂਚ ਹੋ ਗਿਆ ਹੈ। 20,000 ਦੇ ਪ੍ਰਾਈਜ਼ ਸੈਗਮੈਂਟ 'ਚ ਕੰਪਨੀ ਆਪਣਾ ਪਹਿਲਾਂ 64ਐੱਮਪੀ ਪ੍ਰਾਇਮਰੀ ਸੈਂਸਰ ਵਾਲਾ ਸਮਾਰਟਫੋਨ ਲੈ ਕੇ ਆਈ ਹੈ। ਜੇ ਤੁਸੀਂ Realme XT ਨੂੰ ਖ਼ਰੀਦਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇਸ ਫੋਨ ਦੀ ਸੇਲ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ। Realme XT ਸੇਲ ਲਈ ਪਹਿਲੀ ਵੀਰ 16 ਸਤੰਬਰ ਨੂੰ ਉਪਲਬਧ ਹੋਵੇਗੀ। ਸੇਲ 12ਪੀਐੱਮ ਵਜੇ Flipkart 'ਤੇ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ 'ਤੇ ਸ਼ੁਰੂ ਹੋਵੇਗੀ। ਖ਼ਰੀਦਦਾਰਾਂ ਨੂੰ Realme XT 'ਚ 3 ਰੈਮ ਤੇ ਸਟੋਰੇਜ ਵੇਰੀਐਂਟ ਦਾ ਬਦਲਾਅ ਮਿਲੇਗਾ।

Realme XT ਦਾ ਬੇਸ ਮਾਡਲ 64ਜੀਬੀ ਸਟੋਰੇਜ ਤੇ 4ਜੀਬੀ ਰੈਮ ਨਾਲ 15999 ਰੁਪਏ 'ਚ ਮੁਹੱਈਆ ਕਰਵਾਇਆ ਗਿਆ ਹੈ। ਇਸ ਦਾ ਮਿਡ ਵੇਰੀਐਂਟ 64ਜੀਬੀ ਸਟੋਰੇਜ ਤੇ 6ਜੀਬੀ ਰੈਮ ਨਾਲ 16999 ਰੁਪਏ 'ਚ ਆਉਂਦਾ ਹੈ। ਇਸ ਦਾ ਟਾਪ ਵੇਰੀਐਂਟ 128ਜੀਬੀ ਤੇ 8ਜੀਬੀ ਰੈਮ ਨਾਲ 18999 ਰੁਪਏ 'ਚ ਆਉਂਦਾ ਹੈ। Realme XT ਦੋ ਕਲਰਾਂ 'ਚ ਵ੍ਹਾਈਟ ਤੇ ਬਲੂ 'ਚ ਉਪਲਬਧ ਹੈ।

Posted By: Sarabjeet Kaur